India Punjab

ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਲਹਿਰਾਗਾਗਾ ਵਿੱਚ ਗਰੀਨ ਐਨਰਜੀ ਪ੍ਰਾਜੈਕਟ ਦਾ ਕੀਤਾ ਉਦਘਾਟਨ

ਲਹਿਰਾਗਾਗਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਗਾਗਾ ਵਿੱਖੇ ਪਲਾਂਟ ਦਾ ਉਦਘਾਟਨ ਕਰਨ ਵੇਲੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਸ ਨੂੰ ਸਮੇਂ ਦਾ ਲੋੜ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਸ ਨਾਲ ਜਿਥੇ ਪਰਾਲੀ ਦੀ ਸਮਸਿਆ ਦਾ ਹੱਲ ਹੋਵੇਗਾ ,ਉਥੇ ਰੋਜ਼ਗਾਰ ਵੀ ਮਿਲੇਗਾ। ਸਾਡਾ ਮਕਸਦ ਵੀ ਇਹੀ ਹੈ ਕਿ ਸਾਡੀ ਸਮਸਿਆ ਦਾ ਹੱਲ ਹੋਵੇ,ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਸਾਡੀ ਧਰਤੀ ਵੀ ਉਪਜਾਉ ਬਣੀ ਰਹੇ। ਇਸ ਲਈ, ਇਹ ਬਹੁਤ ਵਧੀਆ ਉਪਰਾਲਾ ਹੋਵੇਗਾ।

ਉਹਨਾਂ ਜਰਮਨ ਕੰਪਨੀ ਬਰਬਿਉ ਦਾ ਧੰਨਵਾਦ ਕਰਦੇ ਹੋਏ ਇਹ ਵੀ ਦੱਸਿਆ ਕਿ ਕੰਪਨੀ ਨੇ ਕਿਹਾ ਹੈ ਕਿ ਜੇਕਰ ਉਹਨਾਂ ਦਾ ਇਹ ਪਲਾਂਟ ਕਾਮਯਾਬ ਹੋ ਗਿਆ ਤਾਂ ਇਸ ਤਰਾਂ ਦੇ 10 ਪਲਾਂਟ ਉਹ ਹੋਰ ਲਗਾਉਗੇ।

ਭਗਵੰਤ ਮਾਨ,ਮੁੱਖ ਮੰਤਰੀ ਪੰਜਾਬ

ਉਹਨਾਂ ਇਹ ਵੀ ਕਿਹਾ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਨੂੰ ਇੱਕ ਹੋ ਕੇ ਕੰਮ ਕਰਨਾ ਪਵੇਗਾ। ਇਹ ਤਾਂ ਉਦੋਂ ਹੀ ਹੋਵੇਗਾ,ਜੇਕਰ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋਵੇਗੀ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਰਬਿਉ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ,ਜਿਵੇਂ ਕਿ ਫਰੈਡਨਬਰਗ ਮੋਰਿੰਡਾ ਵਿੱਚ ਤੇ ਕਲਾਸ,ਜੋ ਕਿ ਪਹਿਲਾਂ ਹੀ ਮੋਰਿੰਡੇ ਵਿੱਚ ਕੰਬਾਇਨ ਬਣਾ ਰਹੀ ਹੈ ,ਸ਼ਾਮਲ ਹੈ,ਹੋਰ ਪਲਾਂਟ ਲਗਾਉਣ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ।
ਮਾਨ ਨੇ ਭੁਟਾਲ ਕਲਾਂ ਵਿੱਚ ਲੱਗੇ ਬਾਇਓ ਏਨਰਜੀ ਪਲਾਂਟ ਨੂੰ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਦੱਸਦੇ ਹੋਏ ਕਿਹਾ ਹੈ ਕਿ ਇਸ ਨਾਲ ਇਲਾਕੇ ਦਾ ਵੀ ਵਿਕਾਸ ਹੋਵੇਗਾ।

ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਹਾਲਾਤ ਹੋਲੀ ਹੋਲੀ ਸੁਧਰ ਰਹੇ ਹਨ। ਇਹ ਸਿਰਫ ਇਸ ਲਈ ਹੋਇਆ ਹੈ ਕਿਉਂਕਿ ਹੁਣ ਆਮ ਲੋਕਾਂ ਦੀ ਸਰਕਾਰ ਆਈ ਹੈ। ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬ ਦੀ ਨੋਜਵਾਨ ਪੀੜੀ ਨੂੰ ਅੱਗੇ ਲਿਆਂਦਾ ਗਿਆ ਹੈ ।

ਮਾਨ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਨਿਵੇਸ਼ ਕਰਨ ਲਈ ਆਦਰਸ਼ ਮਾਹੋਲ ਬਣਾਇਆ ਦਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਕੰਪਨੀਆਂ ਇਥੇ ਆਉਣ ਤੇ ਵੱਧ ਤੋਂ ਵੱਧ ਰੋਜਗਾਰ ਪੈਦਾ ਹੋਵੇ।ਵਿਰੋਧੀ ਤਾਕਤਾਂ ਨੇ ਪੰਜਾਬ ਦੇ ਏਕੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਕਾਮਯਾਬੀ ਨਹੀਂ ਮਿਲ ਸਕੀ।

ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਕੰਪਨਾ ਦੇ ਮਾਲਕ ਵੀ ਇੱਕ ਕਿਸਾਨ ਦੇ ਬੇਟੇ ਹਨ ਤੇ ਜਰਮਨ ਵਿੱਚ ਖੇਤੀ ਕਰਦੇ ਹਨ।

ਘੱਗਰ ਦਰਿਆ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਵਾਰ ਘੱਗਰ ਦੀ ਪਹਿਲਾਂ ਹੀ ਸਫਾਈ ਕਰਵਾ ਦਿੱਤੀ ਗਈ ਹੈ ਤਾਂ ਜੋ ਕਿਸਾਨੀ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਨਹਿਰਾਂ ਤੇ ਕੱਸੀਆਂ ਨੂੰ ਵੀ ਠੀਕ ਕੀਤਾ ਜਾਵੇਗਾ।ਪੰਜਾਬ ਦਾ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ ਤੇ ਕੈਂਸਰ ਨੂੰ ਜਨਮ ਦੇ ਰਿਹਾ ਹੈ । ਮਾਨ ਨੇ ਭਾਵੁਕ ਅਪੀਲ ਕੀਤੀ ਕਿ ਪੈਸੇ ਨੇ ਨਾਲ ਨਹੀ ਜਾਣਾ ਹੈ । ਲਾਲਚ ਛੱਡ ਕੇ ਇਮਾਨਦਾਰੀ ਨਾਲ ਇਹਨਾਂ ਵੱਲ ਧਿਆਨ ਦੇਵੋ।

ਉਹਨਾਂ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਇਹ ਵਿਸ਼ਵਾਸ ਟੁੱਟਣ ਨਹੀ ਦੇਣਗੇ।
ਧਰਨਾ ਦੇਣ ਵਾਲੇ ਕਰਮਚਾਰੀਆਂ ਨੂੰ ਉਹਨਾਂ ਕਿਹਾ ਕਿ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਵਾਰੀ ਸਿਰ ਹਲ ਕੀਤਾ ਜਾਵੇਗਾ ਤੇ ਪਿਛੇ ਜਿਹੇ ਪੰਜਾਬ ਪੁਲਿਸ ਦੀਆਂ ਹੋਈਆਂ ਭਰਤੀ ਪ੍ਰੀਖਿਆਵਾਂ ਵਿੱਚ ਕਿਸੇ ਵੀ ਤਰਾਂ ਦੀ ਧਾਂਦਲੀ ਨਹੀਂ ਹੋਵੇਗੀ ਤੇ ਬਿਲਕੁਲ ਪਾਰਦਰਸ਼ੀ ਭਰਤੀ ਹੋਵੇਗੀ।
ਉਹਨਾਂ ਉਮੀਦ ਪ੍ਰਗਟਾਈ ਕੀ ਇਸ ਤਰਾਂ ਦੇ ਰੋਜਗਾਰ ਦੇ ਮੌਕੇ ਪੈਦਾ ਹੋਣ ਨਾਲ ਬਾਹਰ ਨੂੰ ਦੌੜ ਵੀ ਰੁਕੇਗੀ ਤੇ ਪੰਜਾਬ ਵਿੱਚ ਵੀ ਵਧੀਆ ਮਾਹੌਲ ਬਣੇਗਾ।

