Punjab

ਜਨਮਦਿਨ ਦਾ ਤੋਹਫ਼ਾ ਬੱਚੀ ਦੀ ਜ਼ਿੰਦਗੀ ’ਤੇ ਪੈ ਗਿਆ ਭਾਰੀ! 5 ਸਾਲ ਦੀ ਬੱਚੀ ਦੁਨੀਆ ਤੋਂ ਅਲਵਿਦਾ

ਫਰੀਦਕੋਟ ਤੋਂ ਬੇਹੱਦ ਦਰਦਨਾਕ ਖ਼ਬਰ ਆਈ ਹੈ। ਇੱਕ ਮਾਸੂਮ ਬੱਚਾ ਜਿਸ ਦਾ ਜਨਮ ਦਿਨ ਸੀ ਤੇ ਉਹ ਆਪਣੇ ਪਰਿਵਾਰ ਨਾਲ ਤੋਹਫ਼ੇ ਖ਼ਰੀਦਣ ਜਾ ਰਿਹਾ ਸੀ, ਉਸ ਦੀ ਟਰੱਕ ਹੇਠਾਂ ਆਉਣ ਕਰਕੇ ਮੌਤ ਹੋ ਗਈ ਹੈ। ਬੱਚੇ ਦਾ ਨਾਂ ਅਨਮੋਲ ਹੈ ਤੇ ਉਸ ਦੀ ਉਮਰ ਮਹਿਜ਼ 5 ਸਾਲ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਟਰੱਕ ਨੂੰ ਕਾਬੂ ਕਰ ਲਿਆ ਹੈ ਪਰ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

ਦਰਅਸਲ ਮਾਂ ਤੇ ਦਾਦੀ ਇਸ ਬੱਚੇ ਨੂੰ ਲੈ ਤੇ ਉਸ ਵਾਸਤੇ ਜਨਮ ਦਿਨ ਦੇ ਤੋਹਫ਼ੇ ਲੈਣ ਗਈਆਂ ਸਨ। ਰਾਹ ਵਿੱਚ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਗੰਭੀਰ ਸੱਟਾਂ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਚਸ਼ਮਦੀਦਾਂ ਮੁਤਾਬਕ ਅਨਮੋਲ ਆਪਣੀ ਮਾਂ ਤੇ ਦਾਦੀ ਨਾਲ ਆਪਣੇ ਜਨਮ ਦਿਨ ’ਤੇ ਤੋਹਫ਼ੇ ਖਰੀਦਣ ਜਾ ਰਿਹਾ ਸੀ। ਇੱਕ ਟਰੱਕ ਬੇਕਾਬੂ ਹੋ ਕੇ ਬੱਚੇ ਵੱਲ ਆਇਆ ਤੇ ਟਰੱਕ ਦਾ ਪਿਛਲਾ ਟਾਇਰ ਬੱਚੇ ਦੇ ਸਿਰ ’ਤੇ ਚੜ੍ਹ ਗਿਆ, ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਮਾਮਲੇ ਸਬੰਧੀ ਫਰੀਦਕੋਟ ਸਬ-ਡਵੀਜ਼ਨ ਦੇ DSP ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ ਪਰ ਮਾਮਲਾ GRP ਫਰੀਦਕੋਟ ਥਾਣੇ ਦਾ ਹੋਣ ਕਾਰਨ ਹੁਣ ਮਾਮਲਾ ਫਰੀਦਕੋਟ ਕੋਲ ਹੈ।

ਇਹ ਵੀ ਪੜ੍ਹੋ – ਇਸ ਅਕਸ਼ੈ ਤ੍ਰਿਤੀਆ ਸੋਨਾ ਖਰੀਦਣ ਦਾ ਫਾਇਦਾ ਹੀ ਫਾਇਦਾ! ਮਿਲ ਸਕਦਾ 20 ਫੀਸਦੀ ਰਿਟਰਨ!