Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ‘ਚ ਅੱਜ ਕੀਤੇ ਇਹ ਐਲਾਨ

ਪੰਜਾਬ ਵਿਧਾਨ ਦੇ ਆਖਰੀ ਦਿਨ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਬਿੱਲ 2024 ਪੇਸ਼ ਕੀਤਾ ਗਿਆ।ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਫਾਇਰ ਸੇਫਟੀ ਦੇ ਨਿਯਮ ਬਹੁਤ ਪੁਰਾਣੇ ਹਨ ਨਾਂ ਤਾਂ ਉਨ੍ਹਾਂ ਕੋਲ ਵਾਹਨ ਚੰਗੇ ਹਨ ਅਤੇ ਨਾਂ ਹੀ ਉਹ ਵੱਡੀਆਂ ਬਿਲਡਿੰਗਾਂ ਤੱਕ ਪਹੁੰਚ ਸਕਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਫਾਇਰ ਸੇਫਟੀ ਵਿਭਾਗ ਨੂੰ ਨਿਊਯਾਰਕ ਦੇ ਫਾਇਰ ਵਿਭਾਗ ਦੀ ਤਰਜ ਤੇ ਗੱਡੀਆਂ ਗੱਡੀਆਂ ਲੈ ਕੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਵੱਡੀਆਂ ਗੱਡੀਆਂ ਸਗੋਂ ਛੋਟੀਆਂ ਗਲੀਆਂ ਵਿੱਚ ਜਾਣ ਲਈ ਛੋਟੀਆਂ ਗੱਡੀਆਂ ਅਤੇ ਮੋਟਰ ਸਾਇਕਲ ਵੀ ਦਿੱਤੇ ਹਨ। 

ਲੜਕੀਆਂ ਫਾਇਰ ਵਿਭਾਗ ਵਿੱਚ ਕਰਨਗੀਆਂ ਕੰਮ

ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਲਈ ਫਾਇਰ ਸੇਫਟੀ ਵਿਭਾਗ ਵਿੱਚ ਕਈ ਬਦਲਾਅ ਕੀਤੇ ਗਏ ਹਨ। ਲੜਕੀਆਂ ਲਈ ਭਾਰ ਚੁੱਕਣ ਵਾਲੀਆਂ ਸ਼ਰਤਾਂ ਨੂੰ ਢਿੱਲੀਆਂ ਕਰ ਰਹੇ ਹਾਂ ਅਤੇ ਭਾਰ ਚੁੱਕਣ ਦੀ ਸ਼ਰਤ ਨੂੰ ਲੜਕੀਆਂ ਦੇ ਭਾਰ ਚੁੱਕਣ ਦੀ ਸ਼ਮਤਾ ਦੇ ਮੁਤਾਬਕ ਕੀਤਾ ਜਾਵੇਗਾ। ਪੰਜਾਬ ਪਹਿਲਾਂ ਸੂਬਾ ਜਿਸ ਸੂਬੇ ਨੇ ਫਾਇਰ ਬਿਰਗੇਡ ਵਿੱਚ ਨੌਕਰੀਆਂ ਦਿੱਤੀਆਂ ਹਨ। 

ਡੀਏਪੀ ਖਾਦ ਦਾ ਆਉਂਣੀ ਹੋਈ ਸ਼ੁਰੂ

ਡੀਏਪੀ ਖਾਦ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਜੇਪੀ ਨੱਡਾ ਗੱਲ ਕੀਤੀ ਹੈ। ਉਨ੍ਹਾਂ ਸਾਹਮਣੇ ਖਾਦ ਦਾ ਮੁੱਦਾ ਚੁੱਕਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਅਫਸਰਾਂ ਨੂੰ ਭੇਜ ਕੇ ਕੇਂਦਰ ਸਰਕਾਰ ਦੇ ਨਾਲ ਗੱਲ ਕੀਤੀ ਸੀ। ਜੇਪੀ ਨੱਡਾ ਨੇ ਪੰਜਾਬ ਦੇ ਡੀਏਪੀ ਖਾਦ ਦਾ ਪੂਰਾ ਕੋਟਾ ਦੇਣ ਦਾ ਭਰੋਸ ਦਿੱਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਬੈਠੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਸੰਬੋਧਨ ਹੁੰਦੀਆਂ ਕਿਹਾ ਕਿ ਉਹ ਆਪਣੇ ਚਾਚਾ ਜੀ ਨੂੰ ਦੱਸ ਦੇਣ ਕਿ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਖੁਦ ਜਾ ਕੇ ਗੱਲ ਕਰੇ ਉਨ੍ਹਾਂ ਨੇ ਆਪਣੇ ਅਫਸਰ ਭੇਜੇ ਸਨ, ਜਿਨ੍ਹਾਂ ਨੇ ਕੇਂਦਰ ਸਰਕਾਰ ਨਾਲ ਜਾ ਕੇ ਗੱਲ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਡੀਏਪੀ ਖਾਦ ਪੰਜਾਬ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 

ਨਵੀਂ ਖੇਤੀ ਨੀਤੀ ਹੋਈ ਤਿਆਰ

ਮੁੱਖ ਮੰਤਰੀ ਨੇ ਪੰਜਾਬ ਦੀ ਖੇਤੀ ਨੀਤੀ ਤੇ ਬੋਲਦਿਆਂ ਕਿਹਾ ਕਿ ਇਸ ਨੀਤੀ ਨੂੰ ਅਸੀਂ ਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀ ਮਾਹਰਾਂ ਅਤੇ ਬੁੱਧੀ ਜੀਵੀਆਂ ਨਾਲ ਮਿਲ ਕੇ ਇਸ ਨੂੰ ਤਿਆਰ ਕੀਤਾ ਹੈ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਖੇਤੀ ਨਾਲ ਸਬੰਧਿਤ ਯੂਨੀਅਨਾਂ ਅਤੇ ਜੁੜੇ ਹੋਏ ਲੋਕਾਂ ਨੂੰ ਪੁੱਛਿਆ ਜਾਵੇਗਾ, ਜੇਕਰ ਕੋਈ ਉਨ੍ਹਾਂ ਨੂੰ ਸਮੱਸਿਆ ਹੋਵੇਗੀ ਤਾਂ ਉਸ ਨੂੰ ਦੂਰ ਕੀਤਾ ਜਾਵੇਗਾ। 

ਉਨ੍ਹਾਂ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੁੱਛ ਕੇ ਕਾਨੂੰਨ ਪਾਸ ਕੀਤੇ ਹੁੰਦੇ ਤਾਂ ਫਿਰ ਵਾਪਸ ਲੈਣ ਦੀ ਨੌਬਤ ਨਹੀਂ ਆਉਣੀ ਸੀ, ਜੇਕਰ ਕਿਸਾਨਾਂ ਨੂੰ ਪੁੱਛਿਆ ਹੁੰਦਾ ਤਾਂ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਵੀ ਬਚ ਜਾਣੀ ਸੀ। 

ਇੰਡਸਟਰੀਅਲ ਐਡਵਾਇਸਰੀ ਕਮਿਸ਼ਨ ਬਣਾਇਆ ਜਾਵੇਗਾ

ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇੰਡਸਟਰੀਅਲ ਐਡਵਾਇਸਰੀ ਕਮਿਸ਼ਨ ਬਣਾ ਰਹੇ ਹਾਂ। ਇਸ ਵਿੱਚ ਹਰ ਫੀਲਡ ਦੇ ਲੋਕ ਹੋਣਗੇ। ਇਸ ਵਿਚ 26 ਸੈਕਟਰ ਸ਼ਾਮਲ ਕੀਤੇ ਗਏ ਹਨ। ਇਹ ਸਾਰੇ ਸੈਕਟਰ 11 ਲੋਕ ਦੇ ਇਕ ਕਮਿਸ਼ਨ ਬਣਾਉਣਗੇ ਅਤੇ ਇਹੀ ਲੋਕ ਆਪਣਾ ਚੇਅਰਮੈਨ ਵੀ ਦੇਣਗੇ। ਉਸ ਚੇਅਰਮੈਨ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਰੈਂਕ ਵੀ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰਜ਼ ਤੇ ਖੇਤੀ ਸੈਕਟਰ ਦਾ ਵੀ ਕਮਿਸ਼ਨ ਬਣਾਇਆ ਜਾਵੇਗਾ। 

ਪੰਚਾਇਤੀ ਚੋਣਾਂ ਜਲਦ ਹੋਣਗੀਆਂ

ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤ ਚੋਣਾਂ ਵੀ ਜਲਦੀ ਕਰਵਾਈਆ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾ ਨੂੰ ਧੜਿਆਂ ਤੋਂ ਬਚਾਉਣ ਲਈ ਕੋਈ ਵੀ ਉਮੀਦਵਾਰ ਪਾਰਟੀ ਸਿੰਬਲ ਤੇ ਚੋਣ ਨਹੀਂ ਲੜ ਸਕੇਗਾ। ਮੁੱਖ ਮੰਤਰੀ ਨੇ ਕਿਹਾ ਸਰਬਸੰਮਤੀ ਕਰਨ ਵਾਲੇ ਪਿੰਡਾਂ ਨੂੰ ਪੰਜ ਲੱਖ ਰੁਪਏ, ਸਟੇਡੀਅਮ, ਸਕੂਲ ਅਤੇ ਹਸਪਤਾਲ ਦਿੱਤੇ ਜਾਣਗੇ। 

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਨਾਲ ਜ਼ਿਮਨੀ ਚੋਣਾਂ ਵੀ ਹੋਣ ਵਾਲੀਆਂ ਹਨ, ਜਿਥੇ ਬਾਜਵਾ ਸਾਬ ਇਕ ਵਾਰ ਫਿਰ ਕਹਿਣਗੇ ਕਿ ਭਗਵੰਤ ਮਾਨ ਦਾ ਚੁੱਕ ਕੇ ਸ਼ਤੌਜ ਛੱਡ ਕੇ ਆਉਣਾ ਹੈ ਪਰ ਮੇਰੇ ਅਜੇ ਵੀ ਉੱਥੇ ਵੀ ਉੱਥੇ ਦਾ ਉੱਥੇ ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ  ਕਿਹਾ ਕਿ 25 ਸਾਲ ਰਾਜ ਕਰਨ ਵਾਲੇ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।  25 ਸਾਲ ਰਾਜ ਕਰਨ ਵਾਲਿਆ ਕੋਲ ਹੁਣ 25 ਬੰਦੇ ਵੀ ਨਹੀਂ ਹਨ। ਉਨ੍ਹਾ ਕਿਹਾ ਕਿ  ਸੁਣਨ ਵਿਚ ਆਇਆ ਹੈ ਕਿ ਸੁਖਬੀਰ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਪਰ ਬੰਦੇ ਉਨ੍ਹਾਂ ਕੋਲ ਹੁਣ ਹੈ ਨਹੀਂ। ਕੱਲ਼੍ਹ ਨੂੰ ਜੇਕਰ 11 ਮੈਂਬਰੀ ਕਮੇਟੀ ਬਣਾਉਣ ਦੀ ਲੋੜ ਪੈ ਗਈ ਤਾਂ ਇਹ 6 ਮੈਂਬਰ ਹੋਰ ਕਿੱਥੋਂ ਲੈ ਕੇ ਆਵੇਗਾ।

ਬੇਅਦਬੀ ਦਾ ਦਿੱਤਾ ਜਾਵੇਗਾ ਇਨਸਾਫ

ਬੇਅਦਬੀ ਮੁੱਦੇ ‘ਤੇ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ 63ਬਟਾ 15 ਐਫਆਈਆਰ ਤੇ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਇਸ ਨੂੰ ਪੂਰੀ ਤਿਆਰੀ ਨਾਲ ਥੋੜੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਨਵੇਂ ਸਬੂਤ ਵੀ ਮਿਲੇ ਹਨ ਅਤੇ ਇਸ ਤੋ ਪਹਿਲਾਂ ਕੋਟਕਪੂਰੇ ਵਾਲੀ ਐਫਆਈਆਰ ਦਰਜ ਕੀਤੀ ਹੈ ਅਤੇ ਬਹਿਬਲ ਕਲਾਂ ਲਈ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਜ਼ਰੂਰ ਦਿੱਤਾ ਜਾਵੇਗਾ ਅਤੇ ਅਦਾਲਤਾ ਵਿੱਚ ਮਜਬੂਤੀ ਨਾਲ ਪੱਖ ਰੱਖਿਆ ਜਾਵੇਗਾ।

 

ਇਹ ਵੀ ਪੜ੍ਹੋ  –     CM ਭਗਵੰਤ ਮਾਨ ਵਲੋਂ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੇ ਜਾਣ ‘ਤੇ ਪੰਚਾਇਤ ਨੂੰ ਮਿਲਣਗੇ 5 ਲੱਖ ਰੁਪਏ