ਬਿਉਰੋ ਰਿਪੋਰਟ : ਭਾਰਤ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੱਜੇ ਹੱਥ ਸਿੱਧੂ ਮੂ੍ਸੇਵਾਲਾ ਕਤਲਕਾਂਡ ਦੇ ਮਾਸਟਰਮਾਇੰਡ ਗੋਲਡੀ ਬਰਾੜ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ । ਗੋਲਡੀ ਬਰਾੜ ਪੰਜਾਬ ਵਿੱਚ ਟਾਰਗੇਟ ਕਿਲਿੰਗ,ਫਿਰੋਤੀ ਦੇ ਨਾਲ ਸਰਹੱਦ ਪਾਰੋ ਹਥਿਆਰ ਅਤੇ ਡਰੱਗ ਸਮਗਲਿੰਗ ਦੇ ਮਾਮਲੇ ਵਿੱਚ ਵੀ ਸ਼ਾਮਲ ਹੈ। ਗੋਲਡੀ ਬਰਾੜ ‘ਤੇ ਲਾਰੈਂਸ ਬਿਸ਼ਨੋਈ ਦੇ ਨਾਲ ਪਹਿਲਾਂ UAPA ਦੇ ਤਹਿਤ ਕੇਸ ਦਰਜ ਹੋਇਆ ਸੀ । 29 ਮਈ 2022 ਨੂੰ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਲਈ ਸੀ ।
ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਗੈਰ ਕਾਨੂੰਨ ਗਤਿਵਿਦਿਆ ਰੋਕਥਾਮ ਐਕਟ (UAPA) ਦੇ ਤਹਿਤ ਦਹਿਸ਼ਤਗਰਦ ਐਲਾਨਿਆ ਸੀ । ਇਸ ਨਾਲ ਜੁੜੇ ਨੋਟਿਫਿਕੇਸ਼ਨ ਨੂੰ ਸੋਮਵਾਰ ਜਾਰੀ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ 30 ਦਸੰਬਰ ਨੂੰ ਇਸੇ ਐਕਟ ਦੇ ਤਹਿਤ ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਵੀ ਦਹਿਸ਼ਤਗਰਦ ਐਲਾਨਿਆ ਸੀ।
ਵਿਦੇਸ਼ ਰਹਿੰਦੇ ਹੋਏ 5 ਸੂਬਿਆਂ ਵਿੱਚ ਨੈੱਟਵਰਕ ਆਪਰੇਟ ਕਰ ਰਿਹਾ ਸੀ
ਕੈਨੇਡਾ ਵਿੱਚ ਬੈਠ ਕੇ ਗੋਲਡੀ ਬਰਾੜ ਹੁਣ ਤੱਕ ਪੰਜਾਬ,ਹਰਿਆਣਾ,ਹਿਮਾਚਲ,NCR ਅਤੇ ਰਾਜਸਥਾਨ ਵਿੱਚ ਲਾਰੈਂਸ ਦੇ ਨੈੱਟਵਰਕ ਨੂੰ ਆਪਰੇਟ ਕਰਦਾ ਸੀ। ਉਸੇ ਨੇ ਲਾਰੈਂਸ ਦੇ ਜੇਲ੍ਹ ਵਿੱਚ ਹੋਣ ਦੇ ਬਾਅਦ ਗੈਂਗ ਨੂੰ ਤਾਕਤਵਰ ਕੀਤਾ ਹੈ । ਜਿਸ ਦੇ ਬਾਅਦ ਰੰਗਦਾਰੀ,ਕਤਲ,ਕਤਲ ਦੀ ਕੋਸ਼ਿਸ਼ ਮਾਮਲਿਆਂ ਵਿੱਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਸੀ। ਗੋਲਡੀ ਨੇ ਇਸ ਦੇ ਨਾਲ ਹੀ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ ਸੀ । ਬੀਤੇ ਦਿਨਾਂ ਵਿੱਚ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਗੋਲਡੀ ਦੇ ਕਈ ਸਾਥੀਆਂ ਨੂੰ ਫੜਿਆ ਗਿਆ ਹੈ,ਜੋ ਹਥਿਆਰਾਂ ਦੀ ਤਸਕਰੀ ਦੇ ਨਾਲ ਜੁੜੇ ਸਨ।
ਗੋਲਡੀ ਬਰਾੜ ਦੀ ਅਪਰਾਧ ਦੀ ਦੁਨੀਆ ਵਿੱਚ ਐਂਟਰੀ ਉਸ ਦੇ ਚਾਚੇ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੋਈ । ਗੋਲਡੀ ਦਾ ਚਾਚੇ ਦਾ ਭਰਾ ਗੁਰਲਾਲ ਬਰਾੜ ਲਾਰੈਂਸ ਦਾ ਕਾਫੀ ਕਰੀਬੀ ਸੀ । ਪੰਜਾਬ ਯੂਨੀਵਰਸਿਟੀ ਵਿੱਚ ਪੜ ਦੇ ਹੋਏ ਉਸ ਨੇ ਲਾਰੈਂਸ ਦੀ ਅਗਵਾਈ ਵਿੱਚ ਸਟੂਡੈਂਟ ਆਰਗੇਨਾਇਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਨਾਂ ਨਾਲ (SOPU) ਜਥੇਬੰਦੀ ਤਿਆਰ ਕੀਤੀ ਸੀ। ਅਕਤੂਬਰ 2020 ਵਿੱਚ ਉਸ ਦਾ ਚੰਡੀਗੜ੍ਹ ਦੇ ਸਨਅਤੀ ਇਲਾਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਗੋਲਡੀ ਆਪਣੇ ਭਰਾ ਦੇ ਕਾਤਲ ਨੂੰ ਮਾਰਨਾ ਚਾਹੁੰਦਾ ਸੀ। ਉਸ ਦੇ ਸਿਰ ‘ਤੇ ਖੂਨ ਸਵਾਰ ਸੀ,ਇਹ ਉਹ ਦੌਰ ਸੀ ਜਦੋਂ ਉਹ ਲਾਰੈਂਸ ਦਾ ਨਜ਼ਦੀਕੀ ਹੋਇਆ । ਗੁਰਲਾਲ ਦੇ ਕਤਲ ਵਿੱਚ ਯੂਥ ਕਾਂਗਰਸ ਦੇ ਆਗੂ ਗੁਰਲਾਲ ਪਹਿਲਵਾਨ ਦਾ ਨਾਂ ਸਾਹਮਣੇ ਆਇਆ ਸੀ। ਜਿਸ ਦਾ ਗੋਲਡੀ ਨੇ ਕਤਲ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੱਭਣ ਲੱਗੀ ਅਤੇ ਗੋਲਡੀ ਕੈਨੇਡਾ ਫਰਾਰ ਹੋ ਗਿਆ । ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਸਨ । ਗੁਰਲਾਲ ਪਹਿਲਵਾਨ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਦਾ ਨਾਂ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਪਿਤਾ ਨੂੰ ਜਬਰਨ ਰਿਟਾਇਰ ਕਰ ਦਿੱਤਾ । ਪਿਤਾ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ।
ਕੈਨੇਡਾ ਜਾਣ ਤੋਂ ਪਹਿਲਾਂ ਗੋਲਡੀ ਦੀ ਲਾਰੈਂਸ ਦੇ ਨਾਲ ਨਜ਼ਦੀਕੀਆਂ ਵਧੀਆਂ ਅਤੇ ਉਹ ਵਿਦੇਸ਼ ਬੈਠ ਕੇ ਲਾਰੈਂਸ ਦਾ ਗੈਂਗ ਚਲਾਉਣ ਲੱਗਿਆ । 25 ਫਰਵਰੀ 2022 ਨੂੰ ਗੁਰੂਗਰਾਮ ਦੇ ਸਾਬਕਾ ਕੌਂਸਲਰ ਪਰਮਜੀਤ ਠਕਰਾਨ ਅਤੇ ਉਸ ਦੇ ਭਰਾ ਸੁਰਜੀਤ ਦਾ ਕਤਲ ਕਰ ਦਿੱਤਾ ਗਿਆ ।