India International

ਜਲਦ ਹੀ ਚੀਨ ਦੇ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਸੰਭਵ

‘ਦ ਖ਼ਾਲਸ ਬਿਊਰੋ :ਭਾਰਤ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਇੱਕ ਵਾਰ ਫ਼ਿਰ ਤੋਂ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ ਕਿਉਂਕਿ ਇਸ ਮਹੀਨੇ ਦੇ ਅੰਤ ‘ਚ,ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਭਾਰਤ ਦੇ ਦੌਰੇ ਤੇ ਆ ਸਕਦੇ ਹਨ। ਲੱਦਾਖ ‘ਚ ਗਲਵਾਨ ਘਾਟੀ ‘ਚ ਝੜ ਪਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਕਰੀਬ ਦੋ ਸਾਲ ਬਾਅਦ ਚੀਨ ਦੇ ਕਿਸੇ ਸੀਨੀਅਰ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਭਾਰਤ ਦੀ ਯਾਤਰਾ ਤੋਂ ਪਹਿਲਾਂ ਵਾਂਗ ਯੀ ਨੇਪਾਲ ਜਾਣਗੇ। ਲੱਦਾਖ ਦੀ ਸਥਿਤੀ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਵੱਲੋਂ ਲਗਾਤਾਰ ਮਿਲਟਰੀ ਪੱਧਰ ਦੀ ਗੱਲਬਾਤ ਕੀਤੇ ਜਾਣ ਦੇ ਬਾਵਜੂਦ ਪਰ ਅਜੇ ਤੱਕ ਕੋਈ ਗੱਲਬਾਤ ਸਿਰੇ ਨਹੀਂ ਚੜੀ ਹੈ।
5 ਮਈ 2020 ਨੂੰ ਪੂਰਬੀ ਲੱਦਾਖ ਵਿੱਚ ਪੈਂਗੋਂਗ ਝੀਲ ਖੇਤਰ ਵਿੱਚ ਹਿੰ ਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦਰਮਿਆਨ ਤਣਾਅ ਪੈਦਾ ਹੋ ਗਿਆ ਸੀ। ਫਿਰ, 1 ਜੂਨ 2020 ਨੂੰ ਗਲਵਾਨ ਘਾਟੀ ਝੜ ਪ ਤੋਂ ਬਾਅਦ, ਭਾਰਤ ਅਤੇ ਚੀਨ ਵਿਚਕਾਰ ਤਣਾਅ ਕਈ ਸਾਲਾਂ ਬਾਅਦ ਸਿਖਰ ‘ਤੇ ਪਹੁੰਚ ਗਿਆ ਜਦੋਂ ਘੱਟੋ-ਘੱਟ 20 ਭਾਰਤੀ ਅਤੇ 4 ਚੀਨੀ ਸੈਨਿਕ ਮਾ ਰੇ ਗਏ। ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਝੜ ਪ ਵਿੱਚ ਚਾਰ ਨਹੀਂ ਸਗੋਂ ਚੀਨ ਦੇ 42 ਸੈਨਿਕ ਮਾ ਰੇ ਗਏ ਸਨ।