ਮਤਰੇਆ ਪਿਓ ਬਣਿਆ ਹੈਵਾਨ, 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ
ਸੰਗਰੂਰ ਵਿਖੇ ਇਕ ਵਾਰ ਫਿਰ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਤਰੇਏ ਪਿਓ ਵੱਲੋਂ ਆਪਣੀ ਕਰੀਬ ਨੌਂ ਸਾਲਾ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਮ੍ਰਿਤਕ ਬੱਚੀ ਦੀ ਮਾਤਾ ਨੇ ਦੱਸਿਆ ਕਿ ਇਹ ਮੇਰੇ ਦੂਸਰੇ ਪਤੀ ਸਨ, ਜੋ ਮੇਰੀ ਬੇਟੀ ਨੂੰ ਪਸੰਦ ਨਹੀਂ ਕਰਦੇ ਸੀ।
