ਬਿਊਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਵਿੱਚ ਸੀਬੀਆਈ ਨੇ ਪੁੱਛ-ਗਿੱਛ ਲਈ ਨੋਟਿਸ ਭੇਜਿਆ ਹੈ, ਏਜੰਸੀ ਨੇ ਉਨ੍ਹਾਂ ਨੂੰ 16 ਅਪ੍ਰੈਲ ਸਵੇਰ 11 ਵਜੇ ਸੀਬੀਆਈ ਦੇ ਦਫਤਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟਿਸ ਮਿਲਣ ਦੇ ਬਾਅਦ ਆਪ ਦੇ ਐੱਮਪੀ ਸੰਜੇ ਸਿੰਘ ਨੇ ਪ੍ਰੈਸ ਕਾਂਫਰੰਸ ਕਰਕੇ ਕਿਹਾ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾਉਣ ਦੀ ਸਾਜਿਸ਼ ਰੱਚ ਰਹੀ ਹੈ । ਪਰ ਉਹ ਡਰਨ ਵਾਲੇ ਨਹੀਂ ਹਨ । ਕੇਜਰੀਵਾਲ ਨੇ 13 ਦਿਨ ਅਨਸ਼ਨ ਰੱਖ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਹੈ। ਪ੍ਰਧਾਨ ਮੰਤਰੀ ਜੀ ਤੁਸੀਂ ਆਪਣੇ ਦੋਸਤ ਦੇ ਨਾਲ ਮਿਲ ਕੇ ਲੱਖਾਂ ਕਰੋੜਾਂ ਦਾ ਘੁਟਾਲਾ ਕਰ ਰਹੇ ਹੋ ਇਹ ਦੇਸ਼ ਨੂੰ ਦੱਸਣਾ ਜ਼ਰੂਰੀ ਹੈ ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨਸਭਾ ਵਿੱਚ ਕਿਹਾ ਸੀ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਨ੍ਹਾਂ ਦਾ ਕੋਈ ਵੀ ਆਗੂ ਨਾ ਝੁੱਕੇਗਾ ਨਾ ਡਰੇਗਾ । ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸੀ ਮਾਮਲੇ ਵਿੱਚ ED ਦੀ ਹਿਰਾਸਤ ਵਿੱਚ ਹਨ। ਉਨ੍ਹਾਂ ਨੂੰ 26 ਫਰਵਰੀ ਨੂੰ ਸੀਬੀਆਈ ਨੇ 8 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ । 7 ਦਿਨ ਦੀ ਸੀਬੀਆਈ ਰਿਮਾਂਡ ਤੋਂ ਬਾਅਦ ਕੋਰਟ ਨੇ ਸਿਸੋਦੀਆ ਨੂੰ ਜੁਡੀਸ਼ਲ ਹਿਰਾਸਤ ਵਿੱਚ ਭੇਜਿਆ ਸੀ। ED ਨੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਨੂੰ ਸ਼ਰਾਬ ਨੀਤੀ ਅਤੇ ਮੰਨੀ ਲਾਂਡਰਿੰਗ ਕੇਸ ਵਿੱਚ ਪੁੱਛ-ਗਿੱਛ ਕੀਤੀ ਸੀ,ਜੇਲ੍ਹ ਵਿੱਚ ਹੀ ਏਜੰਸੀਆਂ ਨੇ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ED ਦੀ ਟੀਮ ਇਸ ਮਾਮਲੇ ਵਿੱਚ ਗ੍ਰਿਫਤਾਰ 2 ਹੋਰ ਮੁਲਜ਼ਮਾਂ ਦੇ ਨਾਲ ਤਿਹਾੜ ਪਹੁੰਚੀ ਸੀ । ED ਨੇ ਦੱਸਿਆ ਸੀ ਕਿ ਨਵੀਂ ਸ਼ਰਾਬ ਨੀਤੀ ਬਣਾਉਣ ਦੇ ਲਈ ਸਾਊਥ ਦਿੱਲੀ ਦੇ ਵਪਾਰੀ ਤੋਂ 100 ਕਰੋੜ ਦੀ ਰਿਸ਼ਵਤ ਲਈ ਗਈ ਸੀ। ਇਸ ਮਾਮਲੇ ਵਿੱਚ ED ਨੇ 6 ਮਾਰਚ ਨੂੰ ਹੈਦਰਾਬਾਦ ਦੇ ਬਿਜਨੈਸਮੈਨ ਅਰੁਣ ਅਤੇ ਅਮਨਦੀਪ ਡੱਲ ਨੂੰ ਵੀ ਗ੍ਰਿਫਤਾਰ ਕੀਤਾ ਸੀ।