ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮੈਦਾਨ ਭਖਿਆ ਹੋਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸ਼ੀਤਲ ਅੰਗੁਰਾਲ ‘ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਬੰਦੇ ਦੀ ਨਿਅਤ ਸਾਫ ਹੁੰਦੀ ਤਾਂ ਇਹ ਵੋਟ ਨਹੀਂ ਪੈਣੀਆਂ ਸਨ। ਉਨ੍ਹਾਂ ਇਹ ਬੰਦਾ ਅਜਿਹਾ ਨਿਕਲੀਆਂ ਹੈ, ਜੋ ਲਾਲਚ ਲਈ ਕਦੀ ਇਧਰ ਅਤੇ ਕਦੀ ਉਧਰ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਸ ਨੂੰ ਲੋਕਾਂ ਦਾ ਸੇਵਾ ਕਰਨੀ ਨਹੀਂ ਆਈ। ਉਸ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾੜੂ ਦਾ ਬਟਨ ਦਬਾ ਕੇ ਉਸ ਨੂੰ ਸਬਕ ਸਖਾਓ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਕ ਲੋਕ ਸਭਾ ਚੋਣ ਹਾਰ ਕੇ ਵਿਹਲਾ ਹੋ ਗਿਆ ਅਤੇ ਦੂਜਾ ਹੁਣ 10 ਜੁਲਾਈ ਨੂੰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਸਭ ਕੁਝ ਦਿੱਤਾ ਸੀ ਪਰ ਉਸ ਨੂੰ ਲਾਲਚ ਲੈ ਬੈਠਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਮਨੀ ਚੋਣਾਂ ਦਾ ਖਰਚਾ ਰਾਜ ਦੇ ਖਜਾਨੇ ਉੱਪਰ ਪੈਂਦਾ ਹੈ। ਜੋ ਲੋਕ ਇਸ ਤਰ੍ਹਾਂ ਛੱਡ ਕੇ ਚਲੇ ਜਾਂਦੇ ਹਨ ਉਨ੍ਹਾਂ ਨੂੰ ਜ਼ੁਰਮਾਨਾ ਹੋਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਤੁਸੀ ਤੁਸੀਂ ਮਹਿੰਦਰ ਭਗਤ ਨੂੰ MLA ਬਣਾਉਣ ਵਾਲੀਆਂ ਪੌੜੀਆਂ ਚਾੜ ਦਿਓ ਅਗਲੀਆਂ ਪੌੜੀਆਂ ਇਸ ਨੂੰ ਮੈਂ ਚਾੜ ਦੇਵਾਂਗਾ। ਉਨ੍ਹਾਂ ਕਿਹਾ ਕਿ ਭਗਤ ਨੇ ਗਰੀਬੀ ਦੇਖੀ ਹੈ ਇਹ ਸਾਰਿਆਂ ਸਮੱਸਿਆ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ WEST ਹੈ ਪਰ ਆਪਾ ਮਿਲ ਕੇ JALANDHAR BEST ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਵਿੱਚ ਕਿਰਾਏ ਤੇ ਘਰ ਲਿਆ ਹੈ, ਹਫਤੇ ਵਿੱਚ 2-3 ਦਿਨ ਇੱਥੇ ਰਿਹਾ ਕਰਾਂਗਾਂ। ਹੁਣ ਮਾਝੇ ਅਤੇ ਦੁਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ – ਜਲੰਧਰ ’ਚ ਜ਼ਮੀਨੀ ਵਿਵਾਦ ਕਰਕੇ ਚਾਚੇ ਦਾ ਕਤਲ! ਭਤੀਜਿਆਂ ਨੇ ਖੇਤਾਂ ’ਚ ਵੜ ਕੇ ਚਾਕੂਆਂ ਨਾਲ ਕੀਤਾ ਹਮਲਾ