Punjab

‘ਮੈਂ ਪੈਸੇ ਲਏ ਤਾਂ ਮੇਰਾ ਕੱਖ ਨਾ ਰਹੇ’ ! ਗੁਰਦੁਆਰੇ ਚੰਨੀ ਦੀ ਅਰਦਾਸ ‘ਤੇ CM ਮਾਨ ਦਾ ਪਲਟਵਾਰ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵਿਚਾਲੇ 2 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਬੀਤੇ ਦਿਨ ਚੰਨੀ ਨੇ ਚਮਕੌਰ ਸਾਹਿਬ ਗੁਰਦੁਆਰੇ ਪਹੁੰਚ ਕੇ ਅਰਦਾਸ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਆਪਣੇ ਭਾਣਜੇ ਜਾਂ ਫਿਰ ਕਿਸੇ ਰਿਸ਼ਤੇਦਾਰ ਨੂੰ ਰਿਸ਼ਵਤ ਲੈਣ ਲਈ ਕਿਹਾ ਸੀ ਤਾਂ ‘ਮੇਰਾ ਕੱਖ ਨਾ ਰਹੇ’। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹੁਣ ਸਬੂਤ ਪੇਸ਼ ਕਰਨ ਦੀ ਚੇਤਾਵਨੀ ਦਿੱਤੀ ਹੈ ।

‘ਮੈਂ ਸਬੂਤ ਵੀ ਪੇਸ਼ ਕਰ ਸਕਦਾ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਉਹ ਆਪਣੇ ਭਾਜਣੇ ਜਾਂ ਫਿਰ ਭਤੀਜੇ ਕੋਲੋ ਪੁੱਛ ਲੈਣ ਕਿ ਉਹ ਬਿਨਾਂ ਪੁੱਛੇ ਹੀ ਰਿਸ਼ਵਤ ਲੈਣ ਦਾ ਕੰਮ ਕਰਦੇ ਹੋਣ? ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਉਹ ਢੱਕੇ ਰਹਿਣ , ਨਹੀਂ ਤਾਂ ਮੈਂ ਉਸ ਖਿਡਾਰੀ ਨੂੰ ਸਾਹਮਣੇ ਲੈ ਆਉਣਾ, ਜਿਸ ਨੇ ਮੈਨੂੰ ਕਿਹਾ ਸੀ ਕਿ ‘ਮੇਰੇ ਤੋਂ ਪੈਸੇ ਨੌਕਰੀ ਦੇ ਬਦਲੇ ਮੰਗੇ ਗਏ’।

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਜ਼ਰੂਰ ਕਰਾਂਗੇ। ਉਨ੍ਹਾਂ ਕਿਹਾ ਮੈਂ ਅਜਿਹਾ ਪਹਿਲਾਂ ਕਿਉਂ ਨਹੀਂ ਇਲਜ਼ਾਮ ਲਗਾਇਆ? ਮੈਂ ਕੋਈ TRP ਲਈ ਨਹੀਂ ਕਰ ਰਿਹਾ ਹਾਂ।

ਇਹ ਹੈ ਪੂਰਾ ਮਾਮਲਾ

ਸੋਮਵਾਰ ਨੂੰ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੇ 3 ਮਹੀਨੇ ਦੇ ਕਾਰਜਕਾਲ ਦੌਰਾਨ ਨੌਕਰੀ ਦੇ ਲਈ ਖਿਡਾਰੀਆਂ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਜਾਂਦੀ ਸੀ ਅਤੇ ਇਹ ਸਾਰਾ ਕੰਮ ਉਨ੍ਹਾਂ ਦੇ ਭਾਣਜੇ ਦੇ ਜ਼ਰੀਏ ਹੁੰਦਾ ਸੀ ।

