ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿਖੇ ਸਰਕਾਰ-ਸੰਪਰਕ ਮੀਟਿੰਗ ਦੇ ਹਿੱਸੇ ਵਜੋਂ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਮਾਨ ਨੇ ਸਨਅਤਕਾਰ ਸਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਇੱਛਾ ਹੈ ਕਿ ਕਾਰਖ਼ਾਨਿਆਂ ਨੂੰ ਕਾਰਖ਼ਾਨੇਦਾਰ ਚਲਾਉਣ, ਉਸ ਵਿੱਚ ਕਿਸੇ ਵੀ ਕਿਸਮ ਦੀ ਸਿਆਸਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਸ ਵਿੱਚ ਅਫ਼ਸਰਸ਼ਾਹੀ ਦੀ ਦਖ਼ਲਅੰਦਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨਅਤੀ ਨੀਤੀ ਦੋਸਤਾਨਾ ਤੇ ਸਨਅਤੀ ਨੀਤੀ ਇੰਨ ਬਿੰਨ ਲਾਗੂ ਹੋ ਜਾਵੇ।ਤਾਂ ਸਨਅਤਕਾਰ ਸਰਕਾਰ ’ਤੇ ਵਿਸ਼ਵਾਸ਼ ਕਰਨ ਲੱਗ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਸਨਅਤੀ ਨੀਤੀ ਨੂੰ ਇਸਤੇਮਾਲ ਕਰੋ, ਜੇਕਰ ਉਸ ਵਿੱਚੋਂ ਕੋਈ ਊਣਤਾਈ ਰਹਿ ਜਾਵੇ, ਤਾਂ ਉਸ ਵਿੱਚ ਮੁੜ ਸੁਧਾਰ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜੋ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਮੁਸ਼ਕਿਲਾਂ ਤੇ ਸੁਝਾਅ ਆਏ ਹਨ, ਉਨ੍ਹਾਂ ਦਾ ਹੱਲ ਕਰਨ ਦੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ੋਕਲ ਪੁਆਇੰਟ ਤੇ ਸਨਅਤੀ ਇਲਾਕਿਆਂ ਦੀ ਸਾਰੀਆਂ ਸੜਕਾਂ ਨੂੰ ਇੱਕ ਵਾਰ ਅਜਿਹੀਆਂ ਬਣਾ ਦਿੱਤੀਆਂ ਜਾਣਗੀਆਂ, ਤਾਂ ਜੋ 15 ਸਾਲ ਤੱਕ ਸੜਕਾਂ ਸਹੀ ਰਹਿਣ।
ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਸੁਧਾਰਨ ਦੇ ਨਾਲ ਨਾਲ ਲੁਧਿਆਣਾ ਦੇ ਸਨਅਤੀ ਇਲਾਕਿਆਂ ਵਿੱਚ 6 ਪੁਲਿਸ ਚੌਂਕੀਆਂ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਣਅਧਿਕਾਰਤ ਕਲੋਨੀਆਂ ਵਿੱਚ ਬਿਜਲੀ ਦੀ ਮੀਟਰ ਲਗਾਏ ਜਾਣਗੇ ਅਤੇ ਜੇਕਰ ਕੋਈ ਮੁਸ਼ਕਿਲ ਹੋਵੇਗੀ ਊਸ ਨੂੰ ਬਾਅਦ ਵਿੱਚ ਨਜਿੱਠ ਲਿਆ ਜਾਵੇਗਾ। ਸਨਅਤਕਾਰ ਬੇਸਮੈਂਟ ਬਣਾਉਣ, ਉਨ੍ਹਾਂ ਨੂੰ 7 ਦਿਨ ਵਿੱਚ ਇਜਾਜਤ ਦੇ ਦਿੱਤੀ ਜਾਵੇਗੀ ਅਤੇ ਜੇਕਰ 7 ਦਿਨ ਤੱਕ ਕੋਈ ਵੀ ਜੁਆਬ ਨਾ ਆਇਆ, ਤਾਂ ਸਮਝ ਲੈਣਾ ਕਿ ਮੰਨਜ਼ੂਰ ਮਿਲ ਗਈ।