‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟਾਂਡਾ ਬਲਾਤਕਾਰ ਕੇਸ ‘ਤੇ ਬੀਜੇਪੀ ਦੇ ਬਿਆਨਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ। ਕੈਪਟਨ ਨੇ ਕਿਹਾ ਕਿ ਬੀਜੇਪੀ ਲੀਡਰਾਂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ ਹੈ। ਟਾਂਡਾ ਅਤੇ ਹਾਥਰਸ ਮਾਮਲੇ ਦੀ ਤੁਲਨਾ ਨਹੀਂ ਹੋ ਸਕਦੀ। ਯੂ.ਪੀ. ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਪੁਲਿਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਤੋਂ ਸਜ਼ਾ ਦੇਵੇਗੀ।
CM @capt_amarinder reacts to comments of @nsitharaman & @PrakashJavdekar on #Hoshiarpur rape-murder case, says no comparison with #HathrasHorror where UP govt tried to cover up. Had that not happened, @INCIndia leaders @RahulGandhi & @priyankagandhi wouldn't have had to go there. pic.twitter.com/KeTNefpP2m
— Raveen Thukral (@Raveen64) October 24, 2020
ਟਾਂਡਾ ਰੇਪ ਅਤੇ ਕਤਲ ਕੇਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਟਾਂਡਾ ਕਿਉਂ ਨਹੀਂ ਗਏ ? ’ ਉਨ੍ਹਾਂ ਕਾਂਗਰਸ ਨੂੰ ਸਵਾਲ ਕਰਦਿਆਂ ਪੁੱਛਿਆ ਕਿ ‘ਕਾਂਗਰਸੀ ਸੂਬਿਆਂ ਵਿੱਚ ਔਰਤਾਂ ‘ਤੇ ਹੋ ਰਹੇ ਜ਼ੁਲਮਾਂ ‘ਤੇ ਕੋਈ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ?’
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਟਾਂਡਾ ਰੇਪ ਘਟਨਾ ‘ਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਕਾਂਗਰਸ ਨੂੰ ਰੇਪ ਜਿਹੇ ਮਾਮਲਿਆਂ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹਾਥਰਸ ‘ਚ ਲੜਕੀ ਨਾਲ ਹੋਏ ਜਬਰ-ਜਨਾਹ ਮਾਮਲੇ ‘ਚ ਪੀੜਤ ਪਰਿਵਾਰ ਨੂੰ ਮਿਲਣ ਲਈ ਤਾਂ ਚਲੇ ਗਏ ਸਨ ਪਰ ਉਹ ਹੁਸ਼ਿਆਰਪੁਰ ‘ਚ 6 ਸਾਲਾ ਮਾਸੂਮ ਨਾਲ ਹੋਈ ਘਿਨੌਣੀ ਹਰਕਤ ਦੇ ਮਾਮਲੇ ‘ਚ ਕਿਉਂ ਨਹੀਂ ਗਏ’ ?