The Khalas Tv Blog Punjab ਹੁਣ ਤੱਕ ਪੰਜਾਬ ਸਰਕਾਰ ਨੇ 28873 ਨੌਕਰੀਆਂ ਦਿੱਤੀਆਂ,ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨ ਦੇਣਾ ਸਰਕਾਰ ਦਾ ਫਰਜ਼ : ਮੁੱਖ ਮੰਤਰੀ ਪੰਜਾਬ
Punjab

ਹੁਣ ਤੱਕ ਪੰਜਾਬ ਸਰਕਾਰ ਨੇ 28873 ਨੌਕਰੀਆਂ ਦਿੱਤੀਆਂ,ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨ ਦੇਣਾ ਸਰਕਾਰ ਦਾ ਫਰਜ਼ : ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਆਪਦਾ ਪ੍ਰਬੰਧਨ,ਲੋਕ ਨਿਰਮਾਣ ਵਿਭਾਗ,ਤਕਨੀਕੀ ਸਿੱਖਿਆ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਹਨ।ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਪਿਛਲੀ ਵਾਰ ਖਿਡਾਰੀਆਂ ਨੂੰ ਵੰਡੇ ਗਏ ਸਾਢੇ ਪੰਜ ਕਰੋੜ ਦੇ ਇਨਾਮਾਂ ਦਾ ਵੀ ਜ਼ਿਕਰ ਕੀਤਾ ।

ਉਹਨਾਂ ਜਾਣਕਾਰੀ ਦਿੱਤੀ ਕਿ 408 ਨੂੰ ਮਿਲਾ ਕੇ 28873 ਨੌਕਰੀਆਂ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਸਥਾਨਕ ਸਰਕਾਰਾਂ ਵਿਭਾਗ ਵਿੱਚ 105,39 ਐਸਡੀਓ ਤੇ 66 ਅਕਾਊਂਟਸ ਦੇ ਕਲਰਕਾਂ,ਆਮ ਪ੍ਰਬੰਧਨ ਲਈ  80 ਕਲਰਕਾਂ ਨੂੰ,ਲੋਕ ਨਿਰਮਾਣ ਵਿਭਾਗ 98 ਕਲਰਕ,2 ਡਰਾਫਟਮੈਨ ਤੇ 7 ਚਪੜਾਸੀ ਤੇ ਤਕਨੀਕੀ ਸਿੱਖਿਆ ਵਿਭਾਗ ਵਿੱਚ 117,ਜਿਹਨਾਂ ਵਿੱਚੋਂ 115 ਕਲਰਕ ਤੇ 2 ਲਾਈਬਰੇਰੀਅਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਕਾਨੂੰਨੀ ਅੜਚਣਾਂ ਨੂੰ ਦੂਰ ਕਰ ਕੇ ਹੀ ਇਹ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਦੋ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ।

ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ,ਬੱਸ ਉਹਨਾਂ ਨੂੰ ਮੌਕਾ ਚਾਹੀਦਾ ਹੈ। ਹੁਣ ਜੋ ਵੀ ਕੰਮ ਮਿਲਿਆ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਕਰੋ,ਕੰਮ ਵਿੱਚ ਕੋਈ ਕਮੀ ਨਹੀਂ ਛੱਡੀ ਜਾਣੀ ਚਾਹੀਦੀ।ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਟੀਮ ਵਰਕ ਨੂੰ ਦਿੱਤੀ ਜਿਆਦਾ ਤਰਜੀਹ ਦੇਣੀ ਚਾਹੀਦੀ ਹੈ।

ਉਹਨਾਂ ਇਹ ਵੀ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਬਾਰੇ ਸਨਮਾਨ ਦੇਣਾ ਸਰਕਾਰ ਦਾ ਫਰਜ ਬਣਦਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਿਯੁਕਤੀ ਪੱਤਰ ਵੰਡੇ ਜਾਣਗੇ।ਆਪਣੇ ਸੰਬੋਧਨ ਦੇ ਦੌਰਾਨ ਮਾਨ ਪਿਛਲੀਆਂ ਸਰਕਾਰਾਂ ‘ਤੇ ਵਰਦੇ ਰਹੇ ਤੇ ਆਪਣੀ ਸਰਕਾਰ ਦੀਆਂ ਪਿਛਲੇ ਇੱਕ ਸਾਲ ਦੇ ਦੌਰਾਨ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਿਹਾ ਹੈ ਕਿ ਸਰਕਾਰ ਲਗਾਤਾਰ ਨੌਕਰੀਆਂ ਵੰਡ ਰਹੀ ਹੈ।

Exit mobile version