Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜ ਪੁੰਨਿਆ ਮੌਕੇ ਕੀਤੀ ਸਿਆਸੀ ਕਾਨਫਰੰਸ!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Maan) ਨੇ ਰੱਖੜ ਪੁੰਨਿਆ ਦੇ ਮੌਕਾ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਹੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕੋਈ ਵੱਡਾ ਐਲਾਨ ਤੇ ਨਹੀਂ ਕੀਤਾ ਪਰ ਉਨ੍ਹਾਂ ਪੁਰਾਣੇ ਕੀਤਾ ਹੋਏ ਕੰਮਾਂ ਦਾ ਹੀ ਜ਼ਿਕਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੈ। ਇਸ ਨਾਲ ਪੰਜਾਬ ਦੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਦਿਨ ਵਿੱਚ ਹੀ 12 ਘੰਟੇ ਬਿਜਲੀ ਦਿੱਤੇ ਹੈ। ਬਿਜਲੀ ਦੀ ਨਿਰਵਿਘਨ ਸਪਲਾਈ ਨਾਲ ਕਿਸਾਨਾਂ ਦਾ ਝੋਨਾ ਹੁਣ ਮੋਟਰਾਂ ਬੰਦ ਕਰਕੇ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਨਾਮ ਦਾ ਪ੍ਰੋਗਰਾਮ ਚਲਾਇਆ ਹੈ। ਇਸ ਨਾਲ ਪ੍ਰਸਾਸ਼ਨਿਕ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਡੀਸੀ ਹਫਤੇ ਦੇ ਦੋ ਦਿਨ ਪਿੰਡਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ। ਸਾਡੀ ਸਰਕਾਰ ਨੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਘਾਟੇ ਵਾਲਾ ਪਲਾਂਟ ਖਰੀਦ ਕੇ ਵਾਧੇ ਵਿੱਚ ਕੀਤਾ ਹੈ। ਇਸ ਤੋਂ ਇਲਾਵਾ ਸੜਕ ਸੁਰੱਖਿਆ ਪੁਲਿਸ ਫੋਰਸ ਬਣਾਈ ਸੀ। ਇਸ ਨੇ 6 ਮਹੀਨਿਆ ਵਿੱਚ 1200 ਲੋਕਾਂ ਦੀ ਜਾਨ ਬਚਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਮੁਹੱਲਾ ਕਲਿਨਿਕਾਂ ਵਿੱਚ ਹੁਣ ਤੱਕ ਦੋ ਕਰੋੜ ਲੋਕ ਇਲਾਜ ਕਰਵਾ ਚੁੱਕੇ ਹਨ।

ਸਾਹਿਬਜਾਦਿਆਂ ਨੂੰ ਸਰਧਾਂਜਲੀ ਦਵਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਨੇ ਸਪੀਕਰ ਨਾਲ ਗੱਲਬਾਤ ਕਰਕੇ ਪਹਿਲੀ ਵਾਰ ਛੋਟੇ ਸਾਹਿਬਜਾਂਦਿਆਂ ਨੂੰ ਸੰਸਦ ਵਿੱਚ ਸਰਧਾਂਜਲੀ ਦਵਾਈ ਹੈ। ਉਨ੍ਹਾਂ ਅਕਾਲੀ ਦਲ ‘ਤੇ ਵਾਰ ਕਰਦਿਆਂ ਕਿਹਾ ਕਿ ਜੋ ਲੋਕ ਪੰਥ ਦੇ ਨਾਮ ਤੇ ਵੋਟਾਂ ਮੰਗਦੇ ਰਹੇ ਹਨ, ਉਨ੍ਹਾਂ ਨੇ ਸਰਧਾਂਜਲੀ ਦਵਾਉਣ ਲਈ ਕੋਈ ਅਰਜੀ ਤੱਕ ਨਹੀਂ ਪਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ 1 ਨਵੰਬਰ ਨੂੰ ਰੱਖੀ ਡਿਬੇਟ ਵਿੱਚ ਕੋਈ ਵੀ ਨਹੀਂ ਆਇਆ। ਸਾਡੀ ਸਰਕਾਰ ਨੇ ਓਲਿੰਪਕ ਵਿੱਚ ਤਗਮਾ ਜਿੱਤਣ ਵਾਲਿਆਂ ਨੂੰ 1-1 ਕਰੋੜ ਰੁਪਏ ਦਿੱਤੇ ਅਤੇ ਓਲਿੰਪਕ ਖੇਡਣ ਵਾਲਿਆਂ ਨੂੰ 15-15 ਲੱਖ ਰੁਪਏ ਦਿੱਤੇ ਹਨ ਅਤੇ ਇਸ ਤੋਂ ਪਹਿਲਾਂ ਕਈਆਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ ਪਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਿੱਚੋਂ ਕਿਸੇ ਨੇ ਵੀ ਸਰਕਾਰ ਦੀ ਸਿਫਤ ਤੱਕ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਸਿਰਫ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦਾ ਫਿਕਰ ਹੈ।

ਸਰਕਾਰ ਨੇ ਰੋਜ਼ਾਨਾ ਦਿੱਤੀਆਂ 51 ਨੌਕਰੀਆਂ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਬਣੀ ਨੂੰ 1880 ਦਿਨ ਹੋ ਗਏ ਹਨ। ਹੁਣ ਤੱਕ 44666 ਨੌਕਰਿਆਂ ਦਿੱਤੀਆਂ ਹਨ। ਸਰਕਾਰ ਨੇ ਰੋਜ਼ਾਨਾ 51 ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ ਸੂਬੇ ਵਿੱਚ ਲੋਕ ਬਾਹਰੋਂ ਆ ਰਹੇ ਹਨ। ਲੋਕ ਬਾਹਰੋਂ ਆ ਕੇ ਪੰਜਾਬ ਵਿੱਚ ਕੰਮ ਕਰ ਰਹੇ ਹਨ।

ਕੇਂਦਰ ਸਰਕਾਰ ‘ਤੇ ਵੀ ਕੱਸਿਆ ਤੰਜ

ਮੁੱਖ ਮੰਤਰੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੇ ਆਪਣੇ ਰਾਜ ਵਾਲੇ ਸੂਬਿਆਂ ਵਿੱਚ ਕਰਫਿਊ ਲਗਾ ਕੇ ਤਿਉਹਾਰ ਮਨਾਉਣੇ ਪੈਂਦੇ ਹਨ। ਪਰ ਪੰਜਾਬ ਵਿੱਚ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਹਨ। ਉਨ੍ਹਾਂ ਕੇਂਦਰ ਨੂੰ ਕਿਹਾ ਕਿ ਪੰਜਾਬ ਨੂੰ ਬੱਸ ਉਸ ਦੇ ਹੱਕ ਦੇ ਦਿਓ ਕਿਉਂਕਿ ਪੰਜਾਬੀ ਭੀਖ ਮੰਗਣੀ ਨਹੀਂ ਜਾਣਦੇ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੀ ਮਜ਼ਬੂਰੀ ਨੂੰ ਲੋਕਾਂ ਦੀ ਮਰਜੀ ਵਿੱਚ ਬਦਲਣਾ ਚਾਹੁੰਦੇ ਹਨ। ਜਲਦੀ ਹੀ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਾਰੀ ਜਾਵੇਗੀ,ਜਿਸ ਨਾਲ ਲੋਕ ਆਪਣੀ ਮਰਜੀ ਮੁਤਾਬਕ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹਾਉਗੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣਗੇ।