Punjab

CM ਮਾਨ ਦੀ ਹਾਸੇ ਪਾਉਣ ਵਾਲੀ ਫੁੱਲ ਸਪੀਚ !

CM mann budget speech on manpreet channi and pm

ਬਿਊਰੋ ਰਿਪੋਰਟ : ਪੰਜਾਬ ਦੇ ਬਜਟ ‘ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਲਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਹਾਸੇ-ਹਾਸੇ ਵਿੱਚ ਕਾਂਗਰਸ,ਬੀਜੇਪੀ ਅਤੇ ਕੇਂਦਰ ਸਰਕਾਰ ਦੀ ਤਸਲੀ ਕਰਵਾ ਦਿੱਤੀ । ਕਾਂਗਰਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਬਾਦਲ ਦੇ ਜ਼ਰੀਏ ਘੇਰਿਆ ਤਾਂ ਬੀਜੇਪੀ ਦੇ ਸਾਬ੍ਹ ਯਾਨੀ ਪ੍ਰਧਾਨ ਮੰਤਰੀ ‘ਤੇ ਤੰਜ ਕਸਦੇ ਹੋਏ ਖਰੀਆਂ-ਖੱਰੀਆਂ ਸੁਣਾਇਆ।

ਮਨਪ੍ਰੀਤ ਬਾਦਲ ਨੂੰ ਨਹੀਂ ਬਖ਼ਸ਼ਿਆ ਮਾਨ ਨੇ

ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਆਸਾਨ ਭਾਸ਼ਾ ਵਿੱਚ ਬਜਟ ਬਣਾਉਣ ਅਤੇ ਪੜਨ ਦੀ ਤਾਰੀਫ ਕੀਤੀ ਤਾਂ ਨਾਲ ਹੀ ਨਿਸ਼ਾਨੇ ‘ਤੇ ਲੈ ਲਿਆ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ । ਮਾਨ ਨੇ ਕਿਹਾ ਮਨਪ੍ਰੀਤ ਬਾਦਲ ਜਦੋਂ ਬਜਟ ਪੜ੍ਹ ਦੇ ਸਨ ਤਾਂ ਇਜ਼ਰਾਇਲ,ਫਿਲਸਤੀਨ, ਫਰਾਂਸ ਦੀ ਕਰਾਂਤੀ,ਇਕਬਾਲ ਦੀ ਗੱਲ ਹੁੰਦੀ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਸੀ । ਫਿਰ ਕਾਂਗਰਸ ਦੇ ਵਿਧਾਇਕ ਨੇ ਕਿਹਾ ਟ੍ਰੇਨਿੰਗ ਤੁਹਾਡੇ ਵੱਲੋਂ ਹੀ ਹੋਈ ਸੀ । ਤਾਂ ਸੀਐੱਮ ਮਾਨ ਨੇ ਫੌਰਨ ਜਵਾਬ ਦਿੱਤਾ ਨਹੀਂ ਜੀ… ਪਹਿਲਾਂ ਨੀਲੇ ਵਾਲੇ ਪਾਸੇ ਹੋਈ ਫਿਰ ਚਿੱਟੇ ਵਾਲੇ ਹੁਣ ਭਗਵੇ ਵੱਲੋਂ ਹੋ ਰਹੀ ਹੈ । ਸ਼ੇਰੋ-ਸ਼ਾਹਿਰੀ ਉਹ ਹੀ ਪੁਰਾਣੀ ਹੈ …। ਮਾਨ ਨੇ ਕਿਹਾ 9 ਬਜਟ ਪੇਸ਼ ਕਰ ਗਿਆ ਇੱਕ ਹੀ ਬੰਦਾ,ਮੈਨੂੰ ਤਾਂ ਕਾਂਗਰਸ ‘ਤੇ ਤਰਸ ਆਉਂਦਾ ਹੈ,ਤੁਸੀਂ ਦਾ ਪੇਸ਼ ਕੀਤਾ ਹੀ ਨਹੀਂ, ਤੁਸੀਂ ਤਾਂ ਡੈਪੂਟੇਸ਼ਨ ‘ਤੇ ਇੱਕ ਮੰਤਰੀ ਲਿਆਉਂਦਾ ਸੀ … ਪੰਗਾਂ ਤੁਹਾਨੂੰ ਪਾ ਗਿਆ, ਹੁਣ ਦੇਈ ਜਾਉ ਜਵਾਬ,ਸੁਖਵਿੰਦਰ ਸਿੰਘ ਰੰਧਾਵਾ ਨੇ ਬਹੁਤ ਕਿਹਾ ਨਾ ਦਿਉ,ਅਸੀਂ ਟਕਸਾਲੀ ਹਾਂ… ਮੰਨਿਆ ਹੀ ਨਹੀਂ …ਮਨਪ੍ਰੀਤ ਬਾਦਲ ਆਪਣੀ ਬਜਟ ਦੀ ਸਪੀਚ ਹੀ ਲਹੂ ਤੋਂ ਸ਼ੁਰੂ ਕਰਦੇ ਸਨ … ਪੰਜਾਬ ਦੀ ਧਰਤੀ ਲਹੂ ਚਾਉਂਦੀ ਹੈ … ਕਿੱਥੇ ਲਹੂ ਨਾਲ ਲਿਖਿਆ … ਤੁਸੀਂ ਬਜਟ ਪੇਸ਼ ਕਰੋ । ਮਨਪ੍ਰੀਤ ਬਾਦਲ ਤੋਂ ਬਾਅਦ ਮਾਨ ਨੇ ਚਰਨਜੀਤ ਸਿੰਘ ਚੰਨੀ ਦੇ ਜ਼ਰੀਏ ਕਾਂਗਰਸ ਨੂੰ ਘੇਰਾ ਪਾਇਆ।

ਸਾਬਕਾ ਸੀਐੱਮ ਚੰਨੀ ਨਾਲ ਵੀ ਮਾਨ ਨੇ ਹਾਸੇ ਪਾਏ

ਸੀਐੱਮ ਮਾਨ ਨੇ ਕਿਹਾ ਕਾਂਗਰਸ ਕਹਿੰਦੀ ਹੈ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਕਿਉਂ ਭੇਜਿਆ ਅਮਰੀਕਾ ਕਿਉਂ ਨਹੀਂ ਭੇਜਿਆ ਟ੍ਰੇਨਿੰਗ ਲਈ। ਸਿੰਗਾਂਪੁਰ 21ਵੇਂ ਨੰਬਰ ‘ਤੇ ਹੈ ਸਿੱਖਿਆ ਦੇ ਪੱਧਰ ਵਿੱਚ । ਮਾਨ ਨੇ ਕਿਹਾ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਉਂਦਾ ਹੈ ਕਿ ਤੁਹਾਡੇ ਆਖਰੀ ਦਿਨਾਂ ਵਿੱਚ ਜਿਹੜਾ ਤੁਹਾਡਾ ਪ੍ਰਿੰਸੀਪਲ ਸੀ ਉਹ PHD ਕਰਨ ਅਮਰੀਕਾ ਗਿਆ ਸੀ… ਚੰਨੀ ਨੂੰ ਪੁੱਛ ਦੇ ਹਾਂ ਕੀ ਸਿੱਖ ਕੇ ਆਇਆ ਹੈ ਫਿਰ ਅੱਗੋ ਅਮਰੀਕਾ ਵਿੱਚ ਭੇਜ ਦੇਵਾਂਗੇ … ਚੰਨੀ ਦਾ ਥੀਸਿਸ ਕੀ ਸੀ … ਕਾਂਗਰਸ ਦਾ ਸ਼ਿਖਰ ‘ਤੇ ਜਾਣਾ ਅਤੇ ਫਿਰ ਹੁਣ ਉਤਰਨਾ, ਚੰਨੀ ਕਹਿੰਦਾ ਹੈ ਇਹ ਹੀ ਲਭੱਨ ਲਈ ਗਿਆ ਸੀ … ਮੈਂ ਕਿਹਾ ਇੱਕ ਕਾਰਨ ਤਾਂ ਤੂੰ ਹੀ ਸੀ … ਗਰੀਬਾਂ ਦਾ ਨਾਂ ਲੈਕੇ ਭਾਣਜੇ ਅਤੇ ਭਤੀਜਿਆਂ ਤੋਂ ਸੋਨੇ ਦੇ ਭਾਂਡੇ ਲੈਂਦਾ ਰਿਹਾ ਹੈ ਤੂੰ … ਹੁਣ ਵੀ ਚੰਨੀ ਨੇ ਨਾਂ ਵਰਤਿਆਂ ਧਰਮ ਦਾ … ਕਿ ਮੈਂ ਗੁਰੂ ਰਵੀਦਾਸ ਦੇ ਕੀਰਤਨ ‘ਤੇ ਕੈਲੀਫੋਨਿਆ ਜਾਣਾ ਸੀ … ਚੰਨੀ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਮੇਰਾ ਨਾਂ ਲੈ ਲਿਆ ਇਸ ਲਈ ਰੁਕ ਗਿਆ … ਜਨਾਬ ਜਿਸ ਦਿਨ ਚੰਨੀ ਬੋਲਿਆ ਸੀ ਉਸ ਤੋਂ ਤਿੰਨ ਦਿਨ ਪਹਿਲਾਂ ਲੁੱਕ ਆਊਟ ਨੋਟਿਸ ਜਾਰੀ ਹੋਇਆ ਹੈ …. ਹਰ ਚੀਜ਼ ਵਿੱਚ ਧਰਮ ਦਾ ਨਾਂਅ ਨਾ ਲਿਆ ਕਰੋ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਸਨ ਬਜਟ ਤੋਂ ਧਿਆਨ ਹਟਾਉਣਾ ਚਾਉਂਦੇ ਸਨ ਇਸ ਲਈ ਚੰਨੀ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ,ਅਸੀਂ ਤਾਂ ਧਿਆਨ ਦਿਵਾਉਣਾ ਚਾਉਂਦੇ ਸੀ ਬਾਜਵਾ ਸਾਬ੍ਹ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਮਾਨ ਦੇ ਨਿਸ਼ਾਨੇ ‘ਤੇ ਸਨ ਪ੍ਰਧਾਨ ਮੰਤਰੀ ।

ਪ੍ਰਧਾਨ ਮੰਤਰੀ ‘ਤੇ ਮਾਨ ਨੇ ਨਿਸ਼ਾਨੇ ਲਗਾਏ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਲਗਾਇਆ । ਉਨ੍ਹਾਂ ਕਿਹਾ ਕੇਜਰੀਵਾਲ ਨੇ ਫ੍ਰੀ ਬਿਜਲੀ,ਇਲਾਜ ਅਤੇ ਸਿੱਖਿਆ ਦਿੱਤੀ ਤਾਂ ਵੱਡੇ ਸਾਬ੍ਹ ਕਹਿੰਦੇ ਹਨ ਫ੍ਰੀ ਦੀ ਰੇਵੜੀ ਵੰਡ ਰਹੇ ਹਨ। ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ,ਜੇਕਰ ਇਹ ਫ੍ਰੀ ਹੈ ਤਾਂ ਵੱਡੇ ਸਾਬ੍ਹ ਨੇ 15 ਲੱਖ ਦਾ ਪਾਪੜ ਕਿੰਨੇ ਵਿੱਚ ਤਲਿਆ ਸੀ । … ਵੱਡੇ ਸਾਬ੍ਹ ਕਹਿੰਦੇ ਹਨ ਕਿ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਰੇਲ ਦੇ ਡੱਬੇ ਵਿੱਚ ਚਾਹ ਵੇਚ ਦਾ ਸੀ,ਜਦੋਂ ਵੱਡਾ ਹੋਇਆ ਤਾਂ ਰੇਲ ਦਾ ਡੱਬਾ ਹੀ ਵੇਚ ਦਿੱਤਾ … ਰੇਲ ਵੇਚੀ,ਬੈਂਕ ਵੇਚੇ,ਏਅਰਪੋਰਟ ਵੇਚੇ,ਤੇਲ ਵੇਚ ਦਿੱਤਾ,ਖਰੀਦਿਆ ਕੀ ਹੈ …ਥੋੜ੍ਹਾ ਜਾ ਮੀਡੀਆ । ਨਤੀਜੇ ਤ੍ਰਿਪੁਰਾ,ਨਾਗਾਲੈਂਡ ਦੇ ਵਿਖਾਉਣਗੇ,ਜ਼ਿਮਨੀ ਚੋਣਾਂ ਦੇ ਨਤੀਜੇ ਕਦੇ ਨਹੀਂ ਵਿਖਾਉਣਗੇ । ਇਹ ਵਨਵੇਅ ਚੱਲ ਰਿਹਾ ਹੈ,ਬੀਜੇਪੀ ਵਾਲੇ ਨਾ ਹੀ ਬੋਲਣ ਤਾਂ ਚੰਗਾ ਹੈ । ਤੁਸੀਂ ਬਜਟ ਵਿੱਚ ਗਰੀਬਾਂ ਦੀ ਸਾਇਕਲ ਮਹਿੰਗੀ ਕਰਦੇ ਹੋ ਅਤੇ 40 ਲੱਖ ਦੀ ਕਾਰ ‘ਤੇ ਸਬਸਿਡੀ ਦਿੰਦੇ ਹੋ, ਤੁਸੀਂ ਸਾਨੂੰ ਕਹਿੰਦੇ ਹੋ ਸ੍ਰੀ ਲੰਕਾ ਤੋਂ ਆਪਣਾ ਕੋਲਾ ਲੈਕੇ ਆਉ,ਜਦੋਂ ਮੈਂ ਕਿਹਾ ਕਿ ਤੁਸੀਂ ਕਰਾਚੀ ਤੋਂ ਝੋਨਾ ਲੈਕੇ ਜਾਣਾ ਤਾਂ ਆ ਗਏ ਪਟਰੀ ‘ਤੇ । ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਬਹੁਤ ਪਿਆਰ ਹੈ,ਤੁਸੀਂ ਬਜਟ ਵਿੱਚ ਸਾਨੂੰ ਸ਼ਾਮਲ ਨਹੀਂ ਕਰਦੇ ਹੋ,ਆਜ਼ਾਦੀ ਦੇ 75ਵੇਂ ਸਾਲ ਵਿੱਚ ਪਰੇਡ ਤੋਂ ਬਾਹਰ ਰੱਖ ਦੇ ਹੋ। ਮਾਨ ਨੇ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਨੂੰ ਲੈਕ ਵੀ ਜਵਾਬ ਦਿੱਤਾ ।

ਪੰਜਾਬੀ ਯੂਨੀਵਰਸਿਟੀ ਨੂੰ ਪੂਰਾ ਪੈਸਾ ਮਿਲੇਗਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਿਆ ਸੀ,ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪੜਾਈ ‘ਤੇ ਕੋਈ ਕਰਜ਼ਾ ਨਹੀਂ ਚੜਨ ਦੇਵਾਂਗਾ,ਭਾਵੇ ਜਿੱਥੋ ਮਰਜ਼ੀ ਪੈਸਾ ਲੈਕੇ ਆਵਾ। ਮੈਂ ਜੋ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਜ਼ਰੂਰ ਕਰਾਂਗਾ।

ਬਾਜਵਾ ਦੇ ਕੈਮਰੇ ਵਾਲੀ ਸ਼ਿਕਾਇਤ ‘ਤੇ ਜਵਾਬ ਨਾਲ ਤੰਜ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਵਿਧਾਨਸਭਾ ਵਿੱਚ ਵਿਰੋਧੀ ਧਿਰ ਨੂੰ ਕੈਮਰੇ ਵਿੱਚ ਨਾ ਵਿਖਾਉਣ ਖਿਲਾਫ ਹਾਈਕੋਰਟ ਜਾਣਗੇ। ਇਸ ‘ਤੇ ਸੀਐੱਮ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਤੁਹਾਨੂੰ ਤਾਂ ਜ਼ਰੂਰਤ ਹੀ ਨਹੀਂ ਕੈਮਰਿਆਂ ਦੀ ਤੁਸੀਂ ਤਾਂ ਬਾਹਰ ਹੀ ਛਾਏ ਰਹਿੰਦੇ ਹੋ। ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਕਿ ਅਗਲੇ ਸੈਸ਼ਨ ਤੋਂ ਪਹਿਲਾਂ ਪੂਰੀ ਵਿਧਾਨਸਭਾ ਵਿੱਚ ਕੈਮਰੇ ਲੱਗ ਜਾਣਗੇ ਹਰ ਇੱਕ ਵਿਧਾਇਕ ਦੇ ਸਾਹਮਣੇ ਕੰਪਿਊਟਰ ਹੋਵੇਗਾ। ਲੋਕ ਪੰਜਾਬ ਵਿਧਾਨਸਭਾ ਨੂੰ ਵੇਖਣ ਦੇ ਲਈ ਆਉਣਗੇ । ਅਖੀਰ ਵਿੱਚ ਮਾਨ ਨੇ ਆਪਣੇ ਵਿਧਾਇਕਾਂ ਨੂੰ ਵੀ ਨਸੀਹਤ ਦਿੱਤੀ ।

ਮਾਨ ਦੀ ਆਪਣੇ ਵਿਧਾਇਕਾਂ ਨੂੰ ਨਸੀਹਤ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਮੈਨੂੰ ਪਤਾ ਹੈ ਤੁਸੀਂ ਖੁਸ਼ ਹੋ ਬਜਟ ਤੋਂ,ਪਰ ਕਹਿਣਾ ਚਾਵਾਂਗਾ ਕਿ ਲੋਕਾਂ ਨੇ ਮੌਕਾ ਦਿੱਤਾ ਹੈ ਤੁਹਾਨੂੰ ਹੰਕਾਰ ਵਿੱਚ ਨਾ ਆਉਣਾ । ਤੁਸੀਂ ਅਫਸਰਾਂ ਨਾਲ ਅਤੇ ਲੋਕਾਂ ਨਾਲ ਮਿਲਕੇ ਕੰਮ ਕਰੋ,ਵਿਰੋਧੀ ਧਿਰ ਦੇ ਵਿਧਾਇਕਾਂ ਦੇ ਕੰਮ ਵੀ ਕਰਵਾਉ।