Others Punjab

ਸਰਕਾਰ ਮਾਂ ਹੁੰਦੀ ਹੈ, ਅੱਗੇ ਆ ਕੇ ਕਿਸਾਨਾਂ ਨਾਲ ਕਰੇ ਗੱਲ

ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ ਕਿ ਭਾਰਤ ਦੇ ਕਿਸਾਨ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ, ਸ਼ਹੀਦ ਊਧਮ ਸਿੰਘ ਦੀ ਵਿਰਾਸਤ ਲੈ ਕੇ ਚੱਲ ਰਹੇ ਹਨ। ਇਨ੍ਹਾਂ ਦੇ ਪੁਰਖਿਆਂ ਨੇ ਹੀ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੇ ਬੱਚਿਆਂ ਨੇ ਹੀ ਦੇਸ਼ ਦੀ ਹਰ ਜੰਗ ਵਿਚ ਵਧ ਚੜ੍ਹ ਕਿ ਹਿੱਸਾ ਲਿਆ ਹੈ। ਕਿਸਾਨਾਂ ਦੇ ਬੱਚਿਆਂ ਨੇ 1971 ਦੀ ਜੰਗ ਅਤੇ ਗਲਵਾਨ ਵੈਲੀ ਵਿਚ ਵੀ ਦੁਸ਼ਮਣ ਦੇਸ਼ਾਂ ਦੇ ਮੂੰਹ ਭੰਨੇ ਹਨ। ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਬੱਚੇ ਆਏ ਦਿਨ ਸ਼ਹੀਦ ਹੋ ਕੇ ਤਿਰੰਗੇ ਵਿਚ ਲਿਪਟ ਕੇ ਆਉਂਦੇ ਹਨ, ਪਰ ਦੇਸ਼ ਦੀ ਸਰਕਾਰ ਕਿਸਾਨਾਂ ਦੀ ਮੰਗ ਸੁਣਨ ਲਈ ਤਿਆਰ ਨਹੀਂ ਹੈ। ਕਿਸਾਨ ਸਿਰਫ ਆਪਣੇ ਦੇਸ਼ ਲਈ ਮੰਗ ਰਹੇ ਹਨ ਨਾ ਕਿ ਆਪਣੇ ਲਈ।

ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਹੋਣਾ ਚਾਹੀਦਾ ਹੈ। ਦੇਸ਼ ਦੀ ਸਰਕਾਰ ਨੂੰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਤਾਂ ਦੇਸ਼ ਹਿੱਤ ਦੀ ਗੱਲ ਕਰਦੇ ਹੋ ਪਰ ਕਿਸਾਨਾਂ ਨੂੰ ਮਿਲਣ ਲਈ ਤਿਆਰ ਨਹੀਂ ਹਨ। ਸੰਧਵਾਂ ਨੇ ਕਿਹਾ ਕਿ ਸਾਡੇ ਉੱਪ ਰਾਸ਼ਟਰਪਤੀ ਵੀ ਕਹਿ ਚੁੱਕੇ ਹਨ ਕਿ ਕਿਸਾਨਾਂ ਨਾਲ ਗੱਲ ਹੋਣੀ ਚਾਹੀਦੀ ਪਰ ਦੇਸ਼ ਦੀ ਸਰਕਾਰ ਗੱਲ਼ਬਾਤ ਦੀ ਥਾਂ ‘ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਕੈਂਸਰ ਨਾਲ ਲੜਾਈ ਲੜ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਦੇਸ਼ ਦੀ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਾਂ ਹੁੰਦੀ ਹੈ, ਇਸ ਕਰਕੇ ਸਰਕਾਰ ਨੂੰ ਖੁਦ ਅੱਗੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ। ਸੰਧਵਾਂ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੇ ਖਨੌਰੀ, ਸ਼ੰਭੂ ਅਤੇ ਯੂਪੀ ਦੇ ਬਾਰਡਰ ਨੂੰ ਅੰਤਰ ਰਾਸ਼ਟਰੀ ਬਾਰਡਰ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ – ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਜਥੇਦਾਰ ਨੂੰ ਅਪੀਲ, ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕੇ ਜਾਣ ਦੀ ਕੀਤੀ ਮੰਗ