ਸੰਨਿਆਸ ਲੈਣ ਦਾ ਫੈਸਲਾ ਵਾਪਸ ਲਵੇਗੀ ਵਿਨੇਸ਼ ਫੋਗਾਟ! ਇਸ ਸ਼ਖ਼ਸ ਦੀ ਗੱਲ ਨਹੀਂ ਟਾਲ ਸਕੇਗੀ!
ਬਿਉਰੋ ਰਿਪੋਰਟ: ਪੈਰਿਸ ਓਲੰਪਿਕ 2024 ਦੇ ਕੁਸ਼ਤੀ ਫਾਈਨਲ ਤੋਂ ਅਯੋਗ ਹੋਣ ਤੋਂ ਅਗਲੇ ਹੀ ਦਿਨ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਉਸ ਨੇ ਆਪਣੀ ਮਾਂ ਨੂੰ ਸੰਦੇਸ਼ ਲਿਖ ਕੇ ਕਿਹਾ ਕਿ ਉਹ ਹਾਰ ਗਈ ਹੈ। ਉਸਦੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਨੇ ਉਸਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ।