Punjab

2 ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੇ ਇੱਕ ਸ਼ਖਸ ਦਾ ਕੀਤਾ ਇਹ ਹਾਲ

ਬਿਊਰੋ ਰਿਪੋਰਟ : RBI ਨੇ 2000 ਦੇ ਨੋਟ ਬੰਦ ਕਰਨ ਦਾ ਐਲਾਨ ਕਰਕੇ ਕੁਝ ਲੋਕਾਂ ਦੀ ਚਾਂਦੀ ਕਰਵਾ ਦਿੱਤੀ ਹੈ,ਮਹੀਨਿਆਂ ਤੋਂ ਰੁਕਿਆ ਹੋਇਆ ਪੈਸਾ ਵਾਪਸ ਆਉਣ ਲੱਗਿਆ ਹੈ। ਤਾਂ ਕਿਸੇ ਲਈ ਇਸ ਕਦਮ ਨੇ ਅਜਿਹੀ ਮੁਸੀਬਤ ਖੜੀ ਕਰ ਦਿੱਤੀ ਕਿ ਜਾਨ ਖਤਰੇ ਵਿੱਚ ਪੈ ਗਈ । ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ । ਸ਼ਹਿਰ ਦੀ ਗੁਲਮੋਹਰ ਕਾਲੋਨੀ ਵਿੱਚ ਇੱਕ ਕਬਾੜੀ ਅਤੇ ਫੈਕਟਰੀ ਮਾਲਕ ਵਿਚਾਲੇ 2 ਹਜ਼ਾਰ ਦੇ ਨੋਟ ਦੇ ਜ਼ਰੀਏ ਪੇਮੈਂਟ ਨੂੰ ਲੈਕੇ ਖੂਨੀ ਜੰਗ ਹੋ ਗਈ । ਪਹਿਲਾਂ ਫੈਕਟਰੀ ਮਾਲਕ ਨੇ ਕਬਾੜੀ ਨਾਲ ਕੁੱਟਮਾਰ ਕੀਤੀ ਫਿਰ ਆਪਣੇ ਬਦਮਾਸ਼ਾ ਨੂੰ ਬੁਲਾ ਕੇ ਤੇਜ਼ਧਾਰ ਹੱਥਿਆਰਾਂ ਦੇ ਨਾਲ ਗੰਭੀਰ ਜ਼ਖਮੀ ਕਰ ਦਿੱਤਾ।

ਹਮਲੇ ਵਿੱਚ ਕਬਾੜੀ ਸੰਜੀਵਨ ਉਸ ਦੀ ਪਤਨੀ ਅਤੇ ਉਸ ਦਾ ਇੱਕ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਿਆ। ਜਦਕਿ ਕਬਾੜੀ ਰਾਮ ਸੰਜੀਵਨ ਨੇ ਇੱਕ ਹਮਲਾਵਰ ਨੂੰ ਫੜ ਲਿਆ। ਜਿਸ ਦੀ ਪਛਾਣ ਜਸਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਕੁੱਟਮਾਰ ਦੇ ਖੇਡ ਵਿੱਚ ਕਬਾੜੀ ਗੰਭੀਰ ਜਖ਼ਮੀ ਹੋਇਆ ਅਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਫੈਕਟਰੀ ਮਾਲਿਕ ਮੰਗ ਰਿਹਾ ਸੀ 500 ਦੇ ਨੋਟ

ਕਬਾੜੀ ਰਾਮ ਸੰਜੀਵਨ ਨੇ ਦੱਸਿਆ ਕਿ ਉਸ ਨੇ ਗੁਲਮੋਹਰ ਸਿਟੀ ਦੀ ਗਲੀ ਨੰਬਰ 4 ਵਿੱਚ ਇੱਕ ਫੈਕਟਰੀ ਤੋਂ ਸਾਢੇ 7 ਕੁਵਿੰਟਲ ਕਬਾੜ ਖਰੀਦਿਆ ਸੀ,ਫੈਕਟਰੀ ਦੇ ਮਾਲਿਕ ਨੇ ਉਸ ਨੂੰ ਕਿਹਾ ਇਸ ਦੀ ਪੇਮੈਂਟ 30 ਹਜ਼ਾਰ ਬਣ ਦੀ ਹੈ, ਜਦੋਂ ਉਸ ਨੇ 2 ਹਜ਼ਾਰ ਦੇ ਨੋਟ ਦਿੱਤੇ ਤਾਂ ਫੈਕਟਰੀ ਮਾਲਿਕ ਅੜ ਗਿਆ ਕਿ ਪੇਮੈਂਟ ਦੇ ਲਈ 500 ਦੇ ਨੋਟ ਚਾਹੀਦੇ ਹਨ,ਕਬਾੜੀ ਨੇ ਕਿਹਾ ਪੇਮੈਂਟ ਤਾਂ ਉਹ 2 ਹਜ਼ਾਰ ਦੇ ਨੋਟ ਵਿੱਚ ਹੀ ਕਰੇਗਾ, ਉਸ ਦੇ ਕੋਲ 500 ਦੇ ਨੋਟ ਨਹੀਂ ਹਨ,ਇਸ ‘ਤੇ ਦੋਵਾਂ ਦੇ ਵਿਚਾਲੇ ਬਹਿਸ ਹੋਈ ਅਤੇ ਫਿਰ ਫੈਕਟਰੀ ਮਾਲਿਕ ਨੇ ਬਦਮਾਸ਼ ਬੁਲਾ ਲਏ ।

10-15 ਬਦਮਾਸ਼ ਲੈਕੇ ਫੈਕਟਰੀ ਮਾਲਿਕ ਪਹੁੰਚਿਆ

2 ਹਜ਼ਾਰ ਦੇ ਗੁਲਾਬੀ ਨੋਟਾਂ ਨੇ ਦੋਵਾਂ ਦੇ ਵਿਚਾਲੇ ਕੁੱਟਮਾਰ ਕਰਵਾ ਦਿੱਤੀ । ਕਿਸੇ ਤਰ੍ਹਾਂ ਨਾਲ ਕੁਝ ਲੋਕਾਂ ਨੇ ਵਿਚਾਲੇ ਆ ਕੇ ਮਾਮਲਾ ਸ਼ਾਂਤ ਕਰਵਾਇਆ, ਕਬਾੜੀ ਆਪਣੇ ਧੰਦੇ ਦੇ ਵਾਪਸ ਚੱਲਾ ਗਿਆ,ਪਰ ਕੁੱਟਮਾਰ ਨੂੰ ਲੈਕੇ ਫੈਕਟਰੀ ਮਾਲਿਕ ਦੇ ਅੰਦਰ ਗੁੱਸਾ ਸੀ। ਕਬਾੜੀ ਸੰਜੀਵਨ ਨੇ ਦੱਸਿਆ ਕਿ ਫੈਕਟਰੀ ਮਾਲਿਕ 10 ਤੋਂ 15 ਬਦਮਾਸ਼ ਲੈ ਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਪੁਲਿਸ ਨੇ ਕਬਾੜੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ।