Punjab

CBSE ਤੇ FACEBOOK ਮਿਲ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਿਖਾਉਣਗੇ ਡੀਜੀਟਲ ਪੜ੍ਹਾਈ ਕਰਨੀ

‘ਦ ਖ਼ਾਲਸ ਬਿਊਰੋ :- ਲਾਕਡਾਊਨ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ ਜਿਸ ਕਾਰਨ “ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSC)” ਤੇ “ਫੇਸਬੁੱਕ (FACEBOOK)” ਮਿਲ ਕੇ ਨੂੰ ਡਿਜੀਟਲ ਸੁਰੱਖਿਆ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਪੜਾਊਣਗੇ। ਇਸ ਤੋਂ ਇਲਾਵਾ ਡੀਜੀਟਲ ਆਨਲਾਈਨ ਸਟੱਡਿਜ਼ ਦੀ ਅਧਿਆਪਕਾਂ ਨੂੰ ਵੀ ਇਸ ਦੀ ਟੈਕਨਾਲਿਜੀ ਸਬੰਧੀ ਚੁਣੌਤੀਆਂ ਦੇ ਰੂਬਰੂ ਕਰਵਾਇਆ ਜਾਵੇਗਾ।

ਇਹ ਡੀਜੀਟਲ ਆਨਲਾਈਨ ਸਿਖਲਾਈ ਵਿਦਿਆਰਥੀਆਂ ਤੇ ਅਧਿਆਪਕਾਂ ਦੋਨਾ ਨੂੰ ਇਸ ਸਾਲ ਅਗਸਤ ਤੋਂ ਨਵੰਬਰ ਦਰਮਿਆਨ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ, ਅਤੇ ਸੂਬੇ ਦੇ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ  ਨੂੰ 6 ਜੁਲਾਈ ਤੋਂ ਇਸ ਦੀ ਰਜਿਸਟ੍ਰੇਸ਼ਨ ਕਰਵਾਊਣ ਸਬੰਦੀ ਨਾਂ ਭੇਜਣ ਲਈ ਕਿਹਾ ਗਿਆ ਹੈ।

CBSE ਦੇ ਡਾਇਰੈਕਟਰ ਟ੍ਰੇਨਿੰਗ ਬਿਸਵਾਜੀਤ ਸਾਹਾ ਨੇ ਦੇਸ਼ ਭਰ ਦੇ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਕਾਰਨ ਵਿਦਿਆਰਥੀ ਜ਼ਿਆਦਾ ਸਮਾਂ ਆਨਲਾਈਨ ਜਮਾਤਾਂ ਲਗਾਉਂਦੇ ਹਨ ਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਝੂਠੀਆਂ ਖਬਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਵਿਦਿਆਰਥੀਆਂ ਦਾ ਸ਼ੋਸ਼ਣ ਵੀ ਸ਼ੁਰੂ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਨਿੱਜਤਾ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀ ਵਰਗਾਂ ਦੇ ਗਰੁੱਪ ਬਣਾ ਕੇ ਫਿਰੌਤੀਆਂ ਵਸੂਲਣ ਦੀਆਂ ਵੀ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਕਰ ਕੇ ਵਿਦਿਆਰਥੀਆਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਵੇਗਾ।

10 ਹਜ਼ਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲੇਗੀ ਸਿਖਲਾਈ

“CBSE ਵਲੋਂ ਪਹਿਲੇ ਪੜਾਅ ਹੇਠ 10 ਹਜ਼ਾਰ ਵਿਦਿਆਰਥੀਆਂ ਤੇ 10 ਹਜ਼ਾਰ ਅਧਿਆਪਕਾਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ। ਇਹ ਆਨਲਾਇਨ ਸਿਖਲਾਈ ਜੋ ਕਿ 6 ਜੁਲਾਈ ਤੋਂ 20 ਜੁਲਾਈ ਤੱਕ ਤਿੰਨ ਹਫਤਿਆਂ ਦੀ ਹੋਵੇਗੀ। ਜਿਸ ਦੀ ਰਜਿਸਟ੍ਰੇਸ਼ਨ ਕਰਵਾਊਣੀ ਹੋਵੇਗੀ। ਸਿਖਲਾਈ ਲੈਣ ਤੋਂ ਬਾਅਦ CBSE ਤੇ FACEBOOK ਵਲੋਂ ਈ-ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਸਿਖਲਾਈ 6 ਅਗਸਤ ਤੇ ਅਧਿਆਪਕਾਂ ਨੂੰ 10 ਅਗਸਤ ਤੋਂ ਦਿੱਤੀ ਜਾਵੇਗੀ। ਇਸ ਯੋਜਨਾ ਦੇ ਦੂਜੇ ਪੜਾਅ ਹੇਠ 30 ਹਜ਼ਾਰ ਵਿਦਿਆਰਥੀਆਂ ਨੂੰ ਲਿਆਂਦਾ ਜਾਵੇਗਾ।