Punjab

CM ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਸਾਧਿਆ ਨਿਸ਼ਾਨਾ, ਕਿਹਾ ” ਅਕਾਲੀ ਦਲ ਦੀ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਹੈ”

CM Mann targets Shiromani Akali Dal, says "Akali Dal's family rescue yatra is going on"

ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਧੂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ ਤਰਨਤਾਰਨ ਸਥਿਤ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦ ਲਿਆ ਹੈ। ਪੰਜਾਬ ਵਿੱਚ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ ਅਤੇ ਇੰਡਸਟਰੀ ਨੂੰ ਵੀ ਸਸਤੀ ਬਿਜਲੀ ਦਿੱਤੀ ਜਾਵੇਗੀ। CM ਮਾਨ ਨੇ ਕਿਹਾ ਕਿ ਸੂਬੇ ਨੂੰ ਇਸ ਪਲਾਂਟ ਤੋਂ ਸਭ ਤੋਂ ਮਹਿੰਗੀ ਬਿਜਲੀ 9-10 ਰੁਪਏ ਪ੍ਰਤੀ ਯੂਨਿਟ ਮਿਲਦੀ ਹੈ। ਹੁਣ ਸਰਕਾਰ ਦੇ ਅਧੀਨ ਆਉਣ ਤੋਂ ਬਾਅਦ 4-5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ।

ਇਸੇ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਤੌਰ ‘ਤੇ ਸਰਕਾਰਾਂ ਸਰਕਾਰੀ ਵਿਲਡਿੰਗਾਂ ਨੂੰ ਘਾਟੇ ਦਾ ਸੌਦਾ ਦੱਸ ਕੇ ਪ੍ਰਾਈਵੇਟ ਘਰਾਣਿਆਂ ਨੂੰ ਵੇਚ ਦਿੰਦਿਆਂ ਹਨ ਪਰ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੈ। ਮਾਨ ਨੇ ਪੰਜਾਬ ਸਰਕਾਰ ਨੇ ਅੱਜ  ਪੰਜਾਬ ਦੇ ਲੋਕਾਂ ਨੂੰ  ਸਰਕਾਰੀ ਥਰਮਲ ਪਲਾਂਟ ਦੀਆਂ ਚਾਬੀਆਂ ਸੌਂਪੀਆਂ ਹਨ। ਮਾਨ ਨੇ ਕਿਹਾ ਕਿ ਹੁਣ ਮੁਫ਼ਤ ਦੇ ਨਾਲ ਨਾਲ ਬਿਜਲੀ ਸਸਤੀ ਵੀ ਮਿਲੇਗੀ। ਪੰਜਾਬ ‘ਚ ਇੰਡਸਟਰੀ ਨੂੰ ਵੀ ਸਸਤੀ ਬਿਜਲੀ ਮਿਲੇਗੀ।

ਮਾਨ ਨੇ ਕਿਹਾ ਕਿ ਹੁਣ ਪੰਜਾਬ ‘ਚ 3 ਸਰਕਾਰੀ ਅਤੇ 2 ਪ੍ਰਾਈਵੇਟ ਥਰਮਲ ਪਲਾਂਟ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2015 ਤੋਂ ਬੰਦ ਕੋਲੇ ਦੀ ਖਾਣ ਚਾਲੂ ਕਰਵਾਈ ਹੈ।  ਕੇਜਰੀਵਾਲ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਵੱਡੇ-ਵੱਡੇ ਸਿਆਸੀ ਦਲਾਂ ਨੂੰ ਧਰਤੀ ਵਿਖਾਈ ਹੈ।

ਮਾਨ ਨੇ ਕਿਹਾ- ਚਾਰ ਦਿਨ ਪਹਿਲਾਂ ਅਕਾਲੀ ਦਲ ਵੱਲੋਂ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ। ਪਹਿਲੇ ਦਿਨ ਮਜੀਠਾ ਪਹੁੰਚੇ ਤਾਂ ਉੱਥੇ ਸਾਲਾ ਬਚਾਓ ਯਾਤਰਾ ਸੀ। ਅਗਲੇ ਦਿਨ ਕੈਰੋਂ ਪਿੰਡ ਗਏ ਉਥੇ ਯਾਤਰਾ ਦਾ ਨਾਂ ਜਵਾਈ ਬਚਾਓ ਯਾਤਰਾ ਸੀ। ਕੱਲ੍ਹ ਫ਼ਿਰੋਜ਼ਪੁਰ ਵਿੱਚ ਸੇਵ ਮੀ (ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ) ਦੀ ਯਾਤਰਾ ਸੀ। ਅੱਜ ਇਹ ਯਾਤਰਾ ਬਠਿੰਡਾ ਵਿੱਚ ਕੱਢੀ ਜਾ ਰਹੀ ਹੈ, ਜਿਸ ਨੂੰ ਘਰਵਾਲੀ ਬਚਾਓ ਯਾਤਰਾ ਕਿਹਾ ਜਾਂਦਾ ਹੈ। ਸੀਐਮ ਮਾਨ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਨਹੀਂ, ਸਗੋਂ ਪਰਿਵਾਰ ਬਚਾਓ ਯਾਤਰਾ ਕੱਢ ਰਿਹਾ ਹੈ। ਸਫ਼ਰ ਦੌਰਾਨ ਪੰਜਾਬ ਕਿਤੇ ਨਜ਼ਰ ਨਹੀਂ ਆਉਂਦਾ। ਸ਼੍ਰੋਮਣੀ ਅਕਾਲੀ ਦਲ ਧਰਮ ਨੂੰ ਰਾਜਨੀਤੀ ਵਿੱਚ ਵਰਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੇਅਦਬੀ ਨੂੰ ਨਹੀਂ ਕਰਵਾਉਂਦੇ, ਸਗੋਂ ਬੇਅਦਬੀ ਦੀ ਜਾਂਚ ਕਰ ਰਹੇ ਹਨ।

ਕੇਂਦਰ ‘ਤੇ ਬੋਲਦਿਆਂ ਮਾਨ ਕਿਹਾ ਕਿ ਕੇਂਦਰ ਪੰਜਾਬ ਨੂੰ ਉਸਦਾ ਬਣਦਾ ਹੱਕ ਨਹੀਂ ਦੇ ਰਿਹਾ। ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦਾ 5 ਹਜ਼ਾਰ ਕਰੋੜ ਰੁਪਇਆ ਜਾਣ ਬੁੱਝ ਕੇ ਰੋਕਿਆ ਹੋਇਆ ਹੈ। ਮਾਨ ਨੇ ਕਿਹਾ ਕਿ ਇਸਦਾ ਇੱਕੋ ਇੱਕ ਹੱਲ ਹੈ ਕਿ ਪੰਜਾਬ ਦੀ ਜਨਤਾ, ਪੋਜਾਬ ਦੇ ਲੋਕ ਉਨਾਂ ਨੂੰ 13 ਦੀਆਂ 13 ਸੀਟਾਂ ਜਿਤਾ ਦੇਣ ਤਾਂ ਕੇਂਦਰ ਸਰਕਾਰ ‘ਚ ਇੰਨੀ ਹਿੰਮਤ ਨਹੀਂ ਕਿ ਉਹ ਪੰਜਾਬ ਦਾ ਪੈਸਾ ਰੋਕ ਸਕੇ।

ਕਿਸਾਨਾਂ ਦੇ ਦਿੱਲੀ ਮਾਰਚ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੰਜਾਬ ਬਾਰਡਰ ਨੂੰ ਪਾਕਿਸਤਾਨ ਬਣਾ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਮਾਨ ਨੇ ਕਿਹ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਸਸਤੀ ਬਿਜਲੀ ਮਿਲਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਹੁਣ ਕਾਰੋਬਾਰੀਆਂ ਨੂੰ ਸਸਤੀ ਬਿਜਲੀ ਮਿਲੇਗੀ।

ਕੇਜਰੀਵਾਲ ਨੇ ਕਿਹਾ- ਕੇਂਦਰ ਸਰਕਾਰ ਨੇ ਐਲਆਈਸੀ, ਏਅਰਪੋਰਟ ਸਮੇਤ ਸਰਕਾਰੀ ਆਮਦਨ ਦੇ ਹੋਰ ਸਰੋਤ ਨਹੀਂ ਛੱਡੇ, ਉਹ ਵੀ ਪ੍ਰਾਈਵੇਟ ਲੋਕਾਂ ਨੂੰ ਵੇਚ ਦਿੱਤੇ ਗਏ। ‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਬੇਈਮਾਨ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ- ਇਹ ਪਿਛਲੇ 75 ਸਾਲਾਂ ਤੋਂ ਚੱਲ ਰਿਹਾ ਹੈ। ਪਰ ਪੰਜਾਬ ਵਿੱਚ ਸਾਡੀ ਸਰਕਾਰ ਨੇ ਪਿਛਲੇ 75 ਸਾਲਾਂ ਵਿੱਚ ਜੋ ਕੀਤਾ ਹੈ, ਉਸ ਤੋਂ ਉਲਟ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਵੱਲੋਂ ਸਸਤੇ ਰੇਟ ‘ਤੇ ਪ੍ਰਾਈਵੇਟ ਪਲਾਂਟ ਖਰੀਦਿਆ ਗਿਆ ਹੈ।

‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਕਿਹਾ- ਜੇਕਰ ਅਜਿਹਾ ਪਾਵਰ ਪਲਾਂਟ ਨਵਾਂ ਬਣਾਇਆ ਜਾਵੇ ਤਾਂ ਕਰੀਬ 5.5 ਹਜ਼ਾਰ ਕਰੋੜ ਰੁਪਏ ਦਾ ਪਾਵਰ ਪਲਾਂਟ ਬਣੇਗਾ। ਪਰ ਸਰਕਾਰ ਨੇ ਇਹ ਪਾਵਰ ਪਲਾਂਟ 1100 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।

‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਕਿਹਾ- ਜੇਕਰ ਸਾਡੀ ਨੀਅਤ ਖਰਾਬ ਹੁੰਦੀ ਤਾਂ ਅਸੀਂ 5500 ਕਰੋੜ ਰੁਪਏ ਦਾ ਇਹ ਪਲਾਂਟ 10,000 ਕਰੋੜ ਰੁਪਏ ‘ਚ ਖਰੀਦ ਲਿਆ ਹੁੰਦਾ। ਉਹੀ ਪੈਸਾ ਅਸੀਂ ਆਪਣੀ ਪਾਰਟੀ ਲਈ ਵਰਤ ਲਿਆ ਹੁੰਦਾ। ਪਰ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਸਾਡੇ ਇਰਾਦੇ ਸਾਫ਼ ਹਨ। ਅਸੀਂ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਕਰੀਬ 4400 ਕਰੋੜ ਰੁਪਏ ਬਚਾਏ ਹਨ।