India

CBSE ਨੇ CTET ਪ੍ਰੀਖਿਆ ਦੀ ਨਵੀਂ ਤਾਰੀਕ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 25 ਜੂਨ ਨੂੰ CTET ਪ੍ਰੀਖਿਆ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ‘ਚ ਵਿਭਾਗ ਨੇ ਕਿਹਾ ਸੀ ਕਿ CTET ਦਾ 14ਵਾਂ ਐਡੀਸ਼ਨ 5 ਜੁਲਾਈ 2020 ਨੂੰ ਕਰਵਾਇਆ ਜਾਵੇਗਾ, ਪਰ ਮਹਾਂਮਾਰੀ ਕੋਰੋਨਾ ਦੇ ਚੱਲਦਿਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਦੇਸ਼ ‘ਚ ਅਨਲਾਕ ਪ੍ਰਕਿਰਿਆ ਦੇ ਚੱਲਦੇ ਹੁਣ CBSE ‘CTET ਦੇ ਇਮਤਿਹਾਨਾ ਨੂੰ ਕਰਾਉਣ ਸਬੰਧੀ ਜਲਦ ਹੀ ਇੱਕ ਨਵੀਂ ਤਾਰੀਕ ਦਾ ਐਲਾਨ ਕਰ ਸਕਦੀ ਹੈ, ਜਿਸ ਨੂੰ CBSE ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ।

CTET ਦੇ ਵਿਭਾਗ ਦੇ ਮੁਤਾਬਿਕ ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਸੀ, ਉਹ ਪ੍ਰੀਖਿਆ ਦੀ ਤਾਰੀਕ ਵੈੱਬਸਾਈਟ ਤੋਂ ਚੈੱਕ ਕਰ ਸਕਣਗੇ। ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ ਅਤੇ ਇਹ ਸਾਲ ‘ਚ ਦੋ ਵਾਰ ਯਾਨਿ “ਪਹਿਲਾਂ ਸੈਸ਼ਨ ਇੱਕ ਜੁਲਾਈ ‘ਚ ਤੇ ਦੂਜਾ ਸੈਸ਼ਨ ਦਸੰਬਰ ਮਹੀਨੇ ਕਰਵਾਇਆ ਜਾਂਦਾ ਹੈ।

ਪਹਿਲਾ ਪੇਪਰ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਤੇ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਹੁੰਦਾ ਹੈ। ਜਿਨ੍ਹਾਂ ਨੇ ਪ੍ਰਾਇਮਰੀ ਦੇ ਅਧਿਆਪਕ ਬਣਨਾ ਹੈ, ਉਨ੍ਹਾਂ ਨੂੰ ਪੇਪਰ-1 ਤੇ ਜਿਨ੍ਹਾਂ ਨੇ ਉੱਚ ਪ੍ਰਾਇਮਰੀ ਅਧਿਆਪਕ ਬਣਨਾ ਹੋਵੇ, ਉਨ੍ਹਾਂ ਨੂੰ ਪੇਪਰ-1 ਤੇ 2 ਦੀ ਪ੍ਰੀਖਿਆ ਦੇਣੀ ਪੈਂਦੀ ਹੈ।