ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਵੱਡਾ ਇਲਜ਼ਾਮ ਲਗਾਇਆ ਹੈ। CM ਮਾਨ ਨੇ ਕਿਹਾ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਜਣੇ ਦੇ ਜ਼ਰੀਏ ਖਿਡਾਰੀ ਕੋਲੋ ਨੌਕਰੀ ਦੇ ਲਈ ਦੋ ਕਰੋੜ ਦੀ ਰਿਸ਼ਵਤ ਮੰਗੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਧਰਮਸ਼ਾਲਾ IPL ਦਾ ਮੈਚ ਵੇਖਣ ਗਏ ਸੀ, ਉੱਥੇ ਉਨ੍ਹਾਂ ਨੂੰ ਇੱਕ ਪੰਜਾਬ ਦਾ ਕ੍ਰਿਕਟ ਖਿਡਾਰੀ ਮਿਲਿਆ, ਜਿਸ ਨੇ ਦੱਸਿਆ ਕਿ ਉਸ ਨੇ ਇਮਤਿਹਾਨ ਪਾਸ ਕੀਤਾ ਸੀ ਅਤੇ ਉਸ ਨੂੰ ਸਪੋਰਟਸ ਕੋਟੇ ਦੇ ਜ਼ਰੀਏ ਨੌਕਰੀ ਮਿਲ ਸਕਦੀ ਸੀ। ਪਹਿਲਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਤਾਂ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਤਾਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਗਏ ਤਾਂ ਉਨ੍ਹਾਂ ਨੇ ਆਪਣੇ ਭਾਜਣੇ ਕੋਲ ਭੇਜ ਦਿੱਤਾ। ਖਿਡਾਰੀ ਨੇ ਦੱਸਿਆ ਕਿ ਭਾਣਜੇ ਨੇ ਉਨ੍ਹਾਂ ਨੂੰ ਦੋ ਦਾ ਇਸ਼ਾਰਾ ਕੀਤਾ ਅਤੇ ਕਿਹਾ ਕਿ ਕੰਮ ਹੋ ਜਾਵੇਗਾ।
ਜਦੋਂ ਉਹ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਕੋਲ 2 ਲੱਖ ਲੈਕੇ ਗਏ ਤਾਂ ਉਸ ਨੇ ਗਾਲਾਂ ਕੱਢ ਦੇ ਹੋਏ ਕਿਹਾ ਕਿ ਤੁਹਾਨੂੰ 2 ਦਾ ਮਤਲਬ ਨਹੀਂ ਸਮਝ ਆਉਂਦਾ ਹੈ। 2 ਮਤਲਬ 2 ਕਰੋੜ ਰੁਪਏ। ਖਿਡਾਰੀ ਨੇ ਇਹ ਸਾਰੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਰਮਸ਼ਾਲਾ ਵਿੱਚ ਮੈਚ ਦੌਰਾਨ ਦੱਸੀ ਅਤੇ ਮਦਦ ਮੰਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖਿਡਾਰੀ ਦਾ ਨਾਂ ਨਹੀਂ ਦੱਸ ਸਕਦੇ ਹਨ, ਸੀਐੱਮ ਮਾਨ ਨੇ ਤੰਜ ਕੱਸ ਦੇ ਹੋਏ ਕਿਹਾ ਜਿਹੜੇ ਲੋਕ ਆਪਣੇ ਆਪ ਨੂੰ ਗਰੀਬ ਦੱਸ ਦੇ ਸਨ ਅਤੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਚੁੱਕ ਦੇ ਹਨ ਉਨ੍ਹਾਂ ਦਾ ਹਾਲ ਵੇਖ ਲਿਉ। ਉਧਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਇਲਜ਼ਾਮਾਂ ‘ਤੇ ਪਲਟਵਾਰ ਕੀਤਾ ਹੈ।
ਚਰਨਜੀਤ ਸਿੰਘ ਚੰਨੀ ਦਾ ਬਿਆਨ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ । ਉਨ੍ਹਾਂ ਕਿਹਾ ਮੇਰੇ ਕੋਲ ਕਈ ਖਿਡਾਰੀ ਆਂਦੇ ਸਨ, ਮੈਂ ਕਦੇ ਵੀ ਆਪਣੇ ਭਾਣਜੇ ਕੋਲ ਕਿਸੇ ਨੂੰ ਨਹੀਂ ਭੇਜਿਆ ਹੈ। ਮੇਰੇ ਖਿਲਾਫ਼ ਮੁੱਖ ਮੰਤਰੀ ਮਾਨ ਗਲਤ ਪ੍ਰਚਾਰ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਸੀਐੱਮ ਮਾਨ ਮੈਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ, ਇਸ ਲਈ ਅਜਿਹੇ ਇਲਜ਼ਾਮ ਲੱਗਾ ਰਹੇ ਹਨ, ਜਿਸ ਦਾ ਕੋਈ ਵੀ ਸਿਰ ਪੈਰ ਨਹੀਂ ਹੈ । ਉਧਰ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਜੇਕਰ ਇਲਜ਼ਾਮ ਲਗਾਉਣਾ ਸੀ ਤਾਂ ਖਿਡਾਰੀ ਨੂੰ ਅੱਗੇ ਆਉਣਾ ਚਾਹੀਦਾ ਸੀ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨ ‘ਤੇ ਕਾਇਮ ਹਨ ਤਾਂ ਉਸ ਖਿਡਾਰੀ ਦਾ ਨਾਂ ਜਨਤਕ ਕਰਨ ਅਤੇ ਜਾਂਚ ਕੀਤੀ ਜਾਵੇ ।
ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਅਜਿਹੇ ਇਲਜ਼ਾਮ ਲੱਗੇ ਹੋਣ। ਇਸ ਤੋਂ ਪਹਿਲਾਂ ਮਾਇਨਿੰਗ ਮਾਮਲੇ ਵਿੱਚ ਵੀ ਉਨ੍ਹਾਂ ਦੇ ਭਾਣਜੇ ਦਾ ਨਾਂ ਅੱਗੇ ਆਇਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਵੀ ਹੋਈ ਸੀ ।