ਚੀਨ ਨੇ ‘ਸੁਪਰ ਕਾਊ'(Chinese super cow) ਦਾ ਕਲੋਨ ਕਰਕੇ 3 ਵੱਛਿਆਂ ਨੂੰ ਜਨਮ ਦੇਣ ‘ਚ ਸਫਲਤਾ ਹਾਸਲ ਕੀਤੀ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵਿਗਿਆਨੀਆਂ ਨੇ ਇਹ ਵੱਡਾ ਮਾਅਰਕਾ ਮਾਰਿਆ ਹੈ। ਇਹ ਸੁਪਰ ਗਾਵਾਂ ਆਮ ਗਾਵਾਂ ਨਾਲੋਂ ਬਹੁਤ ਜ਼ਿਆਦਾ ਦੁੱਧ ਪੈਦਾ ਕਰ ਸਕਦੀਆਂ ਹਨ। ਵਿਗਿਆਨੀਆੰ ਦਾ ਦਾਅਵਾ ਹੈ ਕਿ ਇਹ ‘ਸੁਪਰ ਕਾਊ’ ਇਕ ਦਿਨ ‘ਚ 140 ਲੀਟਰ ਦੁੱਧ ਦੇ ਸਕਦੀ ਹੈ। ਇਹ ਗਾਂ ਆਪਣੇ ਪੂਰੇ ਜੀਵਨ ‘ਚ 100 ਟਨ ਲੱਖ 83 ਹਜ਼ਾਰ ਲੀਟਰ ਦੁੱਧ ਦੇ ਸਕੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਵਿਗਿਆਨੀਆਂ ਨੇ ਨਾਰਥਵੈਸਟ ਯੂਨੀਵਰਸਿਟੀ ‘ਚ ਆਪਣੀ ‘ਸੁਪਰ ਕਾਊ’ ਬ੍ਰੀਡਿੰਗ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਜਨਮ ਪਿਛਲੇ ਦੋ ਮਹੀਨਿਆਂ ‘ਚ ਨਿੰਗਜ਼ੀਆ ਇਲਾਕੇ ‘ਚ ਹੋਇਆ ਸੀ ਅਤੇ ਹੁਣ ਉੱਥੋਂ ਦੇ ਵਿਗਿਆਨੀਆਂ ਦਾ ਧਿਆਨ ਅਗਲੇ 2 ਸਾਲਾਂ ਵਿੱਚ ਅਜਿਹੀਆਂ 1000 ਗਾਵਾਂ ਪੈਦਾ ਕਰਨ ‘ਤੇ ਹੈ।
ਚੀਨੀ ‘ਸੁਪਰ ਕਾਉ’ ਬਾਰੇ ਇਕ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਇਹ ਨੀਦਰਲੈਂਡ ਤੋਂ ਆਉਣ ਵਾਲੀ ਹੋਲਸਟੀਨ ਫ੍ਰੀਜ਼ੀਅਨ ਗਾਂ ਦੇ ਕਲੋਨ ਹਨ। ਚੀਨ ਪਹਿਲਾਂ ਹੀ ਸਾਲ 2017 ਵਿੱਚ ਕਲੋਨਿੰਗ ਰਾਹੀਂ ਗਾਵਾਂ ਪੈਦਾ ਕਰ ਚੁੱਕਾ ਹੈ। ਹਾਲ ਹੀ ਵਿੱਚ, ਨਾਰਥਵੈਸਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਵੀਂ ਕਿਸਮ ਦੀਆਂ ਗਾਵਾਂ ਦੀ ਪ੍ਰਜਨਨ ਕੀਤੀ ਹੈ।
ਚੀਨੀ ਮੀਡੀਆ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਪਰ ਗਾਵਾਂ ਦੀ ਬਦੌਲਤ ਚੀਨ ਦੁੱਧ ਉਤਪਾਦਨ ਵਿੱਚ ਦੁਨੀਆ ਦਾ ਮੋਹਰੀ ਦੇਸ਼ ਬਣ ਸਕੇਗਾ। ਉੱਥੋਂ ਦੇ ਸਰਕਾਰੀ ਮੀਡੀਆ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਪਰ ਗਾਵਾਂ ਦੀ ਸਫ਼ਲ ਕਲੋਨਿੰਗ ਤੋਂ ਬਾਅਦ ਚੀਨ ਦੇ ਡੇਅਰੀ ਉਦਯੋਗ ਨੂੰ ਵਿਦੇਸ਼ਾਂ ਤੋਂ ਉੱਨਤ ਨਸਲਾਂ ਦੀਆਂ ਗਾਵਾਂ ਦਰਾਮਦ ਕਰਨ ਦੀ ਲੋੜ ਨਹੀਂ ਪਵੇਗੀ।
ਡੇਅਰੀ ਉਦਯੋਗ ਲਈ ਕ੍ਰਾਂਤੀਕਾਰੀ ਖੋਜ
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੁਪਰ ਗਾਵਾਂ ਦੀ ਸਫਲ ਕਲੋਨਿੰਗ ਦਰਾਮਦ ਨਸਲਾਂ ‘ਤੇ ਚੀਨ ਦੀ ਨਿਰਭਰਤਾ ਨੂੰ ਘਟਾ ਦੇਵੇਗੀ। ਇਸ ਨਸਲ ਦੀ ਇੱਕ ਗਾਂ ਪ੍ਰਤੀ ਸਾਲ 18 ਟਨ ਜਾਂ ਆਪਣੇ ਜੀਵਨ ਕਾਲ ਵਿੱਚ 100 ਟਨ ਦੁੱਧ ਪੈਦਾ ਕਰਨ ਦੇ ਸਮਰੱਥ ਹੈ। ਯੂਐਸ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਅਨੁਸਾਰ, ਇਹ ਅੰਕੜਾ 2021 ਵਿੱਚ ਯੂਐਸਏ ਵਿੱਚ ਇੱਕ ਗਾਂ ਪ੍ਰਤੀ ਦਿਨ ਦੁੱਧ ਪੈਦਾ ਕਰਨ ਦੀ ਔਸਤ ਮਾਤਰਾ ਦਾ ਲਗਭਗ 1.7 ਗੁਣਾ ਹੈ।
ਨਿੰਗਜੀਆ ਦੇ ਵੁਲੀਨ ਸ਼ਹਿਰ ਦੇ ਇੱਕ ਅਧਿਕਾਰੀ ਨੇ ਸਰਕਾਰੀ ਟੈਕਨਾਲੋਜੀ ਡੇਲੀ ਨੂੰ ਦੱਸਿਆ ਕਿ ਕਲੋਨ ਕੀਤੇ ਵੱਛਿਆਂ ਵਿੱਚੋਂ ਪਹਿਲੇ ਦਾ ਜਨਮ 30 ਦਸੰਬਰ ਨੂੰ ਸੀਜੇਰੀਅਨ ਸੈਕਸ਼ਨ ਦੁਆਰਾ ਹੋਇਆ ਸੀ, ਜਿਸਦਾ ਭਾਰ 56.7 ਕਿਲੋਗ੍ਰਾਮ (120 ਪੌਂਡ) ਸੀ। ਟੈਕਨਾਲੋਜੀ ਡੇਲੀ ਦੇ ਅਨੁਸਾਰ, ਵਿਗਿਆਨੀਆਂ ਨੇ ਬਹੁਤ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਦੇ ਕੰਨ ਦੇ ਸੈੱਲਾਂ ਤੋਂ 120 ਕਲੋਨ ਕੀਤੇ ਭਰੂਣ ਬਣਾਏ ਅਤੇ ਉਨ੍ਹਾਂ ਨੂੰ ਸਰੋਗੇਟ ਗਾਵਾਂ ਦੀ ਕੁੱਖ ਵਿੱਚ ਰੱਖਿਆ।
ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਇਸ ਪ੍ਰਾਜੈਕਟ ਦੇ ਮੁੱਖ ਵਿਗਿਆਨੀ ਜਿਨ ਯਾਪਿੰਗ ਦੇ ਹਵਾਲੇ ਨਾਲ ‘ਸੁਪਰ ਕਾਊਜ਼’ ਦੀ ਸਫ਼ਲ ਕਲੋਨਿੰਗ ਨੂੰ ਵੱਡਾ ਕਰਾਰ ਦਿੱਤਾ ਹੈ। ਦੁੱਧ ਉਤਪਾਦਨ ਦੇ ਖੇਤਰ ਵਿਚ ਚੀਨ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਸ਼ਾਮਲ ਕਰਨ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੈ। ਇਸ ਪ੍ਰੋਜੈਕਟ ਦੀ ਸਫਲਤਾ ਨਾਲ ਚੀਨ ਨੂੰ ਗਾਵਾਂ ਦੀ ਇੱਕ ਬਹੁਤ ਵਧੀਆ ਨਸਲ ਨੂੰ ਸੁਰੱਖਿਅਤ ਰੱਖਣ ਦੀ ਇਜਾਜ਼ਤ ਮਿਲਦੀ ਹੈ, ਜੋ ਕਿ ਆਰਥਿਕ ਤੌਰ ‘ਤੇ ਵੀ ਸਮਰੱਥ ਹੋਵੇਗੀ।
ਜਿਨ ਯਾਪਿੰਗ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਚੀਨ ਵਿੱਚ 10,000 ਗਾਵਾਂ ਵਿੱਚੋਂ ਸਿਰਫ਼ 5 ਹੀ ਆਪਣੇ ਜੀਵਨ ਕਾਲ ਵਿੱਚ 100 ਟਨ ਦੁੱਧ ਪੈਦਾ ਕਰ ਸਕਦੀਆਂ ਹਨ, ਜਿਸ ਨਾਲ ਉਹ ਪ੍ਰਜਨਨ ਲਈ ਇੱਕ ਕੀਮਤੀ ਸਰੋਤ ਬਣ ਜਾਂਦੀਆਂ ਹਨ। ਪਰ ਕੁਝ ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਦੀ ਉਮਰ ਦੇ ਅੰਤ ਤੱਕ ਪਛਾਣ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਗਲੋਬਲ ਟਾਈਮਜ਼ ਦੇ ਅਨੁਸਾਰ, ਚੀਨ ਦੀਆਂ ਦੁੱਧ ਵਾਲੀਆਂ ਗਾਵਾਂ ਦਾ 70% ਵਿਦੇਸ਼ਾਂ ਤੋਂ ਦਰਾਮਦ ਕੀਤੀਆਂ ਜਾਂਦੀਆਂ ਹਨ।
ਸੁਪਰ ਕਾਊ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਜਿਨ ਯਾਪਿੰਗ ਨੇ ਗਲੋਬਲ ਟਾਈਮਜ਼ ਨੂੰ ਦੱਸਿਆ, ‘ਅਸੀਂ ਵਿਦੇਸ਼ੀ ਗਾਵਾਂ ‘ਤੇ ਚੀਨ ਦੀ ਨਿਰਭਰਤਾ ਦੇ ਮੁੱਦੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਨੀਂਹ ਵਜੋਂ 1,000 ਤੋਂ ਵੱਧ ਸੁਪਰ ਗਾਵਾਂ ਦੇ ਪ੍ਰਜਨਨ ‘ਤੇ ਧਿਆਨ ਦੇ ਰਹੇ ਹਾਂ। ਇਸ ਵਿੱਚ ਦੋ ਤੋਂ ਤਿੰਨ ਸਾਲ ਲੱਗਣਗੇ।
ਜ਼ਿਕਰਯੋਗ ਹੈ ਕਿ ਅਜਿਹਾ ਸਿਰਫ ਗਾਂ ਦਾ ਹੀ ਨਹੀਂ ਹੈ, ਜਦੋਂ ਚੀਨ ਨੇ ਕਿਸੇ ਜਾਨਵਰ ਦਾ ਕਲੋਨ ਬਣਾਇਆ ਹੈ, ਸਗੋਂ ਉਥੇ ਹੋਰ ਜਾਨਵਰਾਂ ਦੇ ਕਲੋਨ ਵੀ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਸਾਲ, ਚੀਨੀ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਕਲੋਨ ਕੀਤਾ ਆਰਕਟਿਕ ਬਘਿਆੜ ਤਿਆਰ ਕੀਤਾ ਸੀ।