The Khalas Tv Blog India ਪੰਜਾਬ ਹਿਮਾਚਲ ਤਣਾਅ ਵਿਚਾਲੇ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ
India Punjab

ਪੰਜਾਬ ਹਿਮਾਚਲ ਤਣਾਅ ਵਿਚਾਲੇ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ

ਬਿਉਰੋ ਰਿਪੋਰਟ – ਪੰਜਾਬ ਅਤੇ ਹਿਮਾਚਲ ਵਿਚਕਾਰ ਵਧੇ ਤਣਾਅ ਤੋਂ ਬਾਅਦ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਵਿਧਾਨ ਸਭਾ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਟਨਾਵਾਂ ਬਾਰੇ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਭਰੋਸਾ ਦਿੱਤਾ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਸੁੱਖੂ ਨੇ ਇਹ ਵੀ ਕਿਹਾ ਕਿ ਪੰਜਾਬ ਤੋਂ ਹਿਮਾਚਲ ਆਉਣ ਵਾਲੇ ਲੋਕ ਸਾਡੇ ਭਰਾ ਹਨ, ਕਿਉਂਕਿ ਹਿਮਾਚਲ ਵੀ ਕਦੇ ਮਹਾਂ ਪੰਜਾਬ ਦਾ ਹਿੱਸਾ ਸੀ  ਤੇ ਪੰਜਾਬ ਦੇ ਲੋਕਾਂ ਦੇ ਨਾਲ -ਨਾਲ ਸਾਰੇ ਗੁਰੂਆਂ ਦਾ ਅਸੀਂ ਸਨਮਾਨ ਕਰਦੇ ਹਾਂ, ਸਾਡੀ ਆਸਥਾ ਦੇ ਕੇਂਦਰ ਗੁਰੂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਪੱਧਰ ਤੱਕ ਇਹ ਮੁੱਦਾ ਚੁੱਕਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ – ਕੀ ਸਰਕਾਰ ਕਿਸਾਨਾਂ ਦੇ ਮੋਰਚਿਆਂ ਨੂੰ ਚੁੱਕਣ ਜਾ ਰਹੀ ਹੈ?

 

Exit mobile version