Punjab

8 ਸਾਲ ਦੀ ਬੱਚੀ ਨਾਲ ਇੰਨਾਂ ਜ਼ੁਲਮ ! ਕਤਲ ਕਰਕੇ ਬੱਚੀ ਨਾਲ ਮਾੜੀ ਹਰਕਤ ! ਪਰਿਵਾਰ ਨੇ ਘੇਰੀ ਪੁਲਿਸ !

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਸੋਮਵਾਰ ਨੂੰ 8 ਸਾਲ ਦੀ ਬੱਚੀ ਦੀ ਮ੍ਰਿਤਕ ਦੇਹ ਮਿਲੀ ਹੈ । ਬੱਚੀ ਤਿੰਨ ਦਿਨ ਤੋਂ ਲਾਪਤਾ ਸੀ । ਪਰਿਵਾਰ ਉਸ ਨੂੰ ਲੱਭ ਰਿਹਾ ਸੀ,ਪਰ ਉਹ ਨਹੀਂ ਮਿਲੀ ਸੀ। ਹੁਣ ਘਰ ਤੋਂ 500 ਮੀਟਰ ਦੂਰ ਉਸ ਦੀ ਲਾਸ਼ ਮਿਲੀ ਹੈ । ਪਰਿਵਾਰ ਨੇ ਜ਼ਬਰ ਜਨਾਹ ਕਰਕੇ ਕਤਲ ਦਾ ਗੰਭੀਰ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਪੁਲਿਸ ‘ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਜਲਦ ਮੁਲਜ਼ਮ ਦੀ ਗ੍ਰਿਫਤਾਰ ਦੀ ਮੰਗ ਕੀਤੀ ।

ਉਧਰ ਬੱਚੀ ਦੀ ਲਾਸ਼ ਸਵੇਰ ਪਿੰਡ ਹੈਲੋ ਮਾਜਰਾ ਦੇ ਪਾਵਰ ਸਟੇਸ਼ਨ ਗ੍ਰਿਡ ਦੇ ਗੇਟ ਕੋਲ ਪੁਲਿਸ ਨੇ ਬਰਾਦਮ ਕੀਤੀ ਹੈ । ਪੁਲਿਸ ਨੇ ਮ੍ਰਿਤਕ ਦੇਹ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਹੈ । ਉੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ । ਪੁਲਿਸ ਨੇ ਵੀ ਬੱਚੀ ਦੇ ਨਾਲ ਜ਼ਬਰ ਜਨਾਹ ਦਾ ਸ਼ੱਕ ਜਤਾਇਆ ਹੈ । ਪਰ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ । ਪੋਸਟਮਾਰਟਮ ਦੇ ਬਾਅਦ ਪੁਲਿਸ ਇਸ ਦੀ ਪੁਸ਼ਟੀ ਕਰੇਗੀ ।

19 ਜਨਵਰੀ ਨੂੰ ਲਾਪਤਾ ਹੋਈ ਸੀ ਬੱਚੀ

ਜਿਸ ਬੱਚੀ ਦੀ ਮ੍ਰਿਤਕ ਦੇਹ ਪੁਲਿਸ ਨੂੰ ਮਿਲੀ ਹੈ,ਉਹ 19 ਜਨਵਰੀ ਤੋਂ ਘਰੋਂ ਲਾਪਤਾ ਸੀ,ਦੱਸਿਆ ਜਾ ਰਿਹਾ ਸੀ ਕਿ ਉਹ ਘਰ ਦੇ ਨਜ਼ਦੀਕ ਹੀ ਖੇਡ ਰਹੀ ਸੀ । ਖੇਡ ਦੇ ਹੋਏ ਉਹ ਅਚਾਨਕ ਗਾਇਬ ਹੋ ਗਈ । ਪਰਿਵਾਰ ਨੇ 19 ਜਨਵਰੀ ਨੂੰ ਪੁਲਿਸ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਪਰ ਪਰਿਵਾਰ ਮੁਤਾਬਿਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ । ਇਸ ਤੋਂ ਬਾਅਦ ਪਰਿਵਾਰ ਨੇ ਆਪਣੇ ਪੱਧਰ ‘ਤੇ ਵੀ ਬੱਚੀ ਦੀ ਖੋਜ ਕੀਤੀ ਸੀ ਪਰ ਕੋਈ ਸੁਰਾਗ ਨਹੀਂ ਮਿਲਿਆ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ ।ਹੁਣ ਤੱਕ ਪੁਲਿਸ ਦੇ ਹੱਥ ਖਾਲੀ ਹਨ ।

ਪਰਿਵਾਰ ਨੇ ਕੀਤਾ ਪ੍ਰਦਰਸ਼ਨ

ਬੱਚਿਆਂ ਦੇ ਲਾਪਤਾ ਹੋਣ ਦੀ ਕਾਰਵਾਈ ਨਾ ਹੋਣ ਦੇ ਚੱਲਦੇ ਬੀਤੇ ਦਿਨੀਂ ਪਰਿਵਾਰ ਨੇ ਹੈਲੋ ਮਾਜਰਾ ਵਿੱਚ ਪ੍ਰਦਰਸ਼ਨ ਕੀਤਾ ਸੀ । ਪਰਿਵਾਰ ਨੇ ਕਿਹਾ ਸੀ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਦੀ ਬੱਚੀ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਬੱਚੀ ਦੇ ਨਾਲ ਜਬਰ ਜਨਾਹ ਕਰਕੇ ਕਤਲ ਕੀਤਾ ਗਿਆ ।