ਚੰਡੀਗੜ੍ਹ : ਤਿਉਹਾਰਾਂ (Festiwal’s)ਵੇਲੇ ਹੋਣ ਵਾਲੀ ਆਤਿਸ਼ਬਾਜ਼ੀ (Crackers bust)ਦੌਰਾਨ ਪ੍ਰਦੂਸ਼ਣ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਇਸੇ ਲਈ ਸਰਕਾਰ ਗ੍ਰੀਨ ਆਤਿਸ਼ਬਾਜ਼ੀ (Green crackers) ਨੂੰ ਪਰਮੋਟ ਕਰ ਰਹੀ ਹੈ । ਅਦਾਲਤ (Court) ਦੀ ਸਖ਼ਤੀ ਤੋਂ ਬਾਅਦ ਹੁਣ ਹੋਰ ਸੂਬਿਆਂ ਵਾਂਗ ਪੰਜਾਬ ਸਰਕਾਰ (punjab govt) ਨੇ ਵੀ ਦੀਵਾਲੀ,(Diwali) ਗੁਰਪੁਰਬ, (Gurpurab) ਕ੍ਰਿਸਮਿਸ (Christmas) ਅਤੇ ਨਵੇਂ ਸਾਲ (New year) ਦੇ ਲਈ ਆਤਿਸ਼ਬਾਜ਼ੀ ਕਰਨ ਦਾ ਸਮਾਂ ਨਿਧਾਰਤ ਕਰ ਦਿੱਤਾ ਹੈ । ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ 2 ਘੰਟੇ ਦੀ ਇਜਾਜ਼ਤ ਦਿੱਤੀ ਗਈ ਹੈ। ਦੀਵਾਲੀ ਦੌਰਾਨ ਸਿਰਫ਼ ਰਾਤ ਨੂੰ 2 ਘੰਟੇ ਹੀ ਆਤਿਸ਼ਬਾਜ਼ੀ ਕਰਨ ਦੀ ਇਜਾਜ਼ਤ ਹੋਵੇਗੀ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੌਰਾਨ ਆਤਿਸ਼ਬਾਜ਼ੀ ਦਾ ਸਮਾਂ 2 ਘੰਟੇ ਹੀ ਰਹੇਗਾ ਪਰ ਇਸ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ । ਉਧਰ ਪੰਜਾਬ ਸਰਕਾਰ ਵੱਲੋਂ ਆਤਿਸ਼ਬਾਜ਼ੀ ਨੂੰ ਲੈ ਕੇ ਐਲਾਨ ਕੀਤੇ ਗਏ ਟਾਈਮ ਟੇਬਲ (Time tabel) ਮੁਤਾਬਿਕ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਲਈ ਸਿਰਫ਼ 35 ਮਿੰਟ ਹੀ ਮਿੱਥੇ ਗਏ ਹਨ ।
ਇਹ ਹੋਵੇਗਾ ਆਤਿਸ਼ਬਾਜ਼ੀ ਦਾ ਸਮਾਂ
24 ਅਕਤੂਬਰ ਨੂੰ ਦੀਵਾਲੀ ਦੇ ਮੌਕੇ ਰਾਤ 8 ਵਜੇ ਤੋਂ 10 ਵਜੇ ਦੇ ਵਿਚਾਲੇ ਹੀ ਆਤਿਸ਼ਬਾਜ਼ੀ ਦੀ ਇਜਾਜ਼ਤ ਹੋਵੇਗੀ । ਜਦਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਵੇਰ 4am ਤੋਂ 5am ਵਜੇ ਤੱਕ ਅਤੇ ਰਾਤ 9pm ਤੋਂ 10pm ਵਜੇ ਤੱਕ ਦੀ ਆਤਿਸ਼ਬਾਜ਼ੀ ਕੀਤੀ ਜਾਵੇਗੀ। ਉਧਰ ਕ੍ਰਿਸਮਿਸ ਦੌਰਾਨ 35 ਮਿੰਟ ਹੀ ਆਤਿਸ਼ਬਾਜ਼ੀ ਹੋਵੇਗੀ ਇਸ ਦੇ ਲਈ 25 ਦਸੰਬਰ ਦੀ ਰਾਤ 11:55pm ਤੋਂ 26 ਦਸੰਬਰ ਸਵੇਰ 12:30am ਦਾ ਸਮਾਂ ਹੋਵੇਗਾ। ਇਸੇ ਤਰ੍ਹਾਂ ਨਵੇਂ ਸਾਲ ਮੌਕੇ ਵੀ 31 ਦਸੰਬਰ ਨੂੰ ਰਾਤ 11:55pm ਤੋਂ ਲੈਕੇ 1 ਜਨਵਰੀ 12:35am ਵਿਚਾਲੇ ਆਤਿਸ਼ਬਾਜ਼ੀ ਦੀ ਇਜਾਜ਼ਤ ਹੋਵੇਗੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪਟਾਕਿਆਂ ਦੀ ਖਰੀਦ ਨੂੰ ਲੈਕੇ ਵੀ ਗਾਈਡ ਲਾਈਨ ਜਾਰੀ ਕੀਤੀਆਂ ਹਨ।
ਪਟਾਕਿਆਂ ਦੀ ਖਰੀਦ ਨੂੰ ਲੈ ਕੇ ਗਾਈਡ ਲਾਈਨ
ਪੰਜਾਬ ਸਰਕਾਰ ਨੇ ਪਟਾਕਿਆਂ ਦੀ ਖਰੀਦ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ E-Commerce ਸਾਈਟ ‘ਤੇ ਜਾਕੇ ਪਟਾਕੇ ਵੇਚਣ ਅਤੇ ਡਿਲੀਵਰੀ ਕਰਨ ‘ਤੇ ਰੋਕ ਲੱਗਾ ਦਿੱਤੀ ਹੈ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਦੱਸਿਆ ਹੈ ਕਿ ਸਾਰੇ ਜ਼ਿਲ੍ਹਿਆਂ ਨੂੰ ਅਦਾਲਤ ਵੱਲੋਂ ਮਨਜ਼ੂਰ ਕੀਤੇ ਗਏ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ਦੀ ਇਜਾਜ਼ਤ ਹੋਵੇਗੀ। ਪਟਾਕੇ ਚਲਾਉਣ ਦੀ ਵਜ੍ਹਾ ਕਰਕੇ ਹੋਣ ਵਾਲੇ ਪ੍ਰਦੂਸ਼ਣ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਗ੍ਰੀਨ ਪਟਾਕੇ (Green crackers)ਚਲਾਉਣ ਦੀ ਰਿਪੋਰਟ ਅਦਾਲਤ ਨੂੰ ਦਿੱਤੀ ਸੀ।