Punjab

CM ਮਾਨ ਨੇ ਸੁਖਬੀਰ ਬਾਦਲ ਦੀ ਮਾਣਹਾਨੀ ਵਾਲੀ ਚੁਣੌਤੀ ਕਬੂਲੀ ! ‘ਸੁਖ ਵਿਲਾਸ ਤੋਂ ਅਮਰੀਕਾ ਤੱਕ ਦੀ ਪਾਰਕਿੰਗਾਂ ਦਾ ਭੇਦ ਖੋਲਾਂਗਾ’ !

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ( Chief minister Bhagwant singh Mann) ਖਿਲਾਫ ਦਰਜ ਕੀਤੇ ਗਏ ਮਾਣਹਾਨੀ ਦੇ ਮੁਕੱਦਮੇ ਦੀ ਚੁਣੌਤੀ ਨੂੰ ਸੀਐੱਮ ਮਾਨ ਨੇ ਕਬੂਲ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਮੈਂ ਹਰ ਹਫ਼ਤੇ ਸੁਣਵਾਈ ਦੇ ਲਈ ਇਸ ਦੀ ਤਰੀਕ ਮੰਗਾ ਕਰਾਂਗਾ । ਸੁਖ ਵਿਲਾਸ ਤੋਂ ਲੈਕੇ ਅਮਰੀਕਾ ਤੱਕ ਦੀ ਪਾਰਕਿੰਗਾਂ ਦਾ ਭੇਦ ਖੋਲਾਂਗਾ । ਬਾਦਲਾਂ ਦੀ ਬੇਨਾਮੀਆਂ ਜਾਇਦਾਦਾਂ ਦਾ ਵੇਰਵਾ ਦੇਵਾਂਗਾ । 1 ਨਵੰਬਰ ਦੀ ਡਿਬੇਟ ਦੌਰਾਨ ਤਾਂ ਸਿਰਫ ਮੁੱਢ ਬੱਝਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚੁਣੌਤੀ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਉ ਵਿੱਚ ਕਬੂਲੀ ਹੈ । ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਤੌਰ ‘ਤੇ ਇਹ ਦਾਅਵਾ ਕਰ ਚੁੱਕੇ ਸਨ,ਕਿ ਉਹ ਅਦਾਲਤ ਤੋਂ ਜਲਦ ਤੋਂ ਜਲਦ ਤਰੀਕ ਮੰਗਣਗੇ । ਜਦੋਂ ਸੁਖਬੀਰ ਸਿੰਘ ਬਾਦਲ ਦੇ ਮਾਣਹਾਨੀ ਦਾ ਕੇਸ ਕਰਨ ਦੀ ਧਮਕੀ ਦਿੱਤੀ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ‘ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦਾ ਵੀ ਜਵਾਬ ਸਾਹਮਣੇ ਆ ਗਿਆ ਹੈ ।

ਅਕਾਲੀ ਦਲ ਦਾ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੁਕਤਸਰ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1 ਨਵੰਬਰ ਨੂੰ ਭਗਵੰਤ ਮਾਨ ਨੇ ਸਾਡੇ ਬਾਲਾਸਰ ਫਾਰਮ ਹਾਊਸ ਦੇ ਖੇਤ ਬਾਰੇ ਝੂਠ ਬੋਲਿਆ ਸੀ। ਉਸ ਨੇ ਕਿਹਾ ਸੀ ਕਿ 1966 ਵਿੱਚ ਭਾਖੜਾ ਨਹਿਰ ਨੂੰ ਸਾਡੇ ਫਾਰਮ ਹਾਊਸ ਤੱਕ ਚੌਟਾਲਾ ਪਰਿਵਾਰ ਨਾਲ ਹੋਏ ਸਮਝੌਤੇ ਦੇ ਤਹਿਤ ਕੱਢਿਆ ਗਿਆ ਜਦਕਿ ਉਹ ਨਹਿਰ 1956 ਵਿੱਚ ਕੱਢੀ ਗਈ ਸੀ। ਮੈਂ ਸੀਐੱਮ ਮਾਨ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਦਾ ਕਾਨੂੰਨੀ ਨੋਟਿਸ ਦਿੱਤਾ ਸੀ ਪਰ ਉਸ ਨੇ ਨਹੀਂ ਮੁਆਫੀ ਮੰਗੀ । ਮੁੱਖ ਮੰਤਰੀ ਹੋਕੇ ਝੂਠ ਬੋਲਿਆ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਸੁਖਬੀਰ ਸਿੰਘ ਬਾਦਲ ਨੇ ਤੰਜ ਕੱਸ ਦੇ ਹੋਏ ਕਿਹਾ ਇਸੇ ਬਹਾਨੇ ਮੁੱਖ ਮੰਤਰੀ ਮੁਕਤਸਰ ਦੀ ਪਵਿੱਤਰ ਧਰਤੀ ‘ਤੇ ਆ ਜਾਣਗੇ । ਬਾਦਲ ਸਾਬ੍ਹ ਖੁੱਲੇ ਗਫੇ ਦਿੰਦੇ ਸਨ ਵੇਖ ਦੇ ਹਾਂ ਤੁਸੀਂ ਕਿੰਨੇ ਗਫੇ ਦਿੰਦੇ ਹੋ,ਮੈਂ ਵੇਖਣਾ ਚਾਹੁੰਦਾ ਹਾਂ ਕਿ ਕਿੰਨੀ ਵਾਰ ਆਉਂਦੇ ਹਨ।