‘ਦ ਖ਼ਾਲਸ ਬਿਊਰੋ :- ਆਸਟ੍ਰੇਲੀਆ ਨੇ ਚੀਨੀ ਦੇ ਵੁਹਾਨ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਕੋਰੋਨਾਵਾਇਰਸ ਦੀ ਜਾਂਚ ਦੀ ਮੰਗ ਕੀਤੀ ਸੀ। ਪਰ ਚੀਨ ਇਸ ‘ਤੇ ਇਤਰਾਜ਼ ਕਰਦਾ ਰਿਹਾ। ਹੁਣ ਚੀਨ ਨੇ ਆਪਣਾ ਸਖ਼ਤ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਜੌਂ ਦੀ ਦਰਾਮਦ ਉੱਤੇ ਭਾਰੀ ਕਰ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।
ਆਸਟ੍ਰੇਲੀਆ ਦੇ ਵਣਜ ਮੰਤਰੀ ਸਾਈਮਨ ਬਰਮਿੰਘਮ ਨੇ ਐਤਵਾਰ ਨੂੰ ਕਿਹਾ, “ਆਸਟ੍ਰੇਲੀਆਂ ਤੋਂ ਜੌਂ ਦਰਾਮਦ ਉੱਤੇ ਚੀਨ ਵਲੋਂ ਭਾਰੀ ਅਤੇ ਅਣਉਚਿਤ ਕਰ ਦਰਾਂ ਥੋਪਣ ਦੀ ਰਿਪੋਰਟ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।”
ਆਸਟ੍ਰੇਲੀਆ, ਚੀਨ ਨੂੰ ਜੌਂ ਸਪਲਾਈ ਬਰਾਮਦ ਕਰਦਾ ਹੈ। ਆਸਟ੍ਰੇਲੀਆ ਇੱਕ ਸਾਲ ਵਿੱਚ 1.5 ਤੋਂ 2 ਅਰਬ ਆਸਟ੍ਰੇਲੀਆ ਡਾਲਰ ਦੇ ਜੌਂ ਬਰਾਮਦ ਕਰਦਾ ਹੈ। ਚੀਨ ਆਸਟ੍ਰੇਲੀਆ ਦੇ ਅੱਧ ਤੋਂ ਵੱਧ ਜੌਂ ਦੀ ਖ਼ਰੀਦ ਕਰਦਾ ਹੈ।