International

ਯੂਕ ਰੇਨ ਨੂੰ ਛੇ ਹਜ਼ਾਰ ਮਿਜ਼ਾ ਈਲਾਂ ਦੇਵੇਗਾ ਬਰਤਾਨੀਆਂ

ਦ ਖ਼ਾਲਸ ਬਿਊਰੋ : ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬਾਰੇਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਰੂ ਸੀ ਫੌਜਾਂ ਨਾਲ ਲੜ ਨ ਲਈ ਯੂਕ ਰੇਨ ਦੀ ਮਦਦ ਕਰੇਗਾ। ਪ੍ਰਧਾਨ ਮੰਤਰੀ ਜਾਨਸਨ  ਨੇ ਇਹ ਐਲਾਨ ਕੀਤਾ ਕਿ ਬਰਤਾਨੀਆਂ ਯੂਕ ਰੇਨ ਨੂੰ ਲਗਪਗ 6000 ਮਿਜ਼ਾ ਈਲਾਂ ਦੇਵੇਗਾ। ਬ੍ਰਸੇਲਜ਼ ‘ਚ ਨਾਟੋ ਅਤੇ ਜੀ-7 ਨੇਤਾਵਾਂ ਦੀ ਬੈਠਕ ‘ਚ ਪੀਐੱਮ ਜੌਹਨਸਨ ਇਹ ਵੀ ਐਲਾਨ ਕੀਤਾ ਕਿ ਮਿਜ਼ਾ ਈਲਾਂ ਤੋਂ ਇਲਾਵਾ ਬ੍ਰਿਟੇਨ ਯੂਕਰੇਨ ਨੂੰ ਯੂਕਰੇਨ ਦੇ ਸੁਰੱਖਿਆ ਬਲਾਂ ਅਤੇ ਪਾਇਲਟਾਂ ਦਾ ਭੁਗਤਾਨ ਕਰਨ ਲਈ 25 ਮਿਲੀਅਨ ਪੌਂਡ ਦੀ ਵਿੱਤੀ ਸਹਾਇਤਾ ਵੀ ਦੇਵੇਗਾ।

ਬ੍ਰਿਟੇਨ ਨੇ ਕਿਹਾ ਕਿ ਨਵਾਂ ਪੈਕੇਜ ਯੂਕਰੇਨੀ ਫੌਜ ਨੂੰ ਬ੍ਰਿਟੇਨ ਦੁਆਰਾ ਪਹਿਲਾਂ ਹੀ ਪ੍ਰਦਾਨ ਕੀਤੀਆਂ ਗਈਆਂ ਲਗਭਗ 4,000 ਮਿਜ਼ਾ ਈਲਾਂ ਤੋਂ ਇਲਾਵਾ ਹੋਵੇਗਾ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਯੂਕਰੇਨ ਨੂੰ 40 ਕਰੋੜ ਪੌਂਡ ਦੇਣ ਦੀ ਵਚਨਬੱਧਤਾ ਜਤਾਈ ਸੀ ਅਤੇ ਇਹ ਨਵੀਂ ਵਿੱਤੀ ਸਹਾਇਤਾ ਇਸ ਤੋਂ ਇਲਾਵਾ ਹੋਵੇਗੀ।