ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਸ਼ੀਤਲ ਅੰਗੁਰਾਲ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਇਕ ਨਵੀਂ ਵੀਡੀਓ ਜਾਰੀ ਕੀਤੀ ਕਰਕੇ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਟੜ ਬਈਮਾਨ ਦੱਸਿਆ ਹੈ। ਮਜੀਠੀਆ ਨੇ ਭਗਵੰਤ ਮਾਨ ਨੂੰ ਕਿਹਾ ਕਿ ਜੇਕਰ ਉਨ੍ਹਾਂ ਸ਼ੀਤਲ ਅੰਗੁਰਾਲ ਦੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਨਾ ਬਦਲ ਕੇ ਭਗਵੰਤ ਬਈਮਾਨ ਰੱਖ ਲੈਣ। ਉਨ੍ਹਾਂ ਕਿਹਾ ਕਿ ਸ਼ੀਤਲ ਨੇ ਸਿੱਧੀ ਚਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ 5 ਜੁਲਾਈ ਤੱਕ ਜਾਂ ਤਾਂ ਮੇਰੇ ਨਾਲ ਡਿਬੇਟ ਕਰ ਲੈਣ ਜਾਂ ਮੇਰੀਆਂ ਗੱਲਾਂ ਸੁਣ ਲੇ ਜੋ ਕਰ ਸਕਦੇ ਉਹ ਕਰ ਲੈਣ।
ਮਜੀਠੀਆ ਨੇ ਕਿਹਾ ਕਿ ਅਪਰੇਸ਼ਨ ਲੋਟਸ ਸਮੇਂ ਇਸੇ ਹੀ ਵਿਧਾਇਕ ਨੇ ਇਲਜ਼ਾਮ ਲਗਾਏ ਸੀ ਕਿ ਭਾਜਪਾ ਵੱਲੋਂ ਕਰੋੜਾਂ ਦੀਆਂ ਆਫਰਾਂ ਆ ਰਹੀਆਂ ਹਨ। ਇਸੇ ਹੀ ਵਿਧਾਇਕ ਨੇ ਦੇਸ਼ ਦੇ ਗ੍ਰਹਿ ਮੰਤਰੀ ਉੱਤੇ ਇਲਜਾਮ ਲਗਾਏ ਸੀ। ਮਜੀਠੀਆਂ ਨੇ ਕਿਹਾ ਕਿ ਤੁਸੀਂ ਲੋਕਤੰਤਰ ਦੇ ਮੰਦਰ ਵਿਚ ਖਲੋ ਕੇ ਉਸ ਦੀ ਪਿੱਠ ਧਪਧਪਾਈ ਸੀ। ਤੁਸੀਂ ਉਸ ਸਮੇਂ ਕਿਹਾ ਸੀ ਕਿ ਮੇਰਾ ਵਿਧਾਇਕ ਭਾਜਪਾ ਦੇ ਖ਼ਿਲਾਫ਼ ਲੜ ਰਿਹਾ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਤੁਸੀਂ ਅਪਰੇਸ਼ਨ ਲੋਟਸ ਸਮੇਂ ਆਪਣੇ ਨੰਬਰ ਦੋ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਉਸ ਦੇ ਨਾਲ ਡੀਜੀਪੀ ਕੋਲ ਸ਼ਿਕਾਇਤ ਕਰਨ ਲਈ ਭੇਜਿਆ ਸੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਲੋਟਸ ਸਬੰਧੀ ਥਾਣੇ ਵਿੱਚ ਮਾਮਲਾ ਵੀ ਦਰਜ ਹੋਇਆ ਸੀ ਪਰ ਉਸ ਮਾਮਲੇ ਦਾ ਅੱਜ ਤੱਕ ਕੁਝ ਨਹੀਂ ਬਣਿਆ। ਅੱਜ ਉਹੀ ਤੁਹਾਡਾ ਚਹੇਤਾ ਤੁਹਾਡਾ ਪਰਦਾਫਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤੁਹਾਡੇ ਨਾਲ ਨੇੜਤਾ ਜੱਗ ਜਾਹਿਰ ਹੈ।
ਮਜੀਠੀਆ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਪ ਦਾ ਵਿਧਾਇਕ ਤੁਹਾਡੇ ਨਾਮ ਉੱਤੇ ਲੱਖਾਂ ਕਰੋੜਾ ਰੁਪਏ ਇਕੱਠੇ ਕਰ ਰਿਹਾ ਹੈ। ਕਲੋਨੀ ਪਾਸ ਕਰਵਾਉਣ, ਲੌਟਰੀ ਵਾਲਿਆਂ ਤੋਂ ਅਤੇ ਬਦਲੀਆਂ ਕਰਵਾਉਣ ਲਈ ਇਹ ਲੋਕਾਂ ਤੋਂ ਪੈਸੇ ਲੈ ਰਿਹਾ ਹੈ। ਮਜੀਠੀਆਂ ਨੇ ਕਿਹਾ ਕਿ ਜਦੋਂ ਜਲੰਧਰ ਵਿੱਚ ਦੋ ਭਰਾਵਾਂ ਨੇ ਖੁਦਕੁਸ਼ੀ ਕੀਤੀ ਸੀ ਤਾਂ ਇਸ ਨੇ ਉਸ ਪੁਲਿਸ ਅਧਿਕਾਰੀ ਨੂੰ ਬਚਾਇਆ ਸੀ। ਉਨ੍ਹਾਂ ਕਿਹ ਕਿ ਮੁੱਖ ਮੰਤਰੀ ਜੀ ਜੇਕਰ ਤੁਹਾਡੀਆਂ ਲੱਤਾਂ ਭਾਰ ਝੱਲਦਿਆਂ ਹਨ ਤਾਂ ਇਸ ਦੀ ਨਿਰਪੱਖ ਜਾਂਚ ਕਰਵਾ ਕੇ ਦੇਖ ਲਵੋ। ਇਸ ਨੇ ਤੁਹਾਡੇ ਨਾਮ ਤੇ ਠੱਗਿਆ ਮਾਰੀਆਂ ਹਨ। ਜੇਕਰ ਤੁਸੀਂ ਕੱਟੜ ਇਮਾਨਦਾਰ ਹੋ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਈ ਜਾਵੇ ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਦੀ ਨਾਂ 0ਤਾਂ ਜਾਂਚ ਕਰਵਾਉਣੀ ਹੈ ਅਤੇ ਨਾ ਹੀ ਤੁਸੀਂ ਡਿਬੇਟ ਕਰਨੀ ਹੈ।
ਮਜੀਠੀਆ ਨੇ ਭਾਜਪਾ ਨੂੰ ਕਿਹਾ ਕਿ ਤੁਸੀਂ ਤਾਂ ਦੋ ਮਿੰਟ ਨੀ ਲਗਾਏ ਕੇਜਰੀਵਾਲ ਨੂੰ ਜੇਲ੍ਹ ਵਿੱਚ ਸੁੱਟਣ ਲਈ ਪਰ ਅੱਜ ਤੁਹਾਡਾ ਉਮੀਦਵਾਰ ਇੰਨੇ ਗੰਭੀਰ ਅਰੋਪ ਲਗਾ ਰਿਹਾ ਹੈ ਤੁਸੀਂ ਇਸ ਦੀ ਜਾਂਚ ਕਿਉਂ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਤੁਸੀਂ ਵੈਰ ਰੱਖਦੇ ਹੋ ਪਰ ਭਗਵੰਤ ਮਾਨ ਤੁਹਾਡੀ ਯਾਰੀ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੋ ਜਾਵੇਗਾ ਜੇਕਰ ਤੁਸੀਂ ਕਾਰਵਾਈ ਨਾ ਕੀਤੀ, ਕਿਉਂਕਿ ਤਾਹਾਡਾ ਆਪਣਾ ਉਮੀਦਵਾਰ ਦੋਸ਼ ਲਗਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਨੂੰ ਡਿਬੇਟ ਕਰਨੀ ਚਾਹਿਦੀ ਹੈ ਜੇਕਰ ਭਗਵੰਤ ਸੱਚਾ ਹੈ ਤਾਂ ਉਸ ਦਾ ਸੱਚ ਸਾਹਮਣੇ ਜਾਵੇਗਾ ਪਰ ਜੇਕਰ ਸ਼ੀਤਲ ਸੱਚਾ ਤਾ ਉਸ ਦਾ ਸੱਚ ਸਾਹਮਣੇ ਆ ਜਾਵੇਗਾ। ਲੋਕਾਂ ਨੂੰ ਸੱਚ ਜਾਨਣ ਦਾ ਹੱਕ ਹੈ।
ਇਹ ਵੀ ਪੜ੍ਹੋ – ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਨੂੰ ਬਣਾਇਆ ਸਰਕਸ – ਬਾਜਵਾ