ਆਪਣੀ ਤਕਰੀਰ ਦੇ ਅੰਤ ਵਿੱਚ ਉਹਨਾਂ ਜਰਮਨ ਕੰਪਨੀ ਬਰਬਿਉ ਦਾ ਵੀ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਹਾਜ਼ਰ ਸਨ।

ਇਸ ਤੋਂ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਇਥੇ ਆ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ‘ਤੇ ਕੰਪਨੀ ਦੇ ਨੁਮਾਂਇੰਦਿਆਂ ਵਲੋਂ ਪੇਸ਼ ਕੀਤੀ ਗਈ ਪ੍ਰੈਸੈਨਟੇਸ਼ਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਹ ਸਮੱਸਿਆ ਸਾਰੇ ਦੇਸ਼ ਦੀ ਸਮੱਸਿਆ ਹੈ। ਭਾਰਤ ਨੂੰ ਊਰਜਾ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ ਹੈ।

ਹਰਦੀਪ ਪੁਰੀ,ਕੇਂਦਰੀ ਪੈਟਰੋਲੀਅਮ ਮੰਤਰੀ

ਇਸ ਪਲਾਂਟ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਦਾ ਇਸ ਨੂੰ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਕਿਹਾ ਜਾ ਰਿਹਾ ਹੈ ਪਰ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡੇ ਪਲਾਂਟ ਦੇਸ਼ ਵਿੱਚ ਲਗਣਗੇ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ 3 ਲੱਖ 25 ਹਜਾਰ ਫਰਟੀਲਾਈਜ਼ਰ ਸੈਂਟਰ ਦੇਸ਼ ਭਰ ਵਿੱਚ ਬਣਾਏ ਜਾਣਗੇ।

ਪਲਾਂਟ ਦੇ ਦੋ ਸਾਲ ਤੋਂ ਚਲਦੇ ਰਹੇ ਹੋਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਸ਼ੁਰੂਆਤ ਵਿੱਚ ਇਸ ਤਰਾਂ ਦੇ ਵੱਡੇ ਪਲਾਂਟਾਂ ਵਿੱਚ ਟਰਾਇਲ ਕੀਤਾ ਜਾਂਦਾ ਹੈ। ਅੱਜ ਇਸ ਦੀ ਜੋ ਸਮਰਥਾ ਹੈ ,ਉਸਨੂੰ ਹੋਲੀ ਹੋਲੀ ਵਧਾਇਆ ਜਾਵੇਗਾ,ਜਿਵੇਂ ਜਿਵੇਂ ਇਸ ਨੂੰ ਕਾਮਯਾਬੀ ਮਿਲਦੀ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਇਸ ਨਾਲ 390 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਤੇ ਅਸਿਧੇ ਤਰੀਕੇ ਨਾਲ ਵੀ ਭਰਤੀ ਹੋਵੇਗੀ। ਇਲਾਕੇ ਦੇ 40ਤੋਂ 45 ਹਜਾਰ ਏਕੜ ਜ਼ਮੀਨ ਵਿੱਚ ਪਰਾਲੀ ਨਾ ਸਾੜਨ ਕਾਰਨ ਇੱਕ ਤੋਂ ਡੇਢ ਲੱਖ ਕਾਰਬਨਡਾਈਆਕਸਾਈਡ ਗੈਸ ਘੱਟ ਪੈਦਾ ਹੋਵੇਗੀ।