‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-12 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਇਸ ਸਾਲ ਕਰਵਾਉਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਕੀਤੀ ਗਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਾਲ ਬੋਰਡ ਪ੍ਰੀਖਿਆਵਾਂ ਰੱਦ ਕਰਵਾਉਣ ਅਤੇ ਵਿਦਿਆਰਥੀਆਂ ਦੇ ਪਹਿਲਾਂ ਵਾਲੇ ਨੰਬਰਾਂ ਦੇ ਆਧਾਰ ‘ਤੇ ਹੀ ਉਨ੍ਹਾਂ ਦਾ ਮੁਲੰਕਣ ਕਰਨ ਲਈ ਚੰਗਾ ਕਾਰਣ ਦੇਣਾ ਪਵੇਗਾ।
ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਕੇਕੇ ਵੇਨੂੰਗੁਪਾਲ ਨੇ ਕੋਰਟ ਵਿੱਚ ਸਰਕਾਰ ਨੂੰ ਵੀਰਵਾਰ ਤੱਕ ਕੋਈ ਪੱਕਾ ਫੈਸਲਾ ਕਰਨ ਲਈ ਸਮਾਂ ਦੇਣ ਦੀ ਗੱਲ ਕੀਤੀ ਹੈ। “ਪਟੀਸ਼ਨਕਰਤਾਵਾਂ ਨੇ ਇਥੇ ਇਕ ਪੱਕੀ ਉਮੀਦ ਜ਼ਾਹਰ ਕੀਤੀ ਹੈ ਕਿ ਮਹਾਂਮਾਰੀ ਦੇ ਮੱਦੇਨਜ਼ਰ ਪ੍ਰੀਖਿਆਵਾਂ ਰੱਦ ਕਰਨ ਲਈ ਪਿਛਲੇ ਸਾਲ ਜੋ ਨੀਤੀ ਅਪਣਾਈ ਗਈ ਸੀ, ਉਸ ਨੂੰ ਇਸ ਸਾਲ ਅਪਣਾਇਆ ਜਾਵੇਗਾ।ਪਰ ਕੋਰਟ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੀ ਪਿਛਲੇ ਸਾਲ ਦੀ ਪਾਲਿਸੀ ਤੋਂ ਅਲੱਗ ਹੁੰਦੇ ਹੋ ਤਾਂ ਕੋਈ ਚੰਗਾ ਕਾਰਣ ਦੱਸਣਾ ਪਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਸੁਪਰੀਮ ਕੋਰਟ ਨੇ ਪਹਿਲਾਂ ਹੀ ਲਏ ਗਏ ਪੇਪਰਾਂ ਵਿਚ ਔਸਤਨ ਵਧੀਆ ਪ੍ਰਦਰਸ਼ਨ ਕਰਦਿਆਂ 10 ਅਤੇ 12 ਜਮਾਤ ਦੇ ਰੱਦ ਕੀਤੇ ਗਏ ਪੇਪਰਾਂ ਦੇ ਅੰਕ ਦਾ ਮੁਲਾਂਕਣ ਕਰਨ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਯਾਨੀ (ਸੀਬੀਐਸਈ) ਦੀ ਇਸ ਯੋਜਨਾ ਨੂੰ ਮਨਜ਼ੂਰ ਕੀਤਾ ਸੀ।