India

ਦਿੱਲੀ ‘ਚ ਬੱਚੇ ਨੇ ਮਾਂ-ਬਾਪ ਤੋਂ ਮੰਗਿਆ ਤਲਾਕ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…

Child asks for divorce from parents in Delhi

ਨਵੀਂ ਦਿੱਲੀ – ਅਸੀਂ ਆਪਣੀ ਜ਼ਿੰਦਗੀ ਵਿੱਚ ਅਕਸਰ ਕਿਤੇ ਨਾ ਕਿਤੇ ਪਤੀ ਪਤਨੀ ਵਿੱਚ ਝਗੜਾ ਹੁੰਦਾ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੇ ਵੱਲੋਂ ਆਪਣੇ ਮਾਤਾ ਪਿਤਾ ਤੋਂ ਤਲਾਕ ਦੀ ਮੰਗ ਕੀਤੀ ਹੈ। Karkardooma Court of Delhiਦਿੱਲੀ ਦੀ ਕੜਕੜਡੂਮਾ ਕੋਰਟ ‘ਚ ਪਤੀ-ਪਤਨੀ ਵਿਚਾਲੇ 9 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਇਕ-ਦੂਜੇ ‘ਤੇ ਕਈ ਕੇਸ ਦਰਜ ਕਰਵਾਏ ਸਨ। ਦੋਵਾਂ ਵਿਚਾਲੇ ਤਲਾਕ ਦਾ ਮਾਮਲਾ ਵੀ ਆਖ਼ਰੀ ਪੜਾਅ ‘ਤੇ ਸੀ।

ਇਸ ਟੁੱਟੇ ਰਿਸ਼ਤੇ ਨੂੰ ਬਚਾਉਣ ਲਈ 11 ਸਾਲ ਦੇ ਬੱਚੇ ਨੇ ਅਦਾਲਤ ‘ਚ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਉਸ ਦੇ ਮਾਤਾ-ਪਿਤਾ ਨੇ ਨਾ ਸਿਰਫ਼ ਤਲਾਕ ਦਾ ਫ਼ੈਸਲਾ ਛੱਡ ਦਿੱਤਾ, ਸਗੋਂ ਇਕੱਠੇ ਰਹਿਣ ਲਈ ਵੀ ਰਾਜ਼ੀ ਹੋ ਗਏ।

ਹੁਣ ਜਾਣੋ ਕੀ ਹੈ ਪੂਰਾ ਮਾਮਲਾ…

ਹੋਇਆ ਇੰਝ ਕਿ ਤਲਾਕ ਦੇ ਇੱਕ ਕੇਸ ਵਿੱਚ ਪਤੀ-ਪਤਨੀ ਵਿਚਕਾਰ ਅਦਾਲਤ ਦੁਆਰਾ ਨਿਯੁਕਤ ਵਿਚੋਲਗੀ ਕੇਂਦਰ ਵਿੱਚ ਅੰਤਿਮ ਸੁਣਵਾਈ ਹੋਈ। ਦੋਵੇਂ ਪਤੀ ਰਾਜਨ (ਬਦਲਿਆ ਹੋਇਆ ਨਾਂ) ਅਤੇ ਪਤਨੀ ਗੀਤਾ (ਬਦਲਿਆ ਹੋਇਆ ਨਾਂ) ਮੌਜੂਦ ਸਨ। ਗੀਤਾ ਆਪਣੇ 11 ਸਾਲਾ ਬੇਟੇ ਰੋਹਨ (ਬਦਲਿਆ ਹੋਇਆ ਨਾਂ) ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ। ਵਿਚੋਲੇ ਨੇ ਰਾਜਨ ਅਤੇ ਗੀਤਾ ਨੂੰ ਆਖ਼ਰੀ ਵਾਰ ਪੁੱਛਿਆ ਕਿ ਕੀ ਉਹ ਇਕੱਠੇ ਰਹਿਣਾ ਚਾਹੁੰਦੇ ਹਨ। ਜੇਕਰ ਨਹੀਂ, ਤਾਂ ਤਲਾਕ ਦੇ ਅੰਤਿਮ ਫ਼ੈਸਲੇ ਲਈ ਤੁਹਾਡੇ ਕੇਸ ਦੀ ਫਾਈਲ ਫੈਮਲੀ ਕੋਰਟ ਨੂੰ ਭੇਜੀ ਜਾਵੇਗੀ।

ਦੋਵਾਂ ਪਤੀ-ਪਤਨੀ ਨੇ ਇਕੱਠੇ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਉੱਥੇ ਮੌਜੂਦ ਰੋਹਨ ਦੀਆਂ ਅੱਖਾਂ ‘ਚ ਹੰਝੂ ਆ ਗਏ। ਉੱਥੇ ਮੌਜੂਦ ਜੱਜ ਨੇ ਪੁੱਛਿਆ ਕੀ ਹੋਇਆ ਬੇਟਾ? ਤੁਸੀਂ ਦੋਵਾਂ ਵਿੱਚੋਂ ਕਿਸ ਨਾਲ ਰਹਿਣਾ ਚਾਹੁੰਦੇ ਹੋ? ਰੋਹਨ ਨੇ ਸਵਾਲ ਦੇ ਜਵਾਬ ਵਿੱਚ ਮਸੂਮੀਅਤ ਨਾਲ ਕਿਹਾ ਕਿ ਜੱਜ ਅੰਕਲ, ਮੈਂ ਆਪਣੇ ਮਾਤਾ-ਪਿਤਾ ਦੋਵਾਂ ਨਾਲ ਰਹਿਣਾ ਹੈ। ਇਹ ਦੋਵੇਂ ਇਕੱਠੇ ਕਿਉਂ ਨਹੀਂ ਰਹਿ ਸਕਦੇ?

ਜੱਜ ਨੇ ਬੱਚੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ, ਤੇਰੇ ਮਾਤਾ-ਪਿਤਾ ਦੀ ਆਪਸ ਵਿੱਚ ਬਣਦੀ ਨਹੀਂ ਹੈ। ਉਹ ਖ਼ੁਦ ਇਕੱਠੇ ਨਹੀਂ ਰਹਿਣਾ ਚਾਹੁੰਦੇ। ਇਸੇ ਕਾਰਨ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ। ਤਾਂ ਜੋ ਉਹ ਅਲੱਗ ਅਤੇ ਖ਼ੁਸ਼ ਰਹਿ ਸਕਣ।
ਰੋਹਨ ਨੇ ਗ਼ੁੱਸੇ ਵਿਚ ਭੋਲੇ ਜਿਹੇ ਲਹਿਜ਼ੇ ਵਿਚ ਕਿਹਾ, ‘ਜੱਜ ਅੰਕਲ, ਜੇ ਉਹ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਨੂੰ ਵੀ ਦੋਹਾਂ ਤੋਂ ਤਲਾਕ ਦੇ ਦਿਓ। ਕੀ ਮੰਮੀ-ਡੈਡੀ ਮੇਰੀ ਖ਼ੁਸ਼ੀ ਲਈ ਇਕੱਠੇ ਨਹੀਂ ਰਹਿ ਸਕਦੇ? ਮੈਂ ਰਹਾਂਗਾ ਜੇ ਦੋਵਾਂ ਨਾਲ ਜਾਂ ਦੋਵਾਂ ਨਾਲ ਨਹੀਂ। ਮੈਨੂੰ ਕਿਤੇ ਹੋਰ ਭੇਜ ਦਿਓ।

ਇਸ ਤੋਂ ਬਾਅਦ ਰੋਹਨ ਰੋਣ ਲੱਗਾ ਅਤੇ ਉਸ ਦੇ ਮਾਤਾ-ਪਿਤਾ ਦੋਵਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੇ ਦੋਵੇਂ ਹੱਥ ਝਾੜ ਦਿੱਤੇ ਅਤੇ ਵਿਚੋਲਗੀ ਕਰਨ ਵਾਲੇ ਜੱਜ ਕੋਲ ਗਿਆ। ਬੱਚੇ ਦੇ ਇਨ੍ਹਾਂ ਬੋਲਾਂ ਅਤੇ ਵਿਹਾਰ ਨੇ ਪਤੀ-ਪਤਨੀ ਦੋਵਾਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਦੋਵੇਂ ਪਤੀ-ਪਤਨੀ ਵੱਖ-ਵੱਖ ਚਲੇ ਗਏ ਅਤੇ ਅੱਧਾ ਘੰਟਾ ਗੱਲਬਾਤ ਕੀਤੀ।

ਇਸ ਤੋਂ ਬਾਅਦ ਦੋਵੇਂ ਅਦਾਲਤ ਵਿਚ ਆਏ ਅਤੇ ਕਿਹਾ ਕਿ ਉਹ ਦੋਵੇਂ ਬੱਚੇ ਤੋਂ ਵੱਖ ਨਹੀਂ ਰਹਿ ਸਕਦੇ। ਆਪਣੀ ਲੜਾਈ ਵਿੱਚ ਉਹ ਆਪਣੇ ਮਾਸੂਮ ਬੱਚੇ ਦਾ ਭਵਿੱਖ ਭੁੱਲ ਗਏ ਸਨ। ਦੋਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਕ-ਦੂਜੇ ਖ਼ਿਲਾਫ਼ ਦਰਜ ਸਾਰੇ ਕੇਸ ਵਾਪਸ ਲੈ ਲੈਣਗੇ ਅਤੇ 1 ਫਰਵਰੀ ਤੋਂ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨਗੇ ਅਤੇ ਇਕੱਠੇ ਰਹਿਣਗੇ।