ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲੇ ਦੇ ਲੁੰਗਟਾ ਜੋਰ ਇਲਾਕੇ ਦੇ ਜ਼ੀਦੋ ਪਿੰਡ ਤੋਂ ਮੀਰਮ ਤਰੋਨ ਨਾਂ ਦੇ 17 ਸਾਲਾ ਨੌਜਵਾਨ ਨੂੰ ਪੀਐੱਲਏ ਨੇ ਅਗਵਾ ਕਰ ਲਿਆ ਹੈ। ਭਾਰਤੀ ਫੌਜ ਨੇ ਲਾਪਤਾ ਹੋਏ ਲੜਕੇ ਲੱਭਣ ਅਤੇ ਤੈਅ ਨਿਯਮਾਂ ਮੁਤਾਬਿਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਉਸ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਹੈ । ਜਦੋਂ ਭਾਰਤੀ ਫੌਜ ਨੂੰ ਤਾਰੋਨ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਹਾਟਲਾਈਨ ਰਾਹੀਂ ਪੀਐੱਲਏ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਮੀਰਮ ਤਰੋਨ ਨਾਂ ਦਾ ਲੜਕਾ, ਜੋ ਜੜੀ-ਬੂਟੀਆਂ ਨੂੰ ਇਕੱਠੀਆਂ ਕਰਨ ਦੇ ਨਾਲ ਨਾਲ ਸ਼ਿਕਾਰ ਕਰ ਰਿਹਾ ਸੀ, ਆਪਣਾ ਰਸਤਾ ਭੁੱਲ ਗਿਆ ਸੀ ਅਤੇ ਲੱਭ ਨਹੀਂ ਰਿਹਾ। ਇਸ ਮੌਕੇ ਭਾਰਤੀ ਫੌਜ ਨੇ ਪੀਐੱਲਏ ਤੋਂ ਨੌਜਵਾਨ ਦਾ ਪਤਾ ਲਗਾਉਣ ਅਤੇ ਉਸ ਨੂੰ ਤੈਅ ਨਿਯਮਾਂ ਅਨੁਸਾਰ ਵਾਪਸ ਕਰਨ ਲਈ ਮਦਦ ਦੀ ਮੰਗੀ ਕੀਤੀ ਹੈ।