ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਸ਼ਨ ਰੁਜਗਾਰ ਦੇ ਤਹਿਤ 5 ਵਿਭਾਗਾਂ ‘ਚ 497 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ, ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਤੱਕ 50892 ਨੌਕਰੀਆਂ ਬਿਨ੍ਹਾਂ ਸਿਫਾਰਿਸ਼ ਦਿੱਤੀਆਂ ਹਨ ਪਰ ਪਹਿਲਾਂ ਵਾਲੇ ਸਿਰਫ ਆਪਣੇ ਵਾਲੇ ਨੂੰ ਨੌਕਰੀ ਦਿੰਦੇ ਸਨ। ਮੁੱਖ ਮੰਤਰੀ ਇਸ ਮੌਕੇ ਵਿਰੋਧੀਆਂ ‘ਤੇ ਤੰਜ ਕੱਸਣਾ ਨਾ ਭੁੱਲੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੀ ਵਿਆਹ ਸਮੇਂ ਸੁਨੀਲ ਜਾਖੜ ਨੂੰ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਡੈਪੋਟੇਸ਼ਨ ‘ਤੇ ਭੇਜੇ ਜਾਣ ਦੀ ਵੀਡੀਓ ‘ਤੇ ਤੰਜ ਕੱਸਦਿਆਂ ਕਿਹਾ ਇਨ੍ਹਾਂ ਨੇ ਪਿੰਡਾ ਵਿਚ ਧੜੇ ਬਣਾ ਕੇ ਲੋਕ ਲੜਾ ਛੱਡੇ ਹਨ ਪਰ ਆਪ ਸਾਰੇ ਵਿਆਹਾਂ ‘ਤੇ ਇਕੱਠੇ ਹੋਏ ਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸੇ ਦੇ ਨਿੱਜੀ ਪ੍ਰੋਗਰਾਮ ਤੇ ਇਤਰਾਜ਼ ਨਹੀਂ ਕਰਦੇ ਪਰ ਇਹ ਤਾਂ ਦੇਖ ਲੋ ਤੁਹਾਡੇ ਪਿੱਛੇ ਲ਼ੋਕ ਲ਼ੜ ਲ਼ੜ ਕੇ ਮਰ ਚੱਲੇ ਹਨ ਪਰ ਆਪ ਸਾਰੇ ਇਕ ਹੀ ਹਨ। ਇਹ ਆਪ ਸਾਰੇ ਹਰ ਵਿਆਹ ‘ਤੇ ਇਕ ਇਕੱਠੇ ਹੁੰਦੇ ਹਨ ਪਰ ਇਨ੍ਹਾਂ ਦੇ ਲੜਾਏ ਲੋਕ ਪਿੰਡਾਂ ਵਿਚ ਇਕ ਦੂਜੇ ਨਾਲ ਵਰਤਦੇ ਤੱਕ ਨਹੀਂ।
ਇਹ ਵੀ ਪੜ੍ਹੋ – ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਤੇ ਭਗਵੰਤ ਮਾਨ ਨੇ ਤੋੜੀ ਚੁੱਪ