India

ਰੇਲਵੇ ਜ਼ਮੀਨ ਦੀ ਲੀਜ਼ ਦਾ ਸਮਾਂ ਵਧਿਆ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਨੇ ਰੇਲਵੇ ਜ਼ਮੀਨ ਦੀ ਲੀਜ਼ ਦਾ ਸਮਾਂ ਵਧਾ ਦਿੱਤਾ ਹੈ। ਪਹਿਲਾਂ ਰੇਲਵੇ ਜ਼ਮੀਨ ਨੂੰ 5 ਸਾਲਾਂ ਲਈ ਲੀਜ਼ ‘ਤੇ ਦਿੱਤਾ ਜਾਂਦਾ ਸੀ ਪਰ ਹੁਣ ਇਸਦਾ ਸਮਾਂ ਵਧ ਕੇ 35 ਸਾਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਰੇਲਵੇ ਲੈਂਡ ਲਾਇਸੈਂਸ ਫੀਸ (LLF) ਵਿੱਚ ਕਟੌਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੇਲ ਲੈਂਡ ਲੀਜ਼ ਨੂੰ ਬਦਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਫਰੇਮਵਰਕ ਨੂੰ ਲਾਗੂ ਕਰਨ ਲਈ ਰੇਲਵੇ ਦੀ ਜ਼ਮੀਨ ਦੀ ਲੀਜ਼ ‘ਚ ਸੋਧ ਕੀਤੀ ਗਈ ਹੈ। ਰੇਲਵੇ ਦੀ ਜ਼ਮੀਨ ਲੀਜ਼ ‘ਤੇ ਦੇਣ ਦਾ ਸਮਾਂ ਵਧਾਉਣ ਨਾਲ ਸਰਕਾਰੀ ਕੰਟੇਨਰ ਕੰਪਨੀ ਕੋਨਕੋਰ ਨੂੰ ਵੱਡਾ ਲਾਭ ਮਿਲੇਗਾ।