‘ਦ ਖ਼ਾਲਸ ਬਿਊਰੋ:- ਫਰੀਦਕੋਟ ਦੇ ਅਕਾਲੀ ਲੀਡਰ ਹਰਿੰਦਰਜੀਤ ਸਿੰਘ ਸਮਰਾ ਅਤੇ ਉਸ ਦੇ ਦੋ ਪੁੱਤਰਾ ਸਮੇਤ 15 ਵਿਅਕਤੀਆਂ ਖਿਲਾਫ CBI ਨੇ ਕੇਸ ਦਰਜ ਕਰ ਲਿਆ ਹੈ, ਮਾਮਲਾ ਪੰਜਾਬ ਨੈਸ਼ਨਲ ਬੈਂਕ ਨਾਲ 77 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਚੀਫ਼ ਮੈਨੇਜਰ ਨਵਜਿੰਦਰ ਸਿੰਘ ਨੇ CBI ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਬੈਂਕ ਕੋਲੋਂ 17 ਜੁਲਾਈ 2018 ਨੂੰ ਕਰੀਬ 77 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ।
ਸ਼ਕਾਇਤ ਮੁਤਾਬਿਕ, ਹਰਿੰਦਰਜੀਤ ਸਿੰਘ ਸਮਰਾ ਨੇ ਕਥਿਤ ਮੈਸ: ਗੋਲਡਨ ਐਗੇਰੀਅਨ ਪ੍ਰਾ. ਲਿਮ: ਅਤੇ ਸਮਰਾ ਰਾਈਸ ਮਿੱਲ ਦੇ ਮਾਲਕਾਂ ਤੇ ਹਿੱਸੇਦਾਰਾਂ ਨਾਲ ਰਲ ਕੇ ਸ਼ੈਲਰਾਂ ਵਿੱਚ ਪਿਆ ਸਾਰਾ ਅਨਾਜ ਬੈਂਕ ਨੂੰ ਧੋਖੇ ਵਿੱਚ ਰੱਖ ਕੇ ਖੁਰਦ-ਬੁਰਦ ਕਰ ਦਿੱਤਾ। ਇਹ ਉਹ ਅਨਾਜ ਸੀ ਜਿਸ ਦੀ ਗਾਰੰਟੀ ’ਤੇ ਬੈਂਕ ਨੇ 77 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।
ਬੈਂਕ ਦੀ ਵਿਜੀਲੈਂਸ ਟੀਮ ਨੇ ਜਾਂਚ ਪੜਤਾਲ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਅਕਾਲੀ ਆਗੂ ਨੇ ਕਥਿਤ ਦੋ ਸ਼ੈਲਰਾਂ ਵਿੱਚ ਪਏ ਅਨਾਜ ਨੂੰ ਸਾਜਿਸ਼ ਤਹਿਤ ਖੁਰਦ-ਬੁਰਦ ਕੀਤਾ ਹੈ। CBI ਦੇ SP ਅਖਿਲੇਸ਼ ਕੁਮਾਰ ਚੌਰਸੀਆ ਮੁਤਾਬਿਕ, ਅਕਾਲੀ ਲੀਡਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।