ਬਿਉਰੋ ਰਿਪੋਰਟ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਰਵਰੀ 2024 ਤੋਂ ਚੱਲ ਰਹੇ ਕਿਸਾਨੀ ਮੋਰਚੇ ‘ਤੇ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੁਲਾਈ 2024 ਤੋਂ ਕਿਸਾਨਾਂ ਨਾਲ ਰਾਬਤਾ ਤੋੜਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਪੁੱਲ ਦਾ ਕੰਮ ਕਰ ਰਹੇ ਹਨ ਪਰ ਕੇਂਦਰ ਸਰਕਾਰ ਲਗਾਤਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅੜਿਅਲ ਅਤੇ ਜਿੱਦਲ ਰਵੱਇਆ ਛੱਡ ਕੇ ਕਿਸਾਨਾਂ ਨਾਲ ਗੱਲ਼ ਕਰਨ ਦੀ ਸਲਾਹ ਦਿੱਤੀ ਕਿਉਂਕਿ ਜਿੱਦ ਨਾਲ ਮਸਲੇ ਵਿਗੜ ਜਾਂਦੇ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨਾਂ ਦੇ ਨਾਲ ਰਾਬਤੇ ਵਿਚ ਹਨ। ਉਨ੍ਹਾਂ ਖੁਦ ਡੱਲੇਵਾਲ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਡੱਲੇਵਾਲ ਨੂੰ ਚੁੁੱਕ ਲਵੇ ਪਰ ਕਿਉਂਕਿ ਚੱਕਿਏ ਉਹ ਆਰਾਮ ਨਾਲ ਬੈਠੇ ਹਨ ਅਤੇ ਕੋਈ ਹਿੰਸਕ ਨਹੀਂ ਹੋਏ।
- ਮੁੱਖ ਮੰਤਰੀ ਨੇ ਕਿਹਾ ਕੇਂਦਰ ਸਰਕਾਰ ਪੁਰਾਣੇ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨਾ ਚਾਹੁੰਦੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਚਿੱਠੀ ਭੇਜ ਕੇ ਸੁਝਾਅ ਮੰਗੇ ਗਏ ਹਨ। ਪਰ ਪੰਜਾਬ ਸਰਕਾਰ ਇਸ ਦੀ ਬਿਲਕੁਲ ਸਿਪੋਰਟ ਨਹੀ ਕਰਦੀ , ਕੇਂਦਰ ਸਰਕਾਰ ਇਸ ਨੂੰ ਕਿਸੇ ਹੋਰ ਰੂਪ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਬਹੁਤ ਵਧੀਆਂ ਹੈ ਪਰ ਕੇਂਦਰ ਸਰਕਾਰ ਮੰਡੀਆਂ ਨੂੰ ਤੋੜਨਾ ਚਾਹੁੰਦੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ਅੱਥਰੂ ਗੈਸ ਦੇ ਗੋਲੇ ਹਰਿਆਣਾ ਮਾਰ ਰਿਹਾ ਅਤੇ ਮੰਗਾਂ ਕੇਂਦਰ ਨਾਲ ਹਨ ਪਰ ਪਤਾ ਨੀ ਲਗਦਾ ਕਿ ਪੰਜਾਬ ਸਰਕਾਰ ਨੂੰ ਇਸ ਵਿਚ ਕਿਉਂ ਲਿਆ ਰਹੇ ਹਨ। ਮੁੱਖ ਮੰਤਰੀ ਨੇ ਅੱਜ ਖੁਦ ਮੰਨਿਆ ਕਿ ਉਨ੍ਹਾਂ ਮਰਨ ਵਰਤ ‘ਤੇ ਬੈਠਣ ਤੋਂ ਪਹਿਲਾਂ ਡੱਲੇਵਾਲ ਨੂੰ ਚੁੱਕਿਆ ਸੀ , ਉਨ੍ਹਾ ਕਿਹਾ ਕਿ ਡੱਲੇਵਾਲ ਨੂੰ ਚੁੱਕ ਕੇ ਚੈਕਅੱਪ ਵਾਸਤੇ ਲਿਜਾਇਆ ਗਿਆ ਸੀ ਪਰ ਉਨ੍ਹੀ ਦਿਨੀਂ ਕੋਈ ਹੋਰ ਕਿਸਾਨ ਮਰਨ ਵਰਤ ‘ਤੇ ਬੈਠ ਗਿਆ ਸੀ। ਉਨ੍ਹਾਂ ਕਿਹਾ ਕਿ ਜੰਗਾਂ ਯੁੱਧਾਂ ਦੇ ਮਸਲੇ ਵੀ ਟੇਬਲ ਤੇ ਬੈਠ ਕੇ ਮੁਕਾਏ ਜਾਂਦੇ ਹਨ, ਇਸ ਕਰਕੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰੇ। ਪੰਜਾਬ ਤੇ ਹਰਿਆਣਾ ਖੇਤੀ ਪ੍ਰਧਾਨ ਸੂਬਾ ਹੈ ਫਿਰ ਵੀ ਕੇਂਦਰ ਸਰਕਾਰ ਵਧੀਆ ਚੱਲ ਰਹੇ ਸਿਸਟਮ ਵਿਚ ਛੇੜਛਾੜ ਕਰ ਹੈ। ਪੰਜਾਬ ਸਰਕਾਰ ਮੰਡੀਆਂ ਮਾਡਰਨ ਬਣਾਉਣ ਨੂੰ ਲੱਗੀ ਹੈ ਪਰ ਕੇਂਦਰ ਮੰਡੀਆਂ ਖਤਮ ਕਰਨ ਤੇ ਤੁਰੀ ਹੋਈ ਹੈ। ਪੰਜਾਬ ਇਸ ਨੂੰ ਬਿਲਕੁਲ ਸਵੀਕਾਰ ਨਹੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕੇਂਦਰ ਤੇ ਤੰਜ ਕੱਸਦਿਆਂ ਕਿਹਾ ਕਿ ਡੀਏਪੀ ਕੇਂਦਰ ਤੋਂ ਪੂਰੀ ਨੀ ਹੁੰਦੀ, ਚੌਲ ਚੱਕੇ ਨੀ ਜਾਂਦੇ. ਇਹ ਹੋਰ ਪਾਸੇ ਲੱਗੇ ਹਏ ਹਨ। ਮੁੱਖ ਮੰਤਰੀ ਕਿਸਾਨਾਂ ਵੱਲੋਂ ਪੰਜਾਬ ਬੰਦ ਤੇ ਕਿਹਾ ਕਿ ਇਸ ਨਾਲ ਪੰਜਾਬ ਦਾ ਦੀ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਪੰਜਾਬ ਬੰਦ ਕਾਰਨ ਸੂਬੇ ਨੂੰ 100 ਕਰੋੜ ਦਾ ਘਾਟਾ ਪਿਆ ਹੈ।
ਇਹ ਵੀ ਪੜ੍ਹੋ – ਪੰਜਾਬ ‘ਚ ਬਣੇਗੀ ਨਵੀਂ ਖੇਤਰੀ ਪਾਰਟੀ! ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੇ ਕੀਤਾ ਐਲਾਨ