India

ਮੁੱਖ ਮੰਤਰੀ ਚੰਨੀ ਨੇ ਮੋਦੀ ਨੂੰ ਮੋੜੀ ਭਾਜੀ

‘ਦ ਖਾਲਸ ਬਿਉਰੋ : ਬਠਿੰਡਾ ਏਅਰਪੋਰਟ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਹੇ ਸ਼ਬਦਾਂ ਦਾ ਮੁੱਖ ਮੰਤਰੀ ਚੰਨੀ ਵਲੋਂ ਇਕ ਟਵੀਟ ਰਾਹੀਂ ਠੋਕਵਾਂ ਜਵਾਬ ਦਿਤਾ ਗਿਆ ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਪਣੇ ਪੰਜਾਬ ਰੈਲੀ ਦੌਰਾਨ ਬਿਨਾਂ ਰੈਲੀ ਕੀਤੇ ਵਾਪਸ ਚਲੇ ਗਏ ਸੀ ਤੇ ਅਤੇ  ਬਠਿੰਡਾ ਹਵਾਈ ਅੱਡੇ ਪਹੁੰਚ,ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਕਿਹਾ ਸੀ ਕਿ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕਰ ਦੇਣਾ ਕਿ ਮੈਂ ਜ਼ਿੰਦਾ ਵਾਪਸ ਆ ਗਿਆ ਹੈ।ਇਸ ਗੱਲ ਦਾ ਮੁੱਖ ਮੰਤਰੀ ਚੰਨੀ ਨੇ ਬਹੁਤ ਦਿਲਚਸਪ ਜਵਾਬ ਦਿੱਤਾ ਹੈ।ਉਹਨਾਂ ਲੋਹਪੁਰਸ਼ ਸਰਦਾਰ ਵਲੱਭ ਭਾਈ ਪਟੇਲ ਵੱਲੋਂ ਆਖੇ ਸ਼ਬਦਾਂ  ਨਾਲ ਪਟੇਲ ਦੀ ਤਸਵੀਰ ਟਵੀਟ ਕੀਤੀ ਹੈ ਅਤੇ ਕਿਹਾ ਕਿ ਜਿਸ ਬੰਦੇ ਨੂੰ ਆਪਣੀ ਜਾਨ ਦੀ ਜਿਆਦਾ ਪਰਵਾਹ ਹੋਵੇ,ਉਹਨਾਂ ਨੂੰ ਭਾਰਤ ਜਿਹੇ ਦੇਸ਼ ਦੀ ਜਿੰਮੇਵਾਰੀ ਨਹੀਂ ਲੈਣੀ ਚਾਹਿਦੀ।