ਲੋਕ ਸਭਾ ਚੋਣਾਂ (Lok Sabha Election)ਵਿੱਚ ਆਮ ਆਦਮੀ ਪਾਰਟੀ (AAP) ਦਾ ਪੰਜਾਬ ਵਿੱਚ 13-0 ਦਾ ਨਾਹਰਾ ਪੂਰਾ ਨਹੀਂ ਹੋ ਸਕਿਆ ਹੈ। ਪਾਰਟੀ ਪੰਜਾਬ ਵਿੱਚ ਕੇਵਲ 3 ਸੀਟਾਂ ਹੀ ਜਿੱਤ ਸਕੀ ਹੈ। ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਵੱਲੋਂ ਆਤਮ ਚਿੰਤਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਅੱਜ ਪਟਿਆਲਾ ਅਤੇ ਫਿਰੋਜਪੁਰ ਹਲਕਿਆਂ ਦਾ ਲੀਡਰਾਂ ਨਾਲ ਮੁੱਖ ਮੰਤਰੀ ਨੇ ਸਲਾਹ ਮਸ਼ਵਰਾ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਹਲਕਿਆਂ ਵਿੱਚੋਂ ਪਾਰਟੀ ਨੇ 2019 ਦੀਆਂ ਚੋਣਾਂ ਦੇ ਮੁਕਾਬਲੇ ਆਪਣੇ ਵੋਟ ਬੈਂਕ ਵਿੱਚ ਵਾਧਾ ਕੀਤਾ ਹੈ। ਇਨ੍ਹਾਂ ਦੋਵਾਂ ਹਲਕਿਆਂ ਤੋਂ ਪਾਰਟੀ ਘੱਟ ਅੰਤਰ ਨਾਲ ਹੀ ਹਾਰੀ ਹੈ। ਮੁੱਖ ਮੰਤਰੀ ਨੇ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਜਾਰੀ ਰੱਖਣ ਅਤੇ ਜਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜ ਕੇ ਰਹਿਣ।
ਦੱਸ ਦੇਈਏ ਕਿ ਪਟਿਆਲਾ ਅਤੇ ਫਿਰੋਜਪੁਰ ਤੋਂ ਪਾਰਟੀ ਨੇ ਸਖਤ ਟੱਕਰ ਦਿੱਤੀ ਸੀ, ਇਨ੍ਹਾਂ ਦੋਵਾਂ ਥਾਵਾਂ ਤੋਂ ਪਾਰਟੀ ਦੂਜੇ ਨੰਬਰ ‘ਤੇ ਰਹੀ ਹੈ ਅਤੇ ਬਹੁਤ ਫਰਕ ਨਾਲ ਹਾਰੀ ਹੈ।
ਇਹ ਵੀ ਪੜ੍ਹੋ – ਜਲੰਧਰ ‘ਚ ਇਕ ਪਰਿਵਾਰ ‘ਤੇ ਵਾਪਰਿਆ ਕਹਿਰ, ਪਰਿਵਾਰ ‘ਚ ਛਾਇਆ ਮਾਤਮ