India

ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਸੈਂਟਰਲ ਬੈਂਕ ਆਫ ਇੰਡੀਆ ਦੀ ਇਸ ਸਕੀਮ ਦਾ ਫਾਇਦਾ ਚੁੱਕਣਾ ਨਾ ਭੁੱਲਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦਾ ਟੀਕਾ ਲਗਵਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸੈਂਟਰਲ ਬੈਂਕ ਆਫ਼ ਇੰਡੀਆ ਨੇ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਹੈ। ਬੈਂਕ ਦੀ ਇਸ ਯੋਜਨਾ ਦੇ ਤਹਿਤ ਬੈਂਕ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਕਾਰਡ ਦਰ ‘ਤੇ 0.25 ਫੀਸਦ ਵਧੇਰੇ ਵਿਆਜ ਦੇ ਰਿਹਾ ਹੈ। ਕੇਂਦਰੀ ਬੈਂਕ ਆਫ ਇੰਡੀਆ ਨੇ ਆਪਣੀ ਵਿਸ਼ੇਸ਼ ਯੋਜਨਾ ਦਾ ਨਾਮ ਇਮਿਊਨ ਇੰਡੀਆ ਡਿਪਾਜ਼ਿਟ ਸਕੀਮ ਰੱਖਿਆ ਹੈ। ਸੈਂਟਰਲ ਬੈਂਕ ਆਫ਼ ਇੰਡੀਆ ਦੀ ਇਹ ਯੋਜਨਾ 1111 ਦਿਨਾਂ ਵਿੱਚ ਮਿਚਿਉਰ ਹੋਵੇਗੀ।


ਬੈਂਕ ਦਾ ਟੀਚਾ ਹੈ ਕਿ ਇਸ ਨਾਲ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। ਬੈਂਕ ਦੇ ਅਨੁਸਾਰ ਸੀਨੀਅਰ ਸਿਟੀਜਨ ਵੀ ਵਾਧੂ ਵਿਆਜ਼ ਲਈ ਲਈ ਯੋਗ ਹਨ। ਕੋਵਿਡ ਟੀਕੇ ਦੀ ਖੁਰਾਕ ਲੈਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਜਮ੍ਹਾਂ ਰਕਮ ‘ਤੇ 0.50 ਪ੍ਰਤੀਸ਼ਤ ਵਧੇਰੇ ਵਿਆਜ ਦੀ ਪੇਸ਼ਕਸ਼ ਕੀਤੀ ਗਈ ਹੈ। ਬੈਂਕ ਨੇ ਨਾਗਰਿਕਾਂ ਨੂੰ ਵੱਡੀ ਪੱਧਰ ‘ਤੇ ਟੀਕਾਕਰਨ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।