India

ਸਰਹੱਦੀ ਵਿਵਾਦ: ਚੀਨ ਜਾਣਬੁੱਝ ਕੇ ਭਾਰਤ ਨੂੰ ਉਕਸਾ ਰਿਹਾ, ਭਾਰਤ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਤਿਆਰ-ਬਰ-ਤਿਆਰ

‘ਦ ਖ਼ਾਲਸ ਬਿਊਰੋ :-  ਲੱਦਾਖ ‘ਚ ਭਾਰਤ – ਚੀਨ ਦੀ ਚੱਲ ਰਹੀ ਤਣਾਅਪੂਰਨ ਸਰਹੱਦੀ ਸਥਿਤੀ ਨੂੰ ਲੈ ਕੇ ਅੱਜ ਭਾਰਤੀ ਫੌਜ ਨੇ ਕਿਹਾ ਹੈ ਕਿ ਚੀਨ LAC ਮਸਲੇ ਨੂੰ ਜਾਣਬੁੱਝ ਕੇ ਲਗਾਤਾਰ ਉਕਸਾ ਰਿਹਾ ਹੈ, ਕਿਉਂਕਿ ਭਾਰਤੀ ਫੌਜ ਨੇ ਕਦੇ ਵੀ LAC ਨੂੰ ਪਾਰ ਨਹੀਂ ਕੀਤਾ ਅਤੇ ਗੋਲੀਬਾਰੀ ਸਣੇ ਕਿਸੇ ਹਮਲਾਵਰ ਰੁਖ਼ ਨੂੰ ਵੀ ਨਹੀਂ ਅਪਣਾਇਆ, ਸਗੋਂ PLA ਦੇ ਫੌਜੀਆਂ ਨੇ ਭਾਰਤੀ ਫੌਜੀਆਂ ਨੂੰ ਡਰਾਉਣ ਲਈ ਹਵਾ ‘ਚ ਕੁੱਝ ਗੋਲੀਆਂ ਚਲਾਈਆਂ ਸਨ।

ਭਾਰਤੀ ਫੌਜ ਦੇ ਮੁੱਖ ਅਧਿਕਾਰੀ ਮੁਤਾਬਕ ਚੀਨ ਦੇ ਉਕਸਾਉਣ ਦੇ ਬਾਵਜੂਦ ਭਾਰਤੀ ਫੌਜ ਬੜੇ ਸਬਰ ਤੋਂ ਕੰਮ ਲੈ ਰਹੀ ਹੈ ਤੇ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ PLA ਸਮਝੌਤਿਆਂ ਦੀ ਸਾਫ਼ ਤੌਰ ’ਤੇ ਉਲੰਘਣਾ ਕਰ ਰਹੀ ਹੈ ਤੇ ਹਮਲਾਵਰ ਰੁਖ਼ ਅਪਣਾ ਰਹੀ ਹੈ। 7 ਸਤੰਬਰ ਨੂੰ PLA ਨੇ LAC ਕੋਲ ਭਾਰਤੀ ਫੌਜ ਦੀ ਮੂਹਰਲੀ ਚੌਂਕੀ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫੌਜ ਨੇ ਸਪੱਸ਼ਟ ਕੀਤਾ ਕਿ ਉਹ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ।