Punjab

ਮੁੱਖ ਮੰਤਰੀ ਨੇ ਬਰਨਾਲਾ ‘ਚ ਲੜਕੀਆਂ ਨੂੰ ਦਿੱਤੇ ਤੋਹਫੇ! ਧੀਆਂ ਲਈ ਇਸ ਵਿਭਾਗ ਵਿੱਚ ਨੌਕਰੀ ਦੇਣ ਤੇ ਨਿਯਮ ਸੌਖੇ ਕਰਨ ਦਾ ਕੀਤਾ ਐਲਾਨ

ਬਿਊਰੋ ਰਿਪੋਰਟ –  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Maan) ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਬਰਨਾਲਾ (Barnala) ਵਿੱਚ ਕਰਵਾਏ ਸਮਾਗਮ ਵਿੱਚ ਸ਼ਿਕਰਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਧੀਆਂ ਨੂੰ ਜਨਮ ਦੇਣਾ ਹੀ ਕਾਫੀ ਨਹੀਂ, ਉਨ੍ਹਾਂ ਨੂੰ ਪੜਾਉਣ ਦੇ ਨਾਲ-ਨਾਲ ਅੱਗੇ ਵੀ ਵਧਣ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਇਕ ਅਖਬਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦੁਬਾਰਾ ਰੌਣਕਾਂ ਲੱਗ ਰਹੀਆਂ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲੇ ਲੈਣ ਲਈ ਲੰਬੀਆਂ-ਲੰਬੀਆਂ ਲਾਇਨਾਂ ਲੱਗੀਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਸਭ ਕੁਝ ਇਕ ਇਮਾਨਦਾਰ ਸਰਕਾਰ ਕਰਕੇ ਕਾਮਯਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਸਟਮ ਠੀਕ ਕਰ ਰਹੀ ਹੈ। ਪੂਰਾ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਠੀਕ ਨਹੀ ਹੋਵੇਗਾ। ਇਸ ਲਈ ਸਾਰਿਆਂ ਨੂੰ ਮਿਲ ਕੇ ਨਸ਼ਿਆਂ, ਬੇਰੁਜਗਾਰੀ ਅਤੇ ਹੋਰ ਕੁਰੀਤੀਆਂ ਦੇ ਖਿਲਾਫ ਮਿਲ ਕੇ ਲ਼ਹਿਰ ਖੜੀ ਕਰਨੀ ਪਵੇਗੀ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਫਾਇਰ ਬਿਰਗੇਡ ਵਿਭਾਗ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ। ਇਸ ਵਿੱਚ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਸਬੰਧੀ ਆਉਣ ਵਾਲੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਫਾਇਰ ਬਿਰਗੇਡ ਵਿੱਚ ਕੁੜੀਆਂ ਲਈ ਨਿਯਮ ਸੌਖੇ ਕੀਤੇ ਜਾਣਗੇ। ਪੰਜਾਬ ਫਾਇਰ ਬਿਰਗੇਡ ਵਿੱਚ ਕੁੜੀਆਂ ਨੂੰ ਨੌਕਰੀਆਂ ਦੇਣ ਵਾਲਾ ਪੰਜਾਬ ਪਹਿਲਾਂ ਸੂਬੇ ਹੋਵੇਗਾ। ਫਾਇਰ ਬਿਰਗੇਡ ਵਿਭਾਗ ਵਿੱਚ ਲੜਕੀਆਂ ਦੇ 60 ਕਿਲੋ ਭਾਰ ਚੁੱਕਣ ਵਾਲੇ ਨਿਯਮ ਨੂੰ ਬਦਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੜਕੀਆਂ ਐਸ.ਐਸ.ਐਫ ਵਿੱਚ ਵੀ ਕੰਮ ਕਰ ਰਹੀਆਂ ਹਨ। ਲੜਕੀਆਂ SSF ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਪੰਜਾਬ ਪਹਿਲਾਂ ਸੂਬਾ ਹੈ ਜਿਸ ਦੀ ਸੜਕਾਂ ਲਈ ਵੱਖਰੀ ਪੁਲਿਸ ਹੈ। ਪੰਜਾਬ ਦੂਜੇ ਸੂਬਿਆਂ ਨੂੰ SSF ਦੀ ਸਿਖਲਾਈ ਦਿੱਤੀ ਜਾਵੇਗੀ, ਇਸ ਸਿਖਲਾਈ ਪੈਸੇ ਲੈ ਕੇ ਦਿੱਤੀ ਜਾਵੇਗੀ। ਕਪੂਰਥਲਾ ਵਿੱਚ ਸਿਖਲਾਈ ਦਿੱਤੀ ਜਾਵੇਗੀ। 

ਮੁੱਖ ਮੰਤਰੀ ਨੇ ਇਹ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਂਗਨਵਾੜੀ ਵਿੱਚ 3 ਹਜ਼ਾਰ ਨਵੀਆਂ ਪੋਸਟਾਂ ਬਣਾਇਆ ਜਾਣਗੀਆਂ। ਇਨ੍ਹਾਂ ਪੋਸਟਾਂ ‘ਤੇ ਜਲਦੀ ਭਰਤੀ ਕੀਤੀ ਜਾਵੇਗੀ। ਇਸ ਸਬੰਧੀ ਮੌਨਸੂਨ ਸੈਸ਼ਨ ਵਿੱਚ ਬਿੱਲ ਲਿਆਂਦਾ ਜਾਵੇਗਾ। 

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਲਗਾਉਣਾ ਨਹੀਂ ਭੁੱਲੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਤੋਰ ਵਿੱਚ ਹੰਕਾਰ ਹੈ। ਪ੍ਰਧਾਨ ਮੰਤਰੀ ਨੂੰ ਹੰਕਾਰ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਇਨ੍ਹਾਂ ਦਾ ਹਾਲ ਵੀ ਬੰਗਲਾਦੇਸ਼ ਵਰਗਾ ਹੋ ਸਕਦਾ ਹੈ। ਜੇਕਰ ਪ੍ਰਧਾਨ ਮੰਤਰੀ ਨੇ ਹੰਕਾਰ ਨਹੀਂ ਛੱਡਣਾ ਤੇ ਉਹ 40 ਕਿਲੋਮੀਟਰ ਦੂਰ ਬੈਠੀ ਸ਼ੇਖ ਹਸੀਨਾ ਨੂੰ ਸਾਰਾ ਕੁਝ ਪੁੱਛ ਲੈਣ। ਜਿਸ ਨੇ ਸਵੇਰ ਦਾ ਖਾਣਾ ਆਪਣੇ ਘਰੇ ਕੀਤਾ ਸੀ ਪਰ ਜੋ ਉਸ ਨੇ ਲੰਚ ਲਈ ਲੋਕ ਬੁਲਾਏ ਸੀ ਉਹ ਤਾਂ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸਿਆਂ ਵਾਲੇ ਲੰਚ ਕਰਕੇ ਗਏ ਸੀ। 

ਇਹ ਵੀ ਪੜ੍ਹੋ –  ਦੁਨੀਆ ਦੇ ਸਭ ਤੋਂ ਭਾਰੀ ਇਨਸਾਨ ਨੇ 546 ਕਿਲੋ ਵਜ਼ਨ ਘੱਟ ਕੀਤਾ ! ਤਰੀਕਾ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