India Punjab

ਮਾਨ ਨੇ ਮੋਦੀ ਨਾਲ ਅੱਖ ਵਿੱਚ ਅੱਖ ਪਾਏ ਬਿਨਾ ਕੀਤੀ ਮੁਲਾਕਾਤ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਖਤਮ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੇ ਹੱਥੀਂ ਪਰ ਅੱਖ ਵਿੱਚ ਅੱਖ ਪਾਏ ਬਗੈਰ ਮੁਲਾਕਾਤ ਕੀਤੀ। ਬਤੋਰ ਮੁੱਖ ਮੰਤਰੀ ਮਾਨ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ । ਭਗਵੰਤ ਮਾਨ,ਜਿਹੜੇ ਕਿ ਮੈਂਹਰ ਪਾਰਲੀਮੈਂਟ ਹੁੰਦੀਆਂ ਸੰਸਦ ਵਿੱਚ ਮੋਦੀ ਖਿਲਾਫ਼ ਗਰਜਦੇ ਰਹੇ ਹਨ ,ਅੱਜ ਸ਼ਰੀਫ਼ ਬਣ ਕੇ ਮਿਲੇ ।  ਮਾਨ ਸੰਸਦ ਵਿੱਚ ਤਾਂ ਮਿਹਣੋ ਮਿਹਣੀ ਹੁੰਦੇ ਰਹੇ ਨੇ,ਅੱਜ ਆਪਣੇ ਸੂਬੇ ਲਈ ਖੈਰਾਤ ਮੰਗਦੇ ਦਿਸੇ।ਉਹਨਾਂ ਨੇ ਪ੍ਰਧਾਨ ਮੰਤਰੀ ਲਈ ਨਿਸ਼ਾਨੀ ਵਜੋਂ ਚਰਖਾ ਤੇ  ਫ਼ੁੱਲਕਾਰੀ ਭੇਂਟ ਕੀਤੀ ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਪੰਜਾਬ ਦੀ ਪਤਲੀ ਵਿੱਤੀ ਹਾਲਤ ਦੀ ਵਾਸਤਾ ਪਾਉਂਦਿਆਂ ਲਗਾਤਾਰ ਦੋ ਸਾਲਾਂ ਲਈ 50 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ। ਨਾਲ ਹੀ ਉਨ੍ਹਾੰ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਕੇਂਦਰ ਦੀ ਵਿੱਤੀ ਮਦਦ  ਜਰੂਰੀ ਹੈ। ਭਗਵੰਤ ਮਾਨ ਨੇ ਪੰਜਾਬ ਦੀ ਸਿਫਤ ਕਰਦਿਆਂ ਇਹ ਵੀ ਕਿਹਾ ਕਿ ਦੇਸ਼ ਦੀ ਤਰੱਕੀ ਪੰਜਾਬ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਸੁਰੱਖਿਆ ਸਮੇਤ ਹੋਰ ਹਰ ਤਰ੍ਹਾਂ ਦੀ ਮਦਦ ਦੀ ਭਰੋਸਾ ਦਿੱਤਾ ਹੈ। ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀਆਂ ਸੱਤਰਾਂ ਸਾਂਝੀਆਂ ਕੀਤੀਆਂ “ ਭਾਰਤ ਇੱਕ ਮੁੰਦਰੀ ਵਿੱਚ ਇੱਕ ਨਗ ਪੰਜਾਬ ਦਾ” ।

ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਭਗਵੰਤ ਸਿੰਘ ਮਾਨ ਅੱਜ ਸ਼ਾਮ 5 ਵਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।