ਸੀਐੱਮ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਪਿਛਲੇ ਹਫ਼ਤੇ ਜਦੋਂ ਧਰਮਸ਼ਾਲਾ ਵਿੱਚ IPL ਮੈਚ ਵੇਖਣ ਦੇ ਲਈ ਗਏ ਸਨ ਤਾਂ ਉਨ੍ਹਾਂ ਨੂੰ ਪੰਜਾਬ ਦਾ ਇੱਕ ਖਿਡਾਰੀ ਮਿਲਿਆ ਸੀ, ਜਿਸ ਨੇ ਦੱਸਿਆ ਸੀ ਕਿ ਉਹ ਪਹਿਲਾਂ ਤੱਤਕਾਲੀ ਮੁੱਖ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਦੇ ਲਈ ਗਿਆ ਪਰ ਉਸੇ ਦੌਰਾਨ ਉਨ੍ਹਾਂ ਦੀ ਥਾਂ ‘ਤੇ ਚਰਨਜੀਤ ਸਿੰਘ ਮੁੱਖ ਮੰਤਰੀ ਬਣ ਗਏ। ਜਦੋਂ ਤੱਤਕਾਲੀ ਸੀਐੱਮ ਚੰਨੀ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਭਾਣਜੇ ਕੋਲ ਭੇਜ ਦਿੱਤਾ। ਭਾਣਜੇ ਨੇ ਕਿਹਾ ਕੰਮ ਹੋ ਜਾਵੇਗਾ ਪਰ ਨਾਲ 2 ਉਂਗਲਾਂ ਵਿਖਾਈਆਂ, ਇਸ ਤੋਂ ਬਾਅਦ ਜਦੋਂ ਉਹ 2 ਲੱਖ ਲੈਕੇ ਆਏ ਤਾਂ ਭਾਣਜੇ ਨੇ ਉਨ੍ਹਾਂ ਨੂੰ ਗਾਲਾਂ ਕੱਢ ਦੇ ਹੋਏ ਕਿਹਾ 2 ਲੱਖ ਨਹੀਂ 2 ਕਰੋੜ ਤੁਸੀਂ ਇਨ੍ਹਾਂ ਵੀ ਨਹੀਂ ਸਮਝ ਸਕਦੇ ਹੋ। ਇਸ ਤੋਂ ਬਾਅਦ ਚਰਨਜੀਤ ਸਿੰਘ ਨੇ ਆਪਣੇ ਪੁੱਤਰ ਦੇ ਨਾਲ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚੇ ।

ਚੰਨੀ ਨੇ ਕੀਤੀ ਅਰਦਾਸ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਵੀ ਉਹ ਕੁਝ ਕਰਦੇ ਹਨ ਤਾਂ ਉਨ੍ਹਾਂ ਦੀ ਫੋਟੋ ਆ ਜਾਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਹਨ । ਹਾਲ ਹੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਮਿਲੀ ਤਾਂ ਭਗਵੰਤ ਮਾਨ ਮੁੜ ਪਿਛੇ ਪੈ ਗਏ, ਉਨ੍ਹਾਂ ਕਿਹਾ ਮਾਨ ਦੀ ਸਾਰੀਆਂ ਗੱਲ ਝੂਠੀਆਂ ਅਤੇ ਬੇਬੁਨਿਆਦ ਹਨ।
ਉਨ੍ਹਾਂ ਕਿਹਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਮੈਂ ਕਿੱਥੇ ਜਾ ਕੇ ਆਪਣੀ ਗੱਲ ਰੱਖਾਂ, ਇਸ ਲਈ ਮੈਂ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਅਰਦਾਸ ਕਰਨ ਪਹੁੰਚ ਗਿਆ ਹਾਂ।

ਚੰਨੀ ਨੇ ਗੁਰੁਦਆਰਾ ਸਾਹਿਬ ਵਿੱਚ ਅਰਦਾਸ ਕਰਦੇ ਹੋਏ ਕਿਹਾ ਕਿ ‘ਜੇਕਰ ਮੈਂ ਕਿਸੀ ਕੋਲੋ ਵੀ ਇੱਕ ਪੈਸਾ ਲਿਆ ਹੈ ਤਾਂ ਮੇਰਾ ਕੁਝ ਨਾ ਰਹੇ’, ਸੂਬੇ ਦੇ ਮੁੱਖ ਮੰਤਰੀ ਨੇ ਮੇਰੇ ਪਿੱਛੇ ਵਿਜੀਲੈਂਸ ਲਗਾਈ ਹੈ, ਉਹ ਮੈਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ ਵਿੱਚ ਕਰਨਾ ਚਾਹੁੰਦੇ ਹਨ।