Punjab

ਮਾਨ ਦੀ 31 ਮਈ ਦੀ ਵਾਰਿੰਗ ‘ਤੇ ਚੰਨੀ ਦਾ ਜਵਾਬ ‘ਯਾਰ ਤਰੀਕਾਂ ਕਾਨੂੰ ਬੰਨ੍ਹ ਦਾ ਹੈ’!

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 31 ਮਈ ਦੇ ਅਲਟੀਮੇਟਮ ਦਾ ਜਵਾਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸੇ ਅੰਦਾਜ਼ ਵਿੱਚ ਦਿੱਤਾ ਹੈ, ਉਨ੍ਹਾਂ ਨੇ ਕਿਹਾ ‘ਯਾਰ ਤਰੀਕਾ ਕਾਨੂੰ ਬੰਨ੍ਹ ਦੇ ਹੋ, ਮੇਰੀ ਸ਼ਿਕਾਇਤ ਆਈ ਹੈ,ਤਾਂ ਜਾਂਚ ਕਰੋ,ਮੇਰੇ ਖਿਲਾਫ ਜਿਹੜੇ ਸਬੂਤ ਹੈ ਉਸ ਨੂੰ ਪੇਸ਼ ਕਰੋ,ਮੈਂ ਪੈਸੇ ਲਏ ਹਨ ਤਾਂ ਮੈਨੂੰ ਅੰਦਰ ਕਰੋ,ਇਹ ਭੰਡੀ ਪ੍ਰਚਾਰ ਬੰਦ ਕਰੋ, ਟਵੀਟੋ-ਟਵੀਟ ਖੇਡਣਾ ਬੰਦ ਕਰੋ,ਚੰਨੀ ਨੇ ਕਿਹਾ ਮੈਂ ਆਪਣਾ ਪੱਖ ਗੁਰੂ ਘਰ ਦੇ ਸਾਹਮਣੇ ਪੇਸ਼ ਕੀਤਾ ਹੈ,ਉਸ ਧਰਤੀ ‘ਤੇ ਕੋਈ ਝੂਠੀ ਸਹੁੰ ਨਹੀਂ ਖਾ ਸਕਦਾ ਹੈ,ਸਭ ਕੁਝ ਖਤਮ ਹੋ ਜਾਂਦਾ ਹੈ, ਜਿਹੜਾ ਝੂਠਾ ਬਿਆਨ ਦੇਵੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ । ਸਾਬਕਾ ਮੁੱਖ ਮੰਤਰੀ ਨੇ ਕਿਹਾ ਪਹਿਲਾਂ ਕਹਿੰਦੇ ਸਨ ਕਿ ਮੈਂ ਵਿਦੇਸ਼ ਤੋਂ ਨਹੀਂ ਆਉਂਦਾ ਹੈ,ਉੱਥੋ ਪਰਤਿਆਂ ਤਾਂ ਰੋਜ਼ ਝੂਠੇ ਇਲਜ਼ਾਮ ਲਗਾਉਂਦੇ ਹੋ। ਮੈਂ ਜੇਲ੍ਹ ਜਾਣ ਤੋਂ ਨਹੀਂ ਡਰ ਦਾ ਹੈ ਜਿਹੜੇ 6 ਮਹੀਨੇ ਸਾਲ ਲਗਵਾਉਣੇ ਹਨ ਉਹ ਲਗਵਾ ਲਿਉ, ਚੰਨੀ ਨੇ ਮੁੱਖ ਮੰਤਰੀ ਨਸੀਹਤ ਦਿੰਦੇ ਹੋਏ ਕਿਹਾ ਪਰਮਾਤਮਾ ਦੀ ਦਰਗਾਹ ਵਿੱਚ ਸਾਰਿਆਂ ਨੇ ਜਾਣਾ ਹੈ,ਇਸ ਲਈ ਅਜਿਹਾ ਕੰਮ ਨਾ ਕਰੋ । ਮੈਨੂੰ ਤੁਹਾਡੇ ਨਾਲ ਗੁੱਸਾ ਗਿਲਾ ਨਹੀਂ ਹੈ,ਮੈਂ ਰੱਬ ਦੇ ਘਰ ਅਰਦਾਸ ਕਰ ਦਿੱਤੀ ਹੈ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਸੀਐੱਮ ਮਾਨ ਦਾ ਟਵੀਟ ਆਇਆ ਤਾਂ ਮੈਂ ਆਪਣੇ ਸਾਰੇ ਭਾਣਜਿਆਂ,ਭਤੀਜਿਆਂ ਅਤੇ ਹਨੀ ਨੂੰ ਪੁੱਛਿਆ ਕਿ ਕੀ ਤੁਸੀਂ ਤਾਂ ਮੇਰੇ ਗਲ ਕੋਈ ਸਿਆਪਾ ਤਾਂ ਨਹੀਂ ਪਾ ਦਿੱਤਾ, ਸਾਰਿਆਂ ਨੇ ਇਨਕਾਰ ਕੀਤਾ ਹੈ। ਫਿਰ ਵੀ ਕੋਈ ਇਲਜ਼ਾਮ ਲਗਾਉਣਾ ਚਾਹੁੰਦਾ ਹੈ ਤਾਂ ਲਗਾਏ, ਚਰਨਜੀਤ ਸਿੰਘ ਚੰਨੀ ਨੇ ਪੁੱਛਿਆ ਕਿ ਭਗਵੰਤ ਮਾਨ ਨੂੰ ਮੇਰੇ ਤੋਂ ਕੀ ਖ਼ਤਰਾ ਹੈ ? ਇਸ ਤੋਂ ਬਾਅਦ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਗੱਲਾਂ ਦਾ ਜਵਾਬ ਵੀ ਅਲਟੀਮੇਟਮ ਦੇ ਜ਼ਰੀਏ ਦੇਣ ਦੀ ਨਸੀਹਤ ਦਿੱਤੀ ।

ਮੁੱਖ ਮੰਤਰੀ ਮਾਨ ਨੇ ਇਹ ਅਲੀਮੇਟਮ ਦਿੱਤਾ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਸੀ ਕਿ ‘ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ ।

‘3 ਗੱਲਾਂ ਦਾ ਜਵਾਬ ਦੇਣ ਮੁੱਖ ਮੰਤਰੀ’

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀਐੱਮ ਮਾਨ ਸਭ ਤੋਂ ਪਹਿਲਾਂ ਜਵਾਬ ਦੇਣ ਕਿ ਉਨ੍ਹਾਂ ਦੀ ਪੁਲਿਸ ਨੇ ਪਹਿਲਾਂ ਦਾਅਵਾ ਕੀਤਾ ਕਿ ਬੇਅਦਬੀ ਦਾ ਮੁਲਜ਼ਮ 8 ਸਾਲ ਬਾਅਦ ਬੈਂਗਲੁਰੂ ਤੋਂ ਫੜਿਆ ਗਿਆ ਅਗਲੇ ਦਿਨ ਛੱਡ ਦਿੱਤਾ,ਕੀ ਸੌਦਾ ਸਾਧ ਨਾਲ ਹਰਿਆਣਾ ਦੀ ਚੋਣਾਂ ਨੂੰ ਲੈਕੇ ਸੈਟਿੰਗ ਹੋਈ ਹੈ ? ਉਨ੍ਹਾਂ ਕਿਹਾ ਬੇਅਦਬੀ ਦੇ ਮਸਲੇ ‘ਤੇ ਅਸੀਂ ਕੈਪਟਨ ਨੂੰ ਹਟਾਇਆ ਸੀ ਅਤੇ ਰਾਮ ਰਹੀਮ ਤੋਂ ਹਰਿਆਣਾ ਵਿੱਚ ਜਾਕੇ ਪੁੱਛ-ਗਿੱਛ ਕੀਤੀ ਸੀ । ਅਸੀਂ ਰਾਮ ਰਹੀਮ ਨੂੰ ਪੰਜਾਬ ਲਿਆ ਰਹੇ ਸੀ ਪਰ ਇਨ੍ਹਾਂ ਦੀ ਸਰਕਾਰ ਨੇ ਅਦਾਲਤ ਵਿੱਚ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ,ਚੰਨੀ ਨੇ ਕਿਹਾ ਮੁੱਖ ਮੰਤਰੀ ਬੇਅਦਬੀ ਦੇ ਇਨਸਾਫ ਦਾ ਵੀ ਅਲਟੀਮੇਟਮ ਦੇਣ। ਚੰਨੀ ਨੇ ਕਿਹਾ ਮੁੱਖ ਮੰਤਰੀ ਇਸ ਗੱਲ ਦਾ ਵੀ ਅਲਟੀਮੇਟਮ ਦੇਣ ਕੀ ਕਦੋਂ ਦੱਸਣਗੇ ਕੀ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿਸ ਜੇਲ੍ਹ ਵਿੱਚ ਹੋਇਆ, ਤੁਸੀਂ ਕਿਹਾ ਸੀ ਗੋਲਡੀ ਬਰਾੜ ਫੜਿਆ ਗਿਆ ਹੁਣ ਦੱਸੋਂ ਕਦੋਂ ਆਵੇਗਾ ਫਿਰ ਗੋਲਡੀ ਬਰਾੜ ਭਾਰਤ ?

ਇਹ ਹੈ ਪੂਰਾ ਮਾਮਲਾ

ਸੰਗਰੂਰ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਪਿਛਲੇ ਹਫਤੇ IPL ਦਾ ਮੈਚ ਵੇਖਣ ਦੇ ਲਈ ਧਰਮਸ਼ਾਲਾ ਗਏ ਸਨ ਤਾਂ ਇੱਕ ਪੰਜਾਬ ਦੇ ਖਿਡਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੀ ਜਦੋਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਨੌਕਰੀ ਨੂੰ ਲੈਕੇ ਮਿਲਣ ਗਏ ਤਾਂ ਉਨ੍ਹਾਂ ਨੇ ਆਪਣੇ ਭਾਣਜੇ ਕੋਲ ਭੇਜ ਦਿੱਤਾ । ਜਿੱਥੇ ਉਸ ਨੂੰ 2 ਉਂਗਲਾਂ ਦੇ ਨਾਲ ਰਿਸ਼ਤਵਤ ਦੇਣ ਦਾ ਇਸ਼ਾਰਾ ਕੀਤਾ ਗਿਆ, ਅਗਲੀ ਵਾਰ ਉਹ 2 ਲੱਖ ਲੈਕੇ ਜਦੋਂ ਭਾਣਜੇ ਕੋਲ ਪਹੁੰਚੇ ਤਾਂ ਉਸ ਨੇ ਖਿਡਾਰੀ ਨੂੰ ਗਾਲਾਂ ਕੱਢਿਆ ਅਤੇ ਫਿਰ 2 ਦਾ ਮਤਲਬ 2 ਕਰੋੜ ਦੱਸਿਆ । ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੰਦੇ ਹੋਏ ਸਾਬਕਾ ਸੀਐੱਮ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਤੁਸੀਂ ਕਹਿੰਦੇ ਹੋ ਗਰੀਬਾਂ ‘ਤੇ ਵਿਜੀਲੈਂਸ ਦੀ ਜਾਂਚ ਕਰਵਾਈ ਜਾ ਰਹੀ ਹੈ ।