India

ਹਿਮਾਚਲ ‘ਚ ਵਾਪਰੀ ਖ ਤਰੇ ਦਾ ਅਹਿਸਾਸ ਕਰਾਉਂਦੀ ਘਟ ਨਾ

‘ਦ ਖ਼ਾਲਸ ਬਿਊਰੋ :- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਬੱਦਲ ਫਟ ਗਏ ਹਨ। ਇਸ ਘਟਨਾ ਵਿੱਚ ਇੱਕ 60 ਸਾਲਾ ਬਜ਼ੁਰਗ ਅਤੇ ਇੱਕ 16 ਸਾਲਾ ਨਾਬਾਲਗ ਲੜਕੀ ਦੀ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕੁੱਲੂ ਦੇ ਅਨੀ ਦੇ ਪਿੰਡ ਖਦੇੜ ਦੀ ਹੈ। ਜੀਪੀ ਸ਼ੀਲ ਨਾਮਕ ਸਥਾਨ ਆਨੀ ਦੇ ਚੌਵਈ ਖੇਤਰ ਵਿੱਚ ਆਉਂਦਾ ਹੈ। ਢਿੱਗਾਂ ਡਿੱਗਣ ਸਮੇਂ ਨਾਨੀ ਅਤੇ ਦੋਹਤੀ ਘਰ ਵਿੱਚ ਸੁੱਤੇ ਪਏ ਸਨ।

ਮਾਨਸੂਨ ਦੇ ਮੀਂਹ ਨੇ ਹਿਮਾਚਲ ਪ੍ਰਦੇਸ਼ ਵਿੱਚ 672 ਕਰੋੜ ਰੁਪਏ ਦੀ ਸਰਕਾਰੀ ਅਤੇ ਗੈਰ-ਸਰਕਾਰੀ ਸੰਪਤੀ ਨੂੰ ਤਬਾਹ ਕਰ ਦਿੱਤਾ ਹੈ। ਆਮ ਤੌਰ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਾਰਸ਼ਾਂ ‘ਚ ਜ਼ਿਆਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਪਰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਸ.ਡੀ.ਐੱਮ.ਏ.) ਮੁਤਾਬਕ ਇਸ ਵਾਰ ਲੋਕ ਨਿਰਮਾਣ ਵਿਭਾਗ ਤੋਂ ਜ਼ਿਆਦਾ, ਜਲ ਸ਼ਕਤੀ ਵਿਭਾਗ ਦੀ 331 ਕਰੋੜ ਰੁਪਏ ਦੀ ਸੰਪਤੀ ਤਬਾਹ ਹੋਈ ਹੈ, ਜਦਕਿ ਲੋਕ ਨਿਰਮਾਣ ਵਿਭਾਗ ਨੂੰ 326 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।