Punjab

ਚੰਨੀ ਨੇ ਈ ਡੀ ‘ਤੇ ਲਾਇਆ ਦੋ ਸ਼

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ  ਭਰਾ ਦੇ ਘਰ ਪਈ ਈ ਡੀ  ਰੇਡ ‘ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਪਾਰਟੀ ਵਰਕਰਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਕਾਂਗਰਸ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾੰਗਰਸ ਨੂੰ  ਈ ਡੀ ਦੇ  ਛਾਪਿਆਂ  ਦੀ ਕੋਈ ਪਰਵਾਹ ਨਹੀ ਹੈ, ਅਤੇ ਉਹ  ਇਨ੍ਹਾਂ ਪਰੇਸ਼ਾਨੀਆਂ ਅਤੇ ਦਬਾਅ ਨੂੰ ਝੱਲਣ ਲਈ ਤਿਆਰ ਹਨ । ਉਨ੍ਹਾਂ ਇਹ ਵੀ ਕਿਹਾ  ਕਿ ਈ ਡੀ ਵੱਲੋਂ ਮਾਰੇ ਜਾਂਦੇ ਛਾਪਿਆਂ ਕਾਰਨ ਪਾਰਟੀ ਆਪਣਾ ਚੋਣ ਪ੍ਰਚਾਰ ਬੰਦ ਨਹੀ ਕਰੇਗੀ। ਉਨ੍ਹਾਂ ਨੇ ਦਾਅਬਾ ਕੀਤਾ ਕਿ ਬਿਨਾ ਕਿਸੇ ਸਬੂਤ ਦੇ ਈ ਡੀ ਵੱਲੋਂ ਛਾਪੇ ਮਾਰ ਕੇ ਕਾਂਗਰਸ ਨੂੰ  ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।