ਬਿਊਰੋ ਰਿਪੋਰਟ : ਸਰਕਾਰੀ ਕਾਲਜ ਦੇ ਅਧਿਆਪਕ ਨੂੰ ਲੈਕੇ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਵਿੱਚ ਵਾਧਾ ਕਰ ਦਿੱਤਾ ਗਿਆ ਹੈ । ਪਹਿਲਾਂ ਸੇਵਾ ਮੁਕਤੀ ਦੀ ਉਮਰ 58 ਸਾਲ ਦੀ ਉਸ ਨੂੰ ਹੁਣ 7 ਸਾਲ ਹੋਰ ਵਧਾ ਦਿੱਤਾ ਗਿਆ ਹੈ ਯਾਨੀ ਹੁਣ65 ਸਾਲ ਦੀ ਉਮਰ ਵਿੱਚ ਉਹ ਰਿਟਾਇਡ ਹੋਣਗੇ । ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦੀ ਚੰਡੀਗੜ੍ਹ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਹਨ।
ਇਹ ਮੰਗ AICTI ਰੈਗੂਲੇਸ਼ਨਜ਼ 2010 ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਕੀਤੀ ਜਾ ਰਹੀ ਸੀ । ਕੈਟ ਦੇ ਇਸ ਫੈਸਲੇ ਨਾਲ ਕਈ ਕਾਲਜਾਂ ਦੇ ਅਧਿਆਪਕਾਂ ਨੂੰ ਫਾਇਦਾ ਹੋਵੇਗਾ । ਜਿੰਨਾਂ ਕਾਲਜਾਂ ਨੂੰ ਫਾਇਦਾ ਹੋਵੇਗਾ ਉਨ੍ਹਾਂ ਵਿੱਚ ਚੰਡੀਗੜ੍ਹ ਕਾਲਜ ਆਫ ਆਰਕੀਟੈਕਟ, ਸੈਕਟਰ 12, ਸਰਕਾਰੀ ਪੋਲੀਟੈਕਨਿਕ ਕਾਲਜ ਫ਼ਾਰ ਵੂਮੈਨ ਸੈਕਟਰ 10,ਸਰਕਾਰੀ ਕਾਲਜ ਫ਼ਾਰ ਆਰਟਸ ਸੈਕਟਰ 10,ਚੰਡੀਗੜ੍ਹ ਕਾਲਜ ਆਫ ਇੰਜੀਨੀਅਰਨਿੰਗ ਐਂਡ ਟੈਕਨਾਲੋਜੀ ਸੈਕਟਰ 26 ਦੇ ਕਾਲਜ ਸ਼ਾਮਲ ਹਨ।
ਅਧਿਆਪਕਾਂ ਵੱਲੋਂ 2021 ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਪਾਇਆ ਗਿਆ ਸੀ,ਅਦਾਲਤ ਨੇ ਕਿਹਾ ਸੀ ਕਿ AICTI ਪਾਰਲੀਮੈਂਟ ਵੱਲੋਂ ਪਾਸ ਹੁੰਦਾ ਹੈ। ਉਸ ਵਿੱਚ ਹਾਈਕੋਰਟ ਨੇ ਕਿਹਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਆਉਣ ਵਾਲੇ ਅਧਿਆਪਕਾਂ ਦੀ ਰਿਟਾਇਰਮੈਂਟ ਦੀ ਉਮਰ 65 ਸਾਲ ਹੋਵੇਗੀ । ਇਸ ਅਧੀਨ ਕੇਂਦਰ ਸਰਕਾਰ ਦੇ ਅਦਾਰਿਆਂ ਮੁਤਾਬਿਕ 5 ਸਾਲ ਦਾ ਵਾਧਾ ਸ਼ਾਮਲ ਸੀ ।
ਮਾਮਲਾ ਸੁਪਰੀਮ ਕੋਰਟ ਤੱਕ ਗਿਆ
ਚੰਡੀਗੜ੍ਹ ਪ੍ਰਸ਼ਾਸਨ ਨੇ 1992 ਦੇ ਨਿਯਮ ਮੁਤਾਬਿਕ ਸਰਕਾਰੀ ਕਾਲਜ ਆਫ ਆਰਟਸ ਅਤੇ ਸਰਕਾਰੀ ਕਾਲਜ ਆਫ ਆਰਕੀਟੈਕਚਰ ਦੇ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤੈਅ ਕੀਤੀ ਸੀ । ਹਾਈਕੋਰਟ ਨੇ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਤਾਂ ਪ੍ਰਸ਼ਾਸਨ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ । ਤਕਨੀਕੀ ਸੰਸਥਾਵਾਂ ਦੇ ਕੁਝ ਅਧਿਆਪਕਾਂ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਕੁਝ ਪ੍ਰੋਫੈਸਰਾਂ ਨੇ ਵੀ ਰਿਟਾਇਰਮੈਂਟ ਦੀ ਉਮਰ 62 ਤੋਂ ਵਧਾ ਕੇ 65 ਕਰਨ ਦੀ ਮੰਗ ਕੀਤੀ ਸੀ ।