ਚੰਡੀਗੜ੍ਹ : ਮਾਨਸਾ ਦੇ ‘ਮਾਲਵਾ ਹਾਈ ਸਕੂਲ’ (Malwa high school) ਦੀਆਂ ਬੱਚਿਆਂ ਦਾ ਇੱਕ ਵੀਡੀਓ ਵੇਖ ਮੁੱਖ ਮੰਤਰੀ ਭਗਵੰਤ ਮਾਨ (cm bhagwant mann) ਉਨ੍ਹਾਂ ਦੇ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਬੱਚਿਆਂ ਲਈ 51 ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਹਨ । ਦਰਾਸਲ 3 ਮਿੰਟ 13 ਸੈਕੰਡ ਦੇ ਇਸ ਵੀਡੀਓ ਵਿੱਚ ਸਕੂਲ ਦੀਆਂ ਵਿਦਿਆਰਥਣਾਂ (students) ਨੇ ਪਰਾਲੀ Stubble burning) ਨੂੰ ਸਾੜਨ ਦੇ ਖਿਲਾਫ਼ ਇੱਕ ਕਵੀਸ਼ਰੀ ਗਾਈ ਹੈ। ਇਸ ਵਿੱਚ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਅਤੇ ਦੁਰਘਟਨਾਵਾਂ ਨਾਲ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਹੈ । ਭਗਵੰਤ ਮਾਨ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ…’ ਵਿਦਿਆਰਥੀਆਂ ਵੱਲੋਂ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਨਾਲ ਜੁੜੀ ਇੱਕ ਘਟਨਾ ਸ਼ਾਹਕੋਟ ਵਿੱਚ ਵਾਪਰੀ ਹੈ ਜਿੱਥੇ 2 ਲੋਕਾਂ ਨੂੰ ਪਰਾਲੀ ਦੇ ਧੂੰਏਂ ਦੀ ਵਜ੍ਹਾ ਕਰਕੇ ਆਪਣੀ ਜਾਨ ਤੋਂ ਹੱਥ ਥੋਣਾ ਪਿਆ ।
ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ… pic.twitter.com/rzrvtMbtj3
— Bhagwant Mann (@BhagwantMann) October 16, 2022
ਸ਼ਾਹਕੋਟ ਵਿੱਚ ਪਰਾਲੀ ਨਾਲ 2 ਲੋਕਾਂ ਦੀ ਜਾਨ ਗਈ
ਸ਼ਾਹਕੋਟ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸ ਦੀ ਵਜ੍ਹਾ ਕਰਕੇ ਸੜਕ ‘ਤੇ ਧੂੰਆ ਦਾ ਗੁਬਾਰ ਪਹੁੰਚਣ ਦੀ ਵਜ੍ਹਾ ਕਰਕੇ ਦੂਰ-ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ । ਬਾਈਕ ਅਤੇ ਸਕੂਟੀ’ਤੇ ਸਵਾਰ 2 ਲੋਕ ਆਹਮੋ-ਸਾਹਮਣੇ ਤੋਂ ਆ ਰਹੇ ਸਨ ਧੂੰਆ ਹੋਣ ਦੀ ਵਜ੍ਹਾ ਕਰਕੇ ਦੋਵਾਂ ਦੀ ਜ਼ਬਰਦਸਤ ਟੱਕਰ ਹੋਈ ਅਤੇ ਉਨ੍ਹਾਂ ਦੀ ਮੌਤ ਹੋ ਗਈ । ਇਹ ਹਾਦਸਾ ਪਿੰਡ ਮੀਰਪੁਰਾ ਸੈਦਾਂ ਵਿੱਚ ਹੋਇਆ ਮ੍ਰਿਤਕ ਦੀ ਪਛਾਣ ਨਿਜਾਮਪੁਰ ਦੇ 58 ਸਾਲ ਦੇ ਹਰਦੇਵ ਸਿੰਘ ਅਤੇ ਪਿੰਡ ਹੇਰਾ ਦੇ ਨੌਜਵਾਨ 15 ਸਾਲ ਦੇ ਗੁਰਜੋਤ ਦੇ ਰੂਪ ਵਿੱਚ ਹੋਈ ਹੈ । ਪਿੰਡ ਵਾਲਿਆਂ ਨੇ ਦੱਸਿਆ ਕਿ ਹਰਦੇਵ ਸਿੰਘ ਐਕਟਿਵਾ ‘ਤੇ ਸ਼ਾਹਪੁਰ ਤੋਂ ਪਿੰਡ ਵੱਲ ਜਾ ਰਿਹਾ ਸੀ ਜਦਕਿ ਗੁਰਜੋਤ ਸਿੰਘ ਬਾਈਕ ‘ਤੇ ਮਲਸਿਆਂ ਵਿੱਚ ਟਿਊਸ਼ਨ ਪੜਨ ਜਾ ਰਿਹਾ ਸੀ । ਦੋਵੇ ਜਦੋਂ ਮੀਰਪੁਰ ਸੈਦਾਂ ਪਿੰਡ ਪਹੁੰਚੇ ਤਾਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਈ ਪਰਾਲੀ ਦੀ ਅੱਗ ਦੀ ਵਜ੍ਹਾ ਕਰਕੇ ਦੋਵੇ ਆਪਸ ਵਿੱਚ ਟਕਰਾਏ ਅਤੇ ਪੱਕੀ ਸੜਕ ‘ਤੇ ਡਿੱਗ ਗਏ । ਜ਼ਖ਼ਮੀ ਹਾਲਤ ਵਿੱਚ ਰਾਹਗਿਰਾਂ ਨੇ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