India

15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਘਰ, ਕੇਂਦਰ ਸਰਕਾਰ ਨੇ ਨਵੀਆਂ ਹਦਾਇਤਾਂ ਕੀਤੀਆਂ ਜਾਰੀ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਘੱਟਦੇ ਜੋਰ ਕਾਰਨ ਹੁਣ ਦੇਸ਼ ‘ਚ ਆਨਲਾਕ-5.0 ਦੀ ਪ੍ਰਕੀਰਿਆ ਦੇ ਚਲਦਿਆਂ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ 15 ਅਕਤੂਬਰ ਤੋਂ ਦੇਸ਼ ਭਰ ‘ਚ ਸਿਨੇਮਾ ਹਾਲ ਖੁੱਲਣਗੇ। ਇਸ ਦੌਰਾਨ ਲੋਕਾਂ ਲਈ ਕੁੱਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਪਾਲਣਾ ਕਰਨੀ ਹੋਵੇਗੀ। ਸੂਤਰਾਂ ਦੀ ਮਿਲੀ ਜਾਣਕਾਰੀ ਮੁਤਾਬਕ ਸਿਨੇਮਾ ਘਰਾਂ ‘ਚ ਸਮਾਜਿਕ ਦੂਰੀ ਨਾਲ 50 ਫ਼ੀਸਦ ਲੋਕਾਂ ਨੂੰ ਹੀ ਆਉਣ ਦੀ ਮਨਜ਼ੂਰੀ ਹੈ।

ਇਸ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਸਿਨੇਮਾ ਘਰ ਬੰਦ ਸਨ, ਪਰ ਹੁਣ ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਖੁੱਲਣ ਜਾ ਰਹੇ ਹਨ ਇਸ ਲਈ ਅਸੀਂ ਕੁੱਝ ਗਾਈਡਲਾਈਨਜ਼ ਤਿਆਰ ਕੀਤੀਆਂ ਹਨ। ਲੋਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਸਿਨੇਮਾ ਘਰ ਆਉਣ ਵਾਲਿਆਂ ਨੂੰ ਸੀਟ ‘ਤੇ ਇੱਕ ਸੀਟ ਛੱਡ ਕੇ ਬੈਠਣਾ ਹੋਵੇਗਾ, ਸਾਰਿਆਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।

ਜਾਵਡੇਕਰ ਨੇ ਕਿਹਾ ਕਿ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ 1 ਮਿੰਟ ਦੀ ਫਿਲਮ ਕੋਰੋਨਾ ‘ਤੇ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਹੈ ਟਿਕਟਾਂ ਆਨਲਾਈਨ ਬੁਕਿੰਗ ਕਰਵਾਉਣੀਆਂ ਪੈਣਗੀਆਂ। ਸਾਰੇ ਲੋਕਾਂ ਲਈ ਅਰੋਗਿਆ ਸੇਤੁ ਐਪ ਜ਼ਰੂਰੀ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।