ਬਿਊਰੋ ਰਿਪੋਰਟ : ਚੀਨ ਵਿੱਚ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਗਈ ਹੈ,ਬਲੂਮਬਰਰਗ ਵਿੱਚ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਹਵਾਲੇ ਨਾਲ ਖਬਰ ਹੈ ਕਿ ਮੰਗਲਵਾਰ ਨੂੰ ਇੱਕ ਦਿਨ ਦੇ ਅੰਦਰ 3 ਕਰੋੜ 70 ਲੱਖ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਅੰਕੜਿਆਂ ਵਿੱਚ ਇਸ ਨੂੰ ਸਿਰਫ਼ 3 ਹਜ਼ਾਰ ਹੀ ਦੱਸਿਆ ਗਿਆ ਹੈ । ਰਿਪੋਰਟ ਦੇ ਮੁਤਾਬਿਕ ਇਸ ਮਹੀਨੇ ਦੇ ਸ਼ੁਰੂਆਤ ਵਿੱਚ 20 ਦਿਨਾਂ ਵਿੱਚ 24 ਕਰੋੜ ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ । ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਵਿੱਚ ਇੱਕ ਦਿਨ ਦੇ ਅੰਦਰ 40 ਲੱਖ ਤੋਂ ਵਧ ਮਾਮਲੇ ਆਏ ਸਨ । ਇਸ ਦੌਰਾਨ ਚੀਨ ਤੋਂ ਭਿਆਨਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ,ਬੱਚੇ ਸਕੂਲ ਵਿੱਚ ਡ੍ਰਿਪ ਲੱਗਾ ਕੇ ਇਮਤਿਹਾਨ ਦੇ ਰਹੇ ਸਨ ਅਤੇ ਹੁਣ ਨਵੀਆਂ ਤਸਵੀਰਾਂ ਵਿੱਚ ਸੜਕਾਂ ‘ਤੇ ਰੱਸੀਆਂ ਬੰਨੀਆਂ ਗਈਆਂ ਹਨ ਅਤੇ ਲੋਕਾਂ ਨੂੰ ਡ੍ਰਿਪ ਲਗਾਈ ਗਈ ਹੈ,ਕਿਉਂਕਿ ਹਸਪਤਾਲਾਂ ਵਿੱਚ ਬਿਸਤਰੇ ਖਾਲੀ ਨਹੀਂ ਹਨ।
ਚੀਨ ਦੇ ਸ਼ੇਨਡੋਂਗ ਸੂਬੇ ਵਿੱਚ ਮੇਅਰ ਨੇ ਦਾਅਵਾ ਕੀਤਾ ਹੈ ਕਿ ਇੱਥੇ 1 ਦਿਨ ਦੇ ਅੰਦਰ 5 ਲੱਖ ਕੇਸ ਮਿਲੇ ਹਨ। ਇਸ ਸੂਬੇ ਦੀ ਆਬਾਦੀ 58 ਲੱਖ ਹੈ । ਸਿਰਫ਼ ਇੰਨਾਂ ਹੀ ਨਹੀਂ ਚੀਨ ਵਿੱਚ ਲਾਸ਼ਾਂ ਨੂੰ ਕੰਟੇਨਰਾਂ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਦੇ ਲਈ 24 ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਲੋਕ ਗੱਡੀਆਂ ਵਿੱਚ ਲਾਸ਼ਾਂ ਨੂੰ ਲੈਕੇ ਸ਼ਮਸਾਨਾਂ ਦੇ ਬਾਹਰ ਖੜੇ ਹਨ । ਇਸ ਤੋਂ ਇਲਾਵਾ ਚੀਨ ਵਿੱਚ ਦਵਾਇਆਂ ਦੀ ਕਮੀ ਵੀ ਵੇਖੀ ਜਾ ਸਕਦੀ ਹੈ। ਲੋਕ ਆਨ ਲਾਈਨ ਕੋਵਿਡ ਦੀਆਂ ਦਵਾਈਆਂ ਸਰਚ ਕਰ ਰਹੇ ਹਨ। ਚੀਨ ਵਿੱਚ ਫੈਲ ਰਹੇ BF.7 ਵੈਰੀਐਂਟ ਨੇ ਭਾਰਤ ਦੇ ਨਾਲ ਦੁਨੀਆ ਦੇ 91 ਦੇਸ਼ਾ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਿਕ ਕੋਰੋਨਾ ਦਾ ਇਹ ਵੈਰੀਐਂਟ ਪਿਛਲੇ 2 ਸਾਲਾਂ ਤੋਂ ਹੈ ਪਰ ਖਤਰਨਾਕ ਹੁਣ ਹੋਇਆ ਹੈ ।
ਚੀਨ ਦੇ ਨਾਲ ਜਾਪਾਨ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ 1 ਲੱਖ 70 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਆਏ ਹਨ ਅਤੇ 315 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਸਾਉਥ ਕੋਰੀਆਂ ਵਿੱਚ 24 ਘੰਟੇ ਦੇ ਅੰਦਰ 68 ਹਜ਼ਾਰ 168 ਕੇਸ ਦਰਜ ਹੋਏ ਹਨ । ਜਦਕਿ ਫਰਾਂਸ ਵਿੱਚ 43 ਹਜ਼ਾਰ 766 ਨਵੇਂ ਕੇਸ ਦਰਜ ਹੋਏ ਹਨ । ਸਿੰਗਾਪੁਰ ਵਿੱਚ ਵੀ ਕੋਰੋਨਾ ਦੇ ਲਗਾਤਾਰ ਮਾਮਲੇ ਵਧ ਰਹੇ ਹਨ।
ਚੀਨ ਵਿੱਚ BF.7 ਕੋਰੋਨਾ ਵੈਰੀਐਂਟ ਤਬਾਈ ਮਚਾ ਰਿਹਾ ਹੈ ਤਾਂ ਅਮਰੀਕਾ ਵਿੱਚ XBB ਵੈਰੀਐਂਟ ਦੇ ਨਾਲ ਮਾਮਲੇ ਵਧ ਰਹੇ ਹਨ । ਇਹ ਓਮੀਕ੍ਰੋਨ ਦਾ ਮਿਯੂਟੇਸ਼ਨ ਹੈ ਅਮਰੀਕਾ ਦੀ ਹੈੱਲਥ ਏਜੰਸੀ ਮੁਤਾਬਿਕ ਦੇਸ਼ ਵਿੱਚ 18.3% ਕੇਸ XBB ਵੈਰੀਐਂਟ ਦੇ ਹਨ । ਪਿਛਲੇ ਹਫਤੇ ਇਹ ਅੰਕੜਾ 11.2% ਸੀ । ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਸ਼ਖਸ ਨੂੰ ਪਹਿਲਾਂ ਕੋਰੋਨਾ ਹੋਇਆ ਹੈ ਤਾਂ ਉਸ ਦੇ ਸਰੀਰ ਵਿੱਚ ਐਂਟੀਬਾਡੀ ਬਣ ਚੁੱਕੀਆਂ ਹੁੰਦੀਆਂ ਹਨ ਪਰ BF.7 ਵੈਰੀਐਂਟ ਇਸ ਨੂੰ ਵੀ ਚਕਮਾ ਦੇ ਰਿਹਾ ਹੈ।