‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹ ਮਲਿਆਂ ਦੀ ਅੱਜ 21ਵੀਂ ਬਰਸੀ ਮਨਾਈ ਗਈ। ਬਰਸੀ ਮੌਕੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹਮਲੇ ਦੀ ਬਰਸੀ ਮਨਾਉਣ ਅਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਵੱਖ-ਵੱਖ ਥਾਵਾਂ ‘ਤੇ ਇਕੱਠੇ ਹੋਏ। ਰਾਤ ਨੂੰ ਰਾਸ਼ਟਰਪੀ ਜੋਅ ਬਾਇਡਨ ਦੇਸ਼ ਨੂੰ ਸੰਬੋਧਨ ਕਰਨਗੇ। ਅੱਜ ਤੋਂ  21 ਸਾਲ ਪਹਿਲਾਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਹਾਈਜੈਕ ਕੀਤੇ ਜਹਾਜ਼ਾਂ ਦੇ ਲੜੀਵਾਰ ਹਮਲਿਆਂ ਵਿੱਚ 3000 ਲੋਕ ਮਾਰੇ ਗਏ ਸਨ।